





Total views : 5915069







Total views : 5915069ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ, ਦਇਆ ਸਿੰਘ
ਭਲਕੇ ਕਾਂਗਰਸ ‘ਚ ਸ਼ਾਮਿਲ ਹੋ ਰਹੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਦੇ ਨਾਮ ਲੈਕੇ ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਕਾਂਗਰਸੀ ਉਮੀਦਵਾਰ ਬਣਾਏ ਜਾਣ ਦੀਆ ਅਟਕਿਲਾਂ ਤੇ ਵਿਰਾਮ ਚਿੰਨ ਲਗਾਂਉਦਿਆ ਪਾਰਟੀ ਹਾਈਕਮਾਂਡ ਨੇ ਕਰਨਬੀਰ ਸਿੰਘ ਬੁਰਜ ਦੇ ਨਾਮ ‘ਤੇ ਮੋਹਰ ਲਗਾਂਉਦਿਆ ਕੱਲ ਨੂੰ ਰਸਮੀ ਐਲਾਨ ਕੀਤੇ ਜਾਣਾ ਤੈਅ ਕਰ ਲਿਆ ਹੈ।ਜਿਸ ਸਬੰਧੀ ਅਤਿ ਭਰੋਸੇਯੋਗ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਆਪਣੇ ਵਰਕਰਾਂ ਦੀ ਕਿਸੇ ਤਰਾਂ ਦੀ ਨਰਾਜਗੀ ਮੁੱਲ ਨਹੀ ਲੈਣਾ ਚਾਹੁੰਦੀ।

ਕਿਉਕਿ ਜਿਉ ਹੀ ਅੱਜ ਅਨਿਲ ਜੋਸ਼ੀ ਦੇ ਕਾਂਗਰਸ ਵਿੱਚ ਸ਼ਾਮਿਲ ਖਬਰਾਂ ਨਸ਼ਰ ਹੋਈਆ ਤਾਂ ਕਾਂਗਰਸੀ ਹਲਕਿਆ ‘ਚ ਹੱਲ ਚੱਲ ਮੱਚ ਗਈ ਤੇ ਇਕ ਦੂਜੇ ਨੂੰ ਫੋਨ ਖੜਕਨੇ ਸ਼ੁਰੂ ਹੋ ਗਏ , ਕਾਂਗਰਸੀ ਵਰਕਰਾਂ ਤੇ ਆਮ ਲੋਕਾ ਦੇ ਤਰਾਂ ਤਰਾਂ ਦੇ ਵਿਚਾਰਾਂ ਨੂੰ ਭਾਂਪਦਿਆ ਸ੍ਰੀ ਅਨਿਲ ਜੋਸ਼ੀ ਨੇ ਵੀ ਆਪਣੇ ਸੁਰ ਬਦਲਦਿਆ ਪੋਸਟਾਂ ਪਾਕੇ ਸ਼ਪਸਟ ਕੀਤਾ ਕਿ ਉਹ ਤਰਨ ਤਾਰਨ ਤੋ ਚੋਣ ਨਹੀ ਲੜਨਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-