





Total views : 5839914







Total views : 5839914ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਪ੍ਰੀਤਮ ਸਿੰਘ
ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਦੋ-ਰੋਜ਼ਾ ਰਾਸ਼ਟਰੀ ਹੈਕਾਥਨ ਹੈਕਸਪਾਰਕ-2025 ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਜਿਸ ਦਾ ਸ਼ਾਨਦਾਰ ਅਗਾਜ਼ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ, ਨੇ ਦੇਸ਼ ਭਰ ਤੋਂ ਕਰੀਬ 800 ਤੋਂ ਵਧੇਰੇ ਭਾਗੀਦਾਰਾਂ ਨੂੰ ਇਕ ਮੰਚ ਪ੍ਰਦਾਨ ਕੀਤਾ, ਨੇ ਨਵੀਨਤਾ, ਰਚਨਾਤਮਕਤਾ ਅਤੇ ਟੀਮ ਵਰਕ ਨੂੰ ਆਪਣੀ ਸ਼ਾਨਦਾਰ ਕਾਬਲੀਅਤ ਨਾਲ ਪ੍ਰਦਰਸ਼ਿਤ ਕੀਤਾ। ਇਸ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ’ਚ ਭਾਗੀਦਾਰਾਂ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਇਨਾਮ ਵੀ ਪ੍ਰਾਪਤ ਕੀਤੇ।
ਉਕਤ 2 ਦਿਨਾਂ ਚੱਲੇ ਸਮਾਰੋਹ ਦੇ ਸਮਾਪਤੀ ਸੈਸ਼ਨ ’ਚ ਡਾ. ਅਜੈ ਕੁਮਾਰ ਸ਼ਰਮਾ, ਡਾਇਰੈਕਟਰ, ਐੱਨ. ਆਈ. ਟੀ., ਦਿੱਲੀ ਅਤੇ ਸਾਬਕਾ ਵਾਈਸ ਚਾਂਸਲਰ, ਆਈ. ਕੇ. ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਉਦਯੋਗਿਕ ਰੁਜ਼ਗਾਰ ਯੋਗਤਾ ਹੁਨਰਾਂ ਨੂੰ ਵਧਾਉਣ, ਨਵੀਨਤਾ ਨੂੰ ਅਸਲ-ਸੰਸਾਰ ਸਮੱਸਿਆ ਹੱਲ ਕਰਨ ’ਚ ਜੋੜਨ ਅਤੇ ਪੇਸ਼ੇਵਰ ਸਫਲਤਾ ਦੀ ਕੁੰਜੀ ਵਜੋਂ ਟੀਮ ਵਰਕ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਉਦਯੋਗ ਮਾਹਿਰਾਂ ਨਾਲ ਇਕ ਵਿਸ਼ੇਸ਼ ਟੀ. ਈ. ਡੀ. ਟਾਕ ਸੈਸ਼ਨ ਦੌਰਾਨ ਭਾਗੀਦਾਰਾਂ ਨਾਲ ਗੱਲਬਾਤ ਕਰਦਿਆਂ ਕਰੀਅਰ ਵਿਕਾਸ ਅਤੇ ਭਵਿੱਖ ਦੇ ਉਦਯੋਗਿਕ ਰੁਝਾਨਾਂ ਸਬੰਧੀ ਜਾਣਕਾਰੀ ਮੁਹੱਈਆ ਕੀਤੀ।
ਐੱਨ. ਆਈ. ਟੀ. ਡਾਇਰੈਕਟਰ ਡਾ. ਅਜੈ ਸ਼ਰਮਾ ਨੇ ਜੇਤੂਆਂ ਤਕਸੀਮ ਕੀਤੇ ਇਨਾਮ
ਉਕਤ ਹੈਕਾਥੌਨ ਦੇ ਸਮਾਪਨ ਮੌਕੇ ਚਿਤਕਾਰਾ ਯੂਨੀਵਰਸਿਟੀ ਦੀ ਟੀਮ ਹੈਕਸਟੈਕ-404 ਨੇ 15,000 ਰੁਪਏ ਦੇ ਨਕਦ ਇਨਾਮ ਨਾਲ ਪਹਿਲਾ ਸਥਾਨ, ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਕੇ. ਐੱਮ. ਐੱਸ. ਪੀ. ਨੇ 10,000 ਦਾ ਦੂਜਾ ਇਨਾਮ ਪ੍ਰਾਪਤ ਕੀਤਾ। ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਆਈ. ਆਈ. ਟੀ. ਕਰਸ਼ਰ ਨੇ 5,000 ਰੁਪਏ ਦਾ ਤੀਜਾ ਇਨਾਮ ਪ੍ਰਾਪਤ ਕੀਤਾ।
ਇਸ ਸਬੰਧੀ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਤੋਂ ਇਲਾਵਾ ਮੇਜ਼ਬਾਨ ਕਾਲਜ ਟੀਮ ਸੇਵੀਟ ਨੇ 1,000 ਰੁਪਏ ਦੇ ਨਾਲ ਸਰਵੋਤਮ ਇਨੋਵੇਸ਼ਨ ਐਵਾਰਡ, ਖ਼ਾਲਸਾ ਕਾਲਜ ਦੀ ਟੀਮ ਡੀਪ ਲਰਨਰਸ ਨੇ 700 ਰੁਪਏ ਨਾਲ ਸਰਵੋਤਮ ਯੂ. ਆਈ./ਯੂ. ਐਕਸ., ਚਿਤਕਾਰਾ ਯੂਨੀਵਰਸਿਟੀ ਦੀ ਟੀਮ ਸਪਾਰਕਬੋਟਸ ਨੇ 800 ਰੁਪਏ ਨਾਲ ਸਰਵੋਤਮ ਤਕਨੀਕੀ ਲਾਗੂਕਰਨ ਅਤੇ ਜੀ. ਐੱਨ. ਏ. ਯੂਨੀਵਰਸਿਟੀ ਦੀ ਟੀਮ ਏ. ਆਈ. ਡੀ.-ਐਕਸ ਨੇ 700 ਨਾਲ ਸਰਵੋਤਮ ਪੀਪਲਜ਼ ਚੁਆਇਸ ਐਵਾਰਡ ਪ੍ਰਾਪਤ ਕੀਤਾ। ਜਿਨ੍ਹਾਂ ਨੂੰ ਸ੍ਰੀ ਅਜੈ ਕੁਮਾਰ ਵੱਲੋਂ ਸ੍ਰੀ ਮੰਜੂ ਬਾਲਾ ਨਾਲ ਮਿਲ ਕੇ ਇਨਾਮ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾਇਰੈਕਟਰ ਡਾ. ਮੰਜੂ ਬਾਲਾ ਨੇ ਸਮੂੰਹ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੈਕਸਪਾਰਕ ਸਿਰਫ਼ ਜਿੱਤਣ ਬਾਰੇ ਨਹੀਂ ਹੈ, ਸਗੋਂ ਸਿੱਖਣ, ਪ੍ਰਯੋਗ ਕਰਨ ਅਤੇ ਨੈੱਟਵਰਕ ਬਣਾਉਣ ਸਬੰਧੀ ਹੈ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ’ਚ ਇਕ ਲੰਮਾ ਸਫ਼ਰ ਤੈਅ ਕਰਨ ’ਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ਦੌਰਾਨ ਦਿੱਲੀ, ਮੱਧ ਪ੍ਰਦੇਸ਼, ਹਰਿਆਣਾ, ਭੋਪਾਲ, ਜੈਪੁਰ, ਸੂਰਤ, ਦੇਹਰਾਦੂਨ ਅਤੇ ਐੱਨ. ਆਈ. ਟੀ. ਦਿੱਲੀ, ਐੱਨ. ਆਈ. ਟੀ. ਭੋਪਾਲ, ਜੀ. ਐੱਲ. ਬਜਾਜ ਇੰਸਟੀਚਿਊਟ, ਗਲਗੋਟੀਆਸ ਯੂਨੀਵਰਸਿਟੀ, ਪਾਣੀਪਤ ਇੰਸਟੀਚਿਊਟ ਆਫ਼ ਇੰਜੀਨੀਅਰਿੰਗ, ਗੁਰੂ ਗੋਬਿੰਦ ਇੰਦਰਪ੍ਰਸਥ ਯੂਨੀਵਰਸਿਟੀ, ਏ. ਬੀ. ਈ. ਐੱਸ., ਨੋਇਡਾ, ਪੰਜਾਬੀ ਯੂਨੀਵਰਸਿਟੀ, ਨੋਇਡਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਡੀਐਨ ਟੈਕਨਾਲੋਜੀ, ਯੂ. ਕੇ. ਏ. ਯੂਨੀਵਰਸਿਟੀ, ਆਰੀਆ ਕਾਲਜ ਆਫ਼ ਇੰਜੀਨੀਅਰਿੰਗ, ਰਾਜਸਥਾਨ, ਚੰਡੀਗੜ੍ਹ ਯੂਨੀਵਰਸਿਟੀ, ਗ੍ਰਾਫਿਕ ਏਰਾ ਯੂਨੀਵਰਸਿਟੀ, ਚਿਤਕਾਰਾ ਯੂਨੀਵਰਸਿਟੀ, ਜੀ. ਐੱਨ. ਡੀ. ਯੂ., ਜੀ. ਐੱਨ. ਏ. ਯੂਨੀਵਰਸਿਟੀ ਅਤੇ ਆਈ. ਕੇ. ਜੀ. ਪੀ. ਟੀ. ਯੂ., ਜੀ. ਐੱਨ. ਡੀ. ਈ. ਸੀ. ਲੁਧਿਆਣਾ ਵਰਗੀਆਂ ਵੱਕਾਰੀ ਸੰਸਥਾਵਾਂ ਤੋਂ ਭਾਗੀਦਾਰਾਂ ਨੇ ਹਿੱਸਾ ਲਿਆ।
ਉਨ੍ਹਾਂ ਕਿਹਾ ਕਿ ਸ੍ਰੀ ਅਰਪਨ ਗਰਗ (ਸੰਸਥਾਪਕ, ਕਮਿਊਡਲ ਗੂਗਲ), ਸ੍ਰੀ ਕਰਨ ਗੁਪਤਾ (ਕੇ. ਪੀ. ਐੱਮ. ਜੀ. ਵਿਖੇ ਸੀਨੀਅਰ ਕਲਾਉਡ ਡੇਟਾ ਇੰਜੀਨੀਅਰ), ਸ੍ਰੀ ਪ੍ਰਣਵ ਕੁਮਾਰ (ਨਾਗਰੋ ਵਿਖੇ ਐਸੋਸੀਏਟ ਸਟਾਫ ਇੰਜੀਨੀਅਰ), ਸ੍ਰੀਮਤੀ ਪ੍ਰਿਯਾਂਸ਼ੀ ਰਾਏ (ਗਿਟਹਬ ਵਿਖੇ ਐਸੋਸੀਏਟ ਸਾਫਟਵੇਅਰ ਡਿਵੈੱਲਪਰ), ਸ੍ਰੀਮਤੀ ਲਵਲੀਨ ਕੌਰ (ਪ੍ਰੋਬੋ ਵਿਖੇ ਸੀਨੀਅਰ ਐਂਡਰਾਇਡ ਇੰਜੀਨੀਅਰ), ਸ੍ਰੀ ਆਯੂਸ਼ ਕੁਮਾਰ (ਨੋਡਸ਼ਿਫਟ ਵਿਖੇ ਲੀਡ ਡਿਵੈਲਪਰ ਰਿਲੇਸ਼ਨ ਇੰਜੀਨੀਅਰ) ਅਤੇ ਸ੍ਰੀ ਸ਼ੇਸ਼ਾਂਕ ਸ਼੍ਰੀਵਾਸਤਵ (ਸੈਮਸੰਗ ਵਿਖੇ ਇੰਜੀਨੀਅਰ) ਆਦਿ ਨੇ ਜੱਜਾਂ ਵਜੋਂ ਆਪਣੀ ਭੂਮਿਕਾ ਬਾਖੂਬੀ ਨਿਭਾਇਆ।
ਉਨ੍ਹਾਂ ਕਿਹਾ ਕਿ ਸ੍ਰੀਮਤੀ ਸਾਰਿਕਾ ਪੁਰੋਹਿਤ (ਇਨਫੋਸਿਸ ਵਿਖੇ ਐੱਸ. ਡੀ. ਈ.), ਸ੍ਰੀਮਤੀ ਪ੍ਰਯੇਸੀ ਅਗਰਵਾਲ (ਡੇਲੋਇਟ ਵਿਖੇ ਉਤਪਾਦ ਅਤੇ ਪ੍ਰੋਜੈਕਟ ਪ੍ਰਬੰਧਨ), ਸ੍ਰੀਮਤੀ ਅਕਾਂਕਸ਼ਾ ਮਿਸ਼ਰਾ (ਸਟਾਰਹੈਲਥ ਵਿਖੇ ਸੀਨੀਅਰ ਐੱਸ. ਡੀ. ਈ. ਟੀ.), ਸ੍ਰੀਮਤੀ ਸਰਗਮ ਤਿਵਾੜੀ (ਜੀ. ਡੀ. ਜੀ. ਕਲਾਉਡ ਨੋਇਡਾ ਵਿਖੇ ਆਰਗੇਨਾਈਜ਼ਰ), ਸ੍ਰੀ ਕਰਨ ਵਾਸਵਾਨੀ (ਡਿਪਲੌਇਡ.ਆਈ. ਓ. ਵਿਖੇ ਫੁੱਲ ਸਟੈਕ ਡਿਵੈਲਪਰ), ਸ੍ਰੀ ਅਨੁਰਾਗ ਮਿਸ਼ਰਾ (ਪੇਯੂ ਪੇਮੈਂਟਸ ਵਿਖੇ ਐੱਸ. ਡੀ. ਈ.), ਸ੍ਰੀ ਭਾਵਿਆ ਵਤਸ (ਪ੍ਰੋਪੀਅਰਜ਼ ਵਿਖੇ ਯੂ ਐਂਡ ਆਈ ਟਰੱਸਟ), ਸ੍ਰੀ ਅੰਕਿਤ ਯਾਦਵ (ਕਲੀਅਰਟਰੇਲ ਟੈਕਨਾਲੋਜੀਜ਼ ਵਿਖੇ ਐੱਸ. ਡੀ. ਈ.), ਸ੍ਰੀ ਸੁਭਾਸ਼ ਮਲਿਕ, ਸ੍ਰੀ ਮਨਤੇਜ ਸਿੰਘ (ਦੇਵਨੋਵੇਟ ਵਿਖੇ ਸੀਨੀਅਰ ਪ੍ਰਿੰਸੀਪਲ ਸਾਫਟਵੇਅਰ ਇੰਜੀਨੀਅਰ) ਅਤੇ ਸ: ਤਨਜੋਤ ਸਿੰਘ (ਟੀ. ਟੀ. ਈ. ਸੀ. ਵਿਖੇ ਐੱਚ. ਸੀ. ਐੱਸ. ਆਰ-1) ਸ੍ਰੀ ਨਿਖਿਲ ਸ਼ੁਕਲਾ (ਹੈਲਪਿੰਗ ਗੀਕਸ ਵਿਖੇ ਬਿਲਡਰ), ਸ੍ਰੀ ਸੋਨੂੰ ਕੁਮਾਰ (ਹਰਿਆਣਾ ਪੁਲਿਸ ਵਿਖੇ ਸਾਈਬਰ ਸੁਰੱਖਿਆ ਮਾਹਿਰ) ਨੇ ਦੋ ਦਿਨ ਪ੍ਰੋਗਰਾਮ ਦੌਰਾਨ ਭਾਗੀਦਾਰਾਂ ਨੂੰ ਇੱਕ ਪ੍ਰਮੁੱਖ ਟੀਮ ਦੁਆਰਾ ਮਾਰਗਦਰਸ਼ਨ ਕੀਤਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-