





Total views : 5894955







Total views : 5894955ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਦਇਆ ਸਿੰਘ
ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ‘ਚ ਕਾਂਗਰਸ ਵਲੋ ਕਰਨਬੀਰ ਸਿੰਘ ਬੁਰਜ ਨੂੰ ਚੋਣ ਮੈਦਾਨ ‘ਚ ਉਤਾਰੇ ਜਾਣ ਲਈ ਲਏ ਗਏ ਫੈਸਲੇ ਦੇ ਬਾਵਜੂਦ ਭਾਂਵੇ ਅਜੇ ਤੱਕ ਰਸਮੀ ਐਲਾਨ ਨਹੀ ਕੀਤਾ ਗਿਆ ਪਰ ਹਾਈਕਮਾਂਡ ਵਲੋ ਕਰਨ ਬੁਰਜ ਨੂੰ ਚੋਣ ਤਿਆਰੀਆ ਸ਼ੁਰੂ ਕਰਨ ਲਈ ਮਿਲੀ ਹਰੀ ਝੰਡੀ ਤੋ ਬਾਅਦ ਉਨਾਂ ਨੇ ਹਲਕੇ ਵਿੱਚ ਚੋਣ ਮੁਹਿੰਮ ਸ਼ੁਰੂ ਕਰਦਿਆ ਪਾਰਟੀ ਨੇਤਾਵਾਂ ਤੇ ਟਿਕਟ ਦੇ ਚਾਹਵਾਨਾਂ ਨਾਲ ਸਪੰਰਕ ਕਰਨ ਦੀ ਪ੍ਰੀਕਿਿਰਆ ਤਾਹਿਤ ਸਭ ਤੋ ਪਹਿਲਾ ਲੋਕ ਸਭਾ ਇੰਚਾਰਜ ਕੁਲਬੀਰ ਸਿੰਘ ਜੀਰਾ ਨਾਲ ਮੁਲਾਕਾਤ ਕਰਕੇ ਅਸ਼ੀਰਵਾਦ ਲਿਆ ।
ਜਿਸ ਸਬੰਧੀ ਜਾਣਕਾਰੀ ਦੇਦਿਆਂ ਸਹਿ ਚੋਣ ਇੰਚਾਰਜ ਤੇ ਸਾਬਕਾ ਡਾਇਰੈਕਟਰ ਹਰਸ਼ਰਰਨ ਸਿੰਘ ਮੱਲਾ ਸੋਹਲ ਤੇ ਸਾਬਕਾ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ ਨੇ ਦੱਸਿਆ ਕਿ ਕਰਨ ਬੁਰਜ ਦੀ ਟਿਕਟ ਦੀ ਘੋਸ਼ਨਾ ਬਾਰੇ ਸੂਚਨਾ ਮਿਲਣ ‘ਤੇ ਹਲਕੇ ਦੇ ਕਾਂਗਰਸੀ ਵਰਕਰਾਂ ਤੇ ਵੋਟਰਾਂ ‘ਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਉਨਾਂ ਨੇ ਦੱਸਿਆ ਕਿ ਟਿਕਟ ਦਾ ਰਸਮੀ ਐਲਾਨ ਹੋਣ ਤੋ ਬਾਅਦ ਪ੍ਰਮਾਤਮਾ ਦਾ ਅਸ਼ੀਰਵਾਦ ਲੈ ਕੇ ਹਲਕੇ ‘ਚ ਚੋਣ ਮੁਹਿੰਮ ਪ੍ਰਚੰਡ ਕੀਤੀ ਜਾਏਗੀ । ਉਨਾਂ ਦਾਅਵਾ ਕੀਤਾ ਕਿ ਹਲਕੇ ਦੇ ਲੋਕ ਬੁਰਜ ਪ੍ਰੀਵਾਰ ਵਲੋ ਕੀਤੇ ਜਾਂਦੇ ਸਮਾਜ ਸੇਵਾ ਦੇ ਕੰਮਾਂ ਦਾ ਮੁੱਲ ਉਨਾਂ ਨੂੰ ਸ਼ਾਨ ਨਾਲ ਜਿਤਾਅ ਕੇ ਵਿਧਾਨ ਸਭਾ ‘ਚ ਭੇਜ ਕੇ ਮੋੜਨਗੇ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-