ਕੀ ਕਾਂਗਰਸ ਤਰਨ ਤਾਰਨ ਤੋ ਬਦਲੇਗੀ ਉਮੀਦਵਾਰ ? ਬਣਿਆ ਸਵਾਲੀਆ ਸਵਾਲ, ਕਰਨਬੀਰ ਬੁਰਜ ਦੀ ਥਾਂ ਐਮ.ਪੀ ਗੁਰਜੀਤ ਔਜਲਾ ਦੇ ਹੋਣ ਲੱਗੇ ਚਰਚੇ

4878520
Total views : 5840978

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ਗੰਡੀ ਵਿੰਡ

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਹੋ ਰਹੀ ਜਿਮਨੀ ਚੋਣ ਵਿੱਚ ਕਾਂਗਰਸ ਵਲੋ ਉਤਾਰੇ ਨੌਜਵਾਨ ਤੇ ਨਵੇ ਚੇਹਰੇ ਕਰਨਬੀਰ ਸਿੰਘ ਬੁਰਜ ਦੀ ਥਾਂ ਕਾਂਗਰਸ ਦੀ ਥਾਂ ਕੇਦਰੀ ਹਾਈਕਮਾਂਡ ਵਲੋ ਅੰਮ੍ਰਿਤਸਰ ਤੋ ਤਿੰਨ ਵਾਰ ਮੈਬਰ ਪਾਰਲੀਮੈਟ ਬਣੇ ਸ: ਗੁਰਜੀਤ ਸਿੰਘ ਔਜਲਾ ਨੂੰ ਇਥੋ ਚੋਣ ਲੜਨ ਦੀ ਹੋਈ ਪੇਸ਼ਕਸ ਨੇ ਸਿਆਸੀ ਗਲਿਆਰਿਆ ਤੋ ਇਲਾਵਾ ਕਾਂਗਰਸੀ ਹਲਕਿਆ ‘ਚ ਪੂਰੀ ਤਰਾਂ ਹੱਲ ਚੱਲ ਮਚਾ ਰੱਖੀ ਹੈ।

ਪ੍ਰਪਤ ਹੋਈ ਜਾਣਕਾਰੀ ਅਨੁਸਾਰ ਹਲਕੇ ਵਿੱਚ ਚੱਲ ਰਹੀ ਕਾਂਗਰਸ ਦੀ ਚੋਣ ਮੁਹਿੰਮ ਸਬੰਧੀ ਮਿਲੀਆ ਖੁਫੀਆ ਰਿਪੋਰਟਾਂ ਦੇ ਅਧਾਰਿਤ ਕੁਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਕੇ.ਸੀ ਵੈਨੂਗਪਾਲ ਵਲੋ ਸ਼੍ਰੀ ਔਜਲਾ ਨੂੰ ਫੋਨ ‘ਤੇ ਇਹ ਸੁਨੇਹਾ ਲਗਾਇਆ ਕਿ ਉਹ ਤਰਨ ਤਾਰਨ ਤੋ ਚੋਣ ਲੜਨ ਲਈ ਆਪਣੇ ਪੇਪਰ ਤਿਆਰ ਕਰ ਲੈਣ, ਜਿਸ ਸਬੰਧੀ ਇਕ ਦੋ ਵਾਰ ਨਾਹ ਨਾਹ ਕਰਨ ਦੇ ਬਾਅਦ ਰਾਜਾਮੰਦ ਹੋਣ ਦੀ ਖਬਰ ਜਿਉ ਹੀ

ਕਰਨਬੀਰ ਸਿੰਘ ਬੁਰਜ ਦੇ ਅਕਾਵਾਂ ਤੇ ਉਨਾਂ ਨੂੰ ਟਿਕਟ ਦੁਆਉਣ ‘ਚ ਅਹਿਮ ਰੋਲ ਅਦਾ ਕਰਨ ਵਾਲੇ ਪ੍ਰਤਾਪ ਸਿੰਘ ਬਾਜਵਾ ਕੋਲ ਪੁੱਜੀ ਤਾਂ ਉਨਾਂ ਵਲੋ ਇਸ ਸਬੰਧੀ ਭਾਂਵੇ ਹਾਈਕਮਾਂਡ ਨੂੰ ਰਸਮੀ ਐਲਾਨ ਤੋ ਭਾਂਵੇ ਰੋਕ ਲਿਆ ਗਿਆ ਹੈ, ਪਰ ਸਿਆਸੀ ਹਲਕਿਆ ਤੇ ਤਰਨ ਤਾਰਨ ਹਲਕੇ ‘ਚ ਕਾਂਗਰਸੀ ਉਮੀਦਵਾਰ ਤੋ ਦੂਰੀ ਬਣਾਕੇ ਚੱਲ ਰਹੇ ਕਾਂਗਰਸ ਆਗੂਆ ‘ਚ ਚਰਚਾ ਬਣੀ ਹੋਈ ਹੈ।

ਟਿਕਟ ਬਦਲੇ ਜਾਣ ਦੇ ਕੀ ਕਾਰਨ ਦੱਸੇ ਜਾ ਰਹੇ ਹਨ ?

ਸੂਤਰ ਦਸਦੇ ਹਨ ਕਿ ਇਥੋ ਟਿਕਟ ਪ੍ਰਾਪਤੀ ਲਈ ਕਰਨਬੀਰ ਸਮੇਤ ਛੇ ਦੇ ਕਰੀਬ ਕਾਂਗਰਸੀ ਨੇਤਾ ਰਾਜਬੀਰ ਸਿੰਘ ਭੁੱਲਰ, ਦਵਿੰਦਰ ਸਿੰਘ ਲਾਲੀ ਢਾਲਾ , ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀ ਵਿੰਡ, ਹਰਸ਼ਰਨ ਸਿੰਘ ਮੱਲਾਂ ਆਦਿ ਚਾਹਵਾਨ ਸਨ, ਜਿੰਨਾ ਵਿੱਚੋ ਅਜੇ ਤੱਕ ਇਕ ਵੀ ਖੁਲੇਆਮ ਨਹੀ ਤੁਰਿਆ ਜਿਥੌ ਤੱਕ ਰਾਜਬੀਰ ਸਿੰਘ ਭੁੱਲਰ ਦੀ ਗੱਲ ਕੀਤੀ ਜਾਏ ਉਹ ਤਰਨ ਤਾਰਨ ਸ਼ਹਿਰ ਤੇ ਹਲਕੇ ਵਿੱਚ ਕਾਫੀ ਰਸੁਖਵਾਨ ਹਨ, ਜਦੋਕਿ ਦਵਿੰਦਰ ਸਿੰਘ ਲਾਲੀ ਢਾਲਾ ਬਤੌਰ ਅਜਾਦ ਉਮੀਦਵਾਰ ਵਜੋ ਇਥੋ ਚੋਣ ਲੜ੍ਹਕੇ 18000 ਤੋ ਵੱਧ ਵੋਟ ਹਾਸਲ ਕਰਨ ਦੇ ਨਾਲ ਨਾਲ ਸਰਹੱਦੀ ਖੇਤਰ ਵਿੱਚ ਕਾਫੀ ਪ੍ਰਭਾਵ ਰਖਦੇ ਹਨ,ਇਸਤਰਾਂ ਹੀ ਰਣਜੀਤ ਸਿੰਘ ਰਾਣਾ ਗੰਡੀ ਵਿੰਡ ਬਲਾਕ ਸੰਮਤੀ ਗੰਡੀ ਵਿੰਡ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਉਨਾਂ ਦਾ ਫਰਜੰਦ ਐਡਵੋਕੇਟ ਜਗਮੀਤ ਸਿੰਘ ਬਲਾਕ ਗੰਡੀ ਵਿੰਡ ਪ੍ਰਧਾਨ ਹਨ।ਜੇਕਰ ਹਰਸ਼ਰਨ ਸਿੰਘ ਮੱਲਾ ਦੀ ਗੱਲ ਕੀਤੀ ਜਾਏ ਤਾਂ ਲੰਮੇ ਸਮੇ ਤੋ ਕਾਂਗਰਸ ਦੇ ਵੱਖ ਵੱਖ ਅਹਿਮ ਅਹੁਦਿਆ ਤੇ ਰਹਿ ਚੁੱਕੇ ਹਨ ਅਤੇ ਸਾਰੀਆ ਸਿਆਸੀ ਤਕਿਮੜਬਾਜੀਆ ਤੋ ਜਾਣਕਾਰ ਹਨ। ਭਾਂਵੇ ਬਲਾਕ ਕਾਂਗਰਸ ਦਾ ਤਰਨ ਤਾਰਨ ਦਾ ਚੇਅਰਮੈਨ ਚੋਣਾਂ ਤੋ ਪਹਿਲਾ ਅਕਾਲੀ ਦਲ ‘ਚ ਸ਼ਾਮਿਲ ਹੋ ਚੁੱਕਾ ਹੈ ਪਰ ਚੇਅਰਮੈਨ ਰਮਨ ਕੁਮਾਰ ਵੀ ਖੁਲ ਸਾਹਮਣੇ ਨਹੀ ਆਇਆ । ਇਸ ਸਮੇ ਬਿਲਕੁਲ ਖਾਮੋਸ਼ ਇਹ ਸਾਰੇ ਆਗੂ ਪਾਰਟੀ ਨਾਲ ਹੋਣ ਦੀ ਤਾਂ ਭਾਂਵੇ ਗੱਲ ਕਰ ਰਹੇ ਹਨ ਪਰ ਨਾ ਹੀ ਖੁੁਲੇਆਮ ਚੋਣ ਪ੍ਰਚਾਰ ਕਰਦੇ ਨਜਰ ਨਹੀ ਆਏ ਅਤੇ ਨਾ ਹੀ ਕਰਨਬੀਰ ਸਿੰਘ ਬੁਰਜ ਉਨਾ ਨੂੰ ਤੋਰ ਸਕੇ ਹਨ ਜਿੰਨਾ ਨੇ ਮੀਡੀਆ ਤੋ ਵੀ ਅਜੇ ਕਾਫੀ ਦੂਰੀ ਬਾਣਾ ਰੱਖੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News