ਸਰਕਾਰੀ ਸੀ: ਸੈ: ਸਕੂਲ ਖੇਮਕਰਨ ਦੇ ਅਧਿਆਪਕ ਨੂੰ ਸਿੱਖਿਆ ਵਿਭਾਗ ਨੇ ਕੀਤਾ ਮੁਅੱਤਲ : ਮਾਮਲਾ ਬੱਚੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ

4913373
Total views : 5895764

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ 

ਸਿੱਖਿਆ ਵਿਭਾਗ ਦੇ ਵੱਲੋਂ ਇੱਕ ਅਧਿਆਪਕ ਨੂੰ ਬੱਚੇ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ਾਂ ਤਹਿਤ ਸਸਪੈਂਡ ਕਰ ਦਿੱਤਾ ਹੈ। ਅਧਿਆਪਕ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ ਸਾਇੰਸ ਮਾਸਟਰ ਵਜੋਂ ਤੈਨਾਤ ਸੀ। ਵਿਭਾਗ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਹਰਜਿੰਦਰ ਸਿੰਘ ਦਾ ਮੁਅੱਤਲੀ ਤੋਂ ਬਾਅਦ ਹੈੱਡ ਕੁਆਰਟਰ ਡੀਈਓ (ਸੈ.ਸਿੱ) ਪਠਾਨਕੋਟ ਹੋਵੇਗਾ। ਹਾਲਾਂਕਿ ਉਸਨੂੰ ਸਸਪੈਂਡ ਦੇ ਦੌਰਾਨ ਭੱਤਾ ਮਿਲਦਾ ਰਹੇਗਾ।

ਬਾਲ ਅਧਿਆਪਕ ਰੱਖਿਆ ਕਮਿਸ਼ਨ ਵੱਲੋਂ ਥਾਣਾ ਮੁਖੀ ਨੂੰ ਪੇਸ਼ ਹੋਣ ਦੇ ਆਦੇਸ਼

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੱਚੇ ਨਾਲ ਬਦਫੈਲੀ ਦੇ ਮਾਮਲੇ ਵਿਚ ਥਾਣਾ ਮੁਖੀ ਵੱਲੋਂ ਸਹੀ ਕਾਰਵਾਈ ਨਾ ਕਰਨ ਦਾ ਪੰਜਾਬ ਰਾਜ ਬਾਲ ਅਧਿਆਪਕ ਰੱਖਿਆ ਕਮਿਸ਼ਨ ਨੇ ਸਖਤ ਨੋਟਿਸ ਲਿਆ ਹੈ। ਕਮਿਸ਼ਨ ਨੇ ਐੱਸਐੱਸਪੀ ਨੂੰ ਲਿਖਿਆ ਹੈ ਕਿ ਥਾਣਾ ਮੁਖੀ ਵੱਲੋਂ ਪੋਕਸੋ ਐਕਟ ਦੀਆਂ ਧਾਰਾਵਾਂ ਅਨੁਸਾਰ ਸਮੇਂ ਸਿਰ ਕਾਰਵਾਈ ਨਹੀਂ ਕੀਤੀ, ਜਿਸ ਕਰ ਕੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੇ ਥਾਣਾ ਮੁਖੀ ਨੂੰ 8 ਅਕਤੂਬਰ ਨੂੰ ਕਮਿਸ਼ਨ ਅੱਗੇ ਹਾਜ਼ਰ ਹੋਣ ਦੇ ਆਦੇਸ਼ ਵੀ ਦਿੱਤੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News