ਇਕਲੌਤੇ ਕਲਯੁੱਗੀ ਪੁੱਤ ਦਾ ਕਾਰਾ ! ਪਿਉ ਨੂੰ ਮੌਤ ਦੇ ਘਾਟ ਉਤਾਰ ਕੇ ਹਨੇਰੇ ‘ਚ ਹੀ ਕਰ ਦਿੱਤਾ ਸਸਕਾਰ

4912849
Total views : 5894890

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ ਦਇਆ ਸਿੰਘ

ਜਿਲੇ ਥਾਣਾਂ ਖੇਮਕਰਨ ਹੇਠ ਆਂਉਦੇ ਪਿੰਡ ਬਹਾਦਰ ਨਗਰ ਤੋ ਇਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ, ਜਿਥੇ ਫੌਜ ‘ਚੋ ਸੇਵਾਮੁਕਤ ਹੋ ਕੇ ਆਏ ਸੁਖਵੰਤ ਸਿੰਘ ਨਾਮੀ ਵਿਆਕਤੀ ਦੇ ਪੁੱਤਰ ਨੇ ਮਾਮੂਲੀ ਤਕਰਾਰ ਤੋ ਬਾਅਦ ਉਸ ਨੂੰ ਮੌਤ ਦੇ ਘਾਟ ਦੇ ਉਤਾਰ ਕੇ ਅਪਰਾਧ ਲਕਾਉਣ ਲਈ ਉਸ ਦਾ ਹਨੇਰੇ ਵਿੱਚ ਹੀ ਸਸਕਾਰ ਕਰਕੇ ਫਰਾਰ ਹੋ ਗਿਆ।ਜਿਸ ਘਟਨਾ ਦਾ ਪਤਾ ਲਗਦਿਆ ਹੀ  ਡੀਐਸਪੀ ਪ੍ਰੀਤ ਇੰਦਰ ਸਿੰਘ, ਐਸਐਚਓ ਗੁਰਮੁਖ ਸਿੰਘ ਥਾਣਾ ਵਲਟੋਹਾ ਮੌਕੇ ‘ਤੇ ਪਹੁੰਚੇ । ਮ੍ਰਿਤਕ ਸੁਖਵੰਤ ਸਿੰਘ ਦਾ ਪੁੱਤਰ ਮੌਕੇ ਤੋਂ ਫ਼ਰਾਰ ਹੈ।

ਮਿਲੀ ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਸੁਖਵੰਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਹਾਦਰ ਨਗਰ ਦਾ ਆਪਣੇ ਪੁੱਤਰ ਸੁਖਵਿੰਦਰ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਿਆ ਸੀ, ਤਕਰਾਰ ਦੌਰਾਨ ਪੁੱਤਰ ਵੱਲੋਂ ਗੋਲੀ ਚਲਾਈ ਗਈ ਤੇ ਉਹ ਗੋਲੀ ਪਿਤਾ ਨੂੰ ਲੱਗ ਗਈ।  ਘਟਨਾ ਨੂੰ ਛਪਾਉਣ ਲਈ ਮ੍ਰਿਤਕ ਸਾਬਕਾ ਫੌਜੀ ਸੁਖਵਿੰਦਰ ਸਿੰਘ ਦੀ ਲਾਜ ਨੂੰ ਦਾ ਤੜਕੇ ਦਿਨ ਚੜਨ ਤੋਂ ਪਹਿਲਾਂ ਹੀ ਸੰਸਕਾਰ ਕਰਕੇ ਉਸ ਦੀਆਂ ਫ਼ੁਲ ਵੀ ਚੁਗ ਲਏ ਗਏ।

 ਡੀਐਸਪੀ ਭਿੱਖੀਵਿੰਡ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਣ ‘ਤੇ ਮੌਕੇ ਤੇ ਪਹੁੰਚਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ  ਹਨ ਅਤੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਚੁਗੀਆਂ ਗਈਆਂ ਫੁਲਾਂ ਨੂੰ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਘਟਨਾ ਲਈ ਜਿੰਮੇਵਾਰ ਮ੍ਰਿਤਕ ਦੇ ਪੁੱਤਰ ਖਿਲਾਫ ਵੱਖ-ਵੱਖ ਕਾਨੂੰਨ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News