





Total views : 5839502







Total views : 5839502ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਪ੍ਰੀਤਮ ਸਿੰਘ
ਜ਼ਿਲ਼੍ਹਾ ਅੰਮ੍ਰਿਤਸਰ ਤਹਿਤ ਪੈਂਦੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਮੁਖੀਆਂ ਦੀ ਇਕ ਵਿਸੇਸ਼ ਮੀਟਿੰਗ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਸ਼੍ਰੀ ਰਜੇਸ਼ ਕੁਮਾਰ ਸਰਮਾ, ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਸ. ਕੰਵਲਜੀਤ ਸਿੰਘ ਸੰਧੂ ਅਤੇ ਸ਼੍ਰੀ ਰਜੇਸ਼ ਖੰਨਾ ਡਿਪਟੀ ਡੀ.ਈ.ਓ. ਅੰਮ੍ਰਿਤਸਰ ਦੀ ਸਾਂਝੀ ਅਗਵਾਈ ਹੇਠ ਸਥਾਨਕ ਖਾਲਸਾ ਕਾਲਜ ਫਾਰ ਇੰਜੀਨੀਅਰਿੰਗ ਰਣਜੀਤ ਐਵੀਨਿਊ ਵਿਖੇ ਹੋਈ ਜਿਸ ਵਿੱਚ ਜ਼ਿਲ਼ੇ ਦੇ ਸਮੂਹ ਸਕੂਲ ਮੁਖੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੀਟਿੰਗ ਦੋਰਾਨ ਪੀ.ਐਮ.ਸ਼੍ਰੀ. ਸਕੂਲ, ਨਾਬਾਰਡ, ਸਮੱਗਰਾ ਸਿੱਖਿਆ ਅਭਿਆਨ, ਸਕੂਲ ਆਫ ਐਮੀਨੈਂਸ, ਸੀ.ਈ.ਪੀ, ਯੂ.ਡਾਈਸ., ਮਿਡ-ਡੇ-ਮੀਲ ਸਮੇਤ ਹੋਰਨਾਂ ਗਤੀਵਿਧੀਆਂ ਅਤੇ ਸਿੱਖਿਆ ਸੁਧਾਰਾਂ ਸੰਬੰਧੀ ਅਹਿਮ ਵਿਚਾਰਾਂ ਹੋਈਆਂ।

ਇਸ ਸਮੇਂ ਹਾਜਰ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਨੇ ਕਿਹਾ ਕਿ ਜ਼ਿਲ੍ਹ੍ ਦੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸਿੱਖਿਆ ਸੁਧਾਰਾਂ ਵਿੱਚ ਗੁਣਾਤਮਿਕ ਵਾਧਾ ਦਰਜ ਕਰਨ ਦੇ ਨਾਲ ਨਾਲ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਕੂਲਾਂ ਦੇ ਬੁਨਿਆਦੀ ਢਾਚੇ ਨੂੰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਿਦਆ ਦੇ ਮੰਦਿਰ ਵਿੱਚ ਸਿੱਖਿਆ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਕਿਸੇ ਵੀ ਕਿਸਮ ਦੀ ਕੋਈ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸਦੇ ਨਾਲ ਸ਼੍ਰੀ ਸ਼ਰਮਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਚੇ ਲਈ ਕੇਂਦਰੀ ਅਤੇ ਸੂਬਾ ਸਕੀਮਾਂ ਦੇ ਨਾਲ ਨਾਲ ਸਮੱਗਰਾ, ਨਾਬਾਰਡ, ਮਿਡ-ਡੇ-ਮੀਲ, ਪੀ.ਐਮ.ਸ਼੍ਰੀ, ਸਕੂਲ ਆਫ ਐਮੀਨੈਂਸ ਤਹਿਤ ਮਿਲੀਆਂ ਗ੍ਰਾਂਟਾਂ ਦੀ ਵਰਤੋਂ ਵਿੱਚ ਤਰਕਸੰਗਤ ਅਤੇ ਪਾਰਦਰਸ਼ਿਤਾ ਹੋਣੀ ਚਾਹੀਦੀ ਹੈ ਅਤੇ ਸਕੂਲ ਦੇ ਵਿਕਾਸ ਵਿੱਚ ਵਿਿਦਆਰਥੀਆਂ ਦੇ ਮਾਪਿਆਂ ਅਤੇ ਆਮ ਜਨਤਾ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਹਰਪ੍ਰੀਤਪਾਲ ਸਿੰਘ ਅਕਾਲਗੜ੍ਹ ਢਪਈਆਂ, ਨਰਿੰਦਰ ਸਿੰਘ ਸਟੇਟ ਰਿਸੋਰਸ ਕੋਆਰਡੀਨੇਟਰ, ਆਸ਼ੂ ਵਿਸ਼ਾਲ ਜ਼ਿਲ੍ਹਾ ਕੈਡ ਕੋਆਰਡੀਨੇਟਰ, ਰਾਜਨ ਡੀ.ਆਰ.ਸੀ., ਪ੍ਰਿੰਸੀਪਲ ਦੀਪਕ ਕੁਮਾਰ ਡੀ.ਐਸ.ਐਮ., ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਪ੍ਰਿੰਸੀਪਲ ਨਵਦੀਪ ਗਿੱਲ, ਪ੍ਰਿੰਸੀਪਲ ਮਨਦੀਪ ਕੌਰ ਮਾਲ ਰੋਡ, ਪ੍ਰਿੰਸੀਪਲ ਮੋਨਿਕਾ ਮੈਨੀ, ਪ੍ਰਿੰਸੀਪਲ ਮੈਡਮ ਮੋਨਿਕਾ, ਪ੍ਰਿੰਸੀਪਲ ਸੁਨੀਲ ਗੁਪਤਾ ਡੈਮਗੰਜ, ਸੁਪਰਡੈਂਟ ਮਲਕੀਅਤ ਸਿੰਘ ਰੰਧਾਵਾ, ਨਵਦੀਪ ਜੋਸ਼ੀ ਬੀ.ਆਰ.ਸੀ., ਵਿਨੋਦ ਕਾਲੀਆ ਬੀ.ਐਨ.ਓ., ਗੁਰਪ੍ਰੀਤ ਸਿੰਘ ਵਡਾਲੀ ਗੁਰੁ, ਪ੍ਰਿੰਸੀਪ ਜਗਜੀਤ ਸਿੰਘ ਛੀਨਾ ਸਮੇਤ ਵੱਡੀ ਗਿਣਤੀ ਵਿੱਚ ਸਿੱਖਿਆ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-