ਪਨਸਪ ’ਚ ਹੋਏ ਫ਼ਰਜ਼ੀਵਾੜੇ ’ਚ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਵੱਡਾ ਐਕਸ਼ਨ !ਤਿੰਨ ਕਰੋੜ ਰੁਪਏ ਤੋ ਵੱਧ ਦਾ ਘਪਲਾ ਕਰਨ ਵਾਲੇ ਇਕ ਲੇਖਾਕਾਰ ਸਮੇਤ ਚਾਰ ਇੰਸਪੈਕਟਰ ਮੁਅੱਤਲ

4878603
Total views : 5841115

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਬਠਿੰਡਾ /ਬਾਰਡਰ ਨਿਊਜ ਸਰਵਿਸ

 ਪਨਸਪ ’ਚ ਹੋਏ ਫ਼ਰਜ਼ੀਵਾੜੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੀ ਕਾਰਵਾਈ ਕੀਤੀ ਹੈ। ਮੁੱਖ ਮੰਤਰੀ ਨੇ ਬਠਿੰਡਾ ਤੇ ਮਾਨਸਾ ਦੇ ਪੰਜ ਅਧਿਕਾਰੀਆਂ ਨੂੰ ਸਸਪੈਂਡ ਕਰ ਦਿਤਾ ਹੈ। ਦੱਸ ਦਈਏ ਕਿ ਪਨਸਪ ਵਿਚ ਗੋਦਾਮਾਂ ਦੇ ਕਿਰਾਏ ਦੇ ਬਿਲਾਂ ’ਚ ਕਰੋੜਾਂ ਦੀ ਹੇਰਾਫੇਰੀ ਕੀਤੀ ਗਈ ਸੀ।

 ਮਿਲੀ ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਵਿਚ ਸੀਨੀਅਰ ਸਹਾਇਕ ਲੇਖਾਕਾਰ ਸੰਦੀਪ ਗਰਗ ਅਤੇ ਅਧਿਕਾਰੀਆਂ ਨੇ ਬਠਿੰਡਾ ਵਿਚ ਗੋਦਾਮ ਦੇ ਕਿਰਾਏ ਵਿਚ ਹੇਰਾਫੇਰੀ ਕਰ ਕੇ ਕਰੋੜਾਂ ਰੁਪਏ ਦਾ ਗਬਨ ਕੀਤਾ ਸੀ। ਸਥਿਤੀ ਅਜਿਹੀ ਸੀ ਕਿ ਗੋਦਾਮ ਦੀਆਂ ਅਦਾਇਗੀਆਂ ਸਾਲ ਵਿਚ ਤਿੰਨ ਵਾਰ ਦਿਖਾਈਆਂ ਗਈਆਂ। ਅਸਲ ਭੁਗਤਾਨ ਲਾਭਪਾਤਰੀਆਂ ਨੂੰ ਗਏ, ਜਦਕਿ ਦੂਜੀ ਵਾਰ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਈ ਗਈ। ਬਿੱਲ ਵੀ ਤਿੰਨ ਵਾਰ ਤਿਆਰ ਕਰ ਕੇ ਦਫ਼ਤਰ ਵਿਚ ਜਮ੍ਹਾਂ ਕਰਵਾਏ ਗਏ।

ਦੱਸਿਆ ਜਾ ਰਿਹਾ ਹੈ ਕਿ ਸੰਦੀਪ ਕੁਮਾਰ ਸੀਨੀਅਰ ਸਹਾਇਕ ਲੇਖਾਕਾਰ ਅਤੇ ਮਾਨਸਾ ਵਿਚ ਮੌਜੂਦਾ ਸਮੇਂ ਸੇਵਾ ਨਿਭਾ ਰਹੇ,ਅਮਨਦੀਪ ਸਿੰਘ, ਨਿਰੀਖਕ ਦਰਜਾ-2, ਬਠਿੰਡਾ,ਰੁਪਿੰਦਰ ਕੁਮਾਰ, ਨਿਰੀਖਕ ਦਰਜਾ-2 ਬਠਿੰਡਾ,ਸੁਰਿੰਦਰ ਕੁਮਾਰ, ਨਿਰੀਖਕ ਦਰਜਾ-1 ਬਠਿੰਡਾ,ਪਵਿੱਤਰਜੀਤ ਸਿੰਘ, ਨਿਰੀਖਕ ਦਰਜਾ-2 ਬਠਿੰਡਾ ਇੰਸਪੈਕਟਰਾਂ ਨੇ ਇਕੱਲੇ ਬਠਿੰਡਾ ਵਿਚ ਲਗਭਗ ਤਿੰਨ ਕਰੋੜ ਰੁਪਏ ਦਾ ਗਬਨ ਕੀਤਾ ਹੈ। ਬਾਕੀ ਰਕਮ ਦਾ ਖ਼ੁਲਾਸਾ ਹੋਰ ਜਾਂਚ ਤੋਂ ਬਾਅਦ ਹੀ ਹੋਵੇਗਾ।

ਇਸ ਤੋਂ ਇਲਾਵਾ, ਮਾਨਸਾ ਵਿਚ ਕੁੱਝ ਸ਼ੈਲਰ ਮਾਲਕ ਆਰਓ ਵਿਚ ਕਥਿਤ ਬੇਨਿਯਮੀਆਂ ਤੋਂ ਇੰਨੇ ਜ਼ਿਆਦਾ ਗਬਨ ਕਰ ਚੁੱਕੇ ਹਨ ਕਿ ਉਹ ਹੁਣ ਸੀਜ਼ਨ ਦੌਰਾਨ ਬਲੈਕਲਿਸਟ ਹੋਣ ਤੋਂ ਬਚਣ ਲਈ ਜ਼ਬਰਦਸਤੀ ਪੈਸੇ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਨੇ ਇਸ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ, ਇਸ ਤਹਿਤ ਬਠਿੰਡਾ ਤੇ ਮਾਨਸਾ ਦੇ ਪੰਜ ਮੁਲਜ਼ਮ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਨੌਕਰੀਆਂ ਤੋਂ ਮੁਅੱਤਲ ਕਰ ਦਿਤਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News