





Total views : 5915239







Total views : 5915239ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਜਸਬੀਰ ਸਿੰਘ ‘ਪੱਟੀ’
ਵਿਧਾਨ ਸਭਾ ਹਲਕਾ ਤਰਨ ਤਾਰਨ ਜਿਸ ਨੂੰ ਨਿਰੋਲ ਪੰਥਕ ਹਲਕਾ ਸਮਝਿਆ ਜਾਂਦਾ ਹੈ, ਦੀ ਹੋ ਰਹੀ ਜਿਮਨੀ ਚੋਣ ਵਿੱਚ ਜਿਥੇ ਸਾਰੀਆਂ ਸਿਆਸੀ ਪਾਰਟੀਆ ਆਪਣੀਆ ਜੋਰ ਅਜਮਾਈ ਕਰਨਗੀਆ, ਉਥੇ ਪੰਥਕ ਧਿਰਾਂ ਵਲੋ ਪਟਿਆਲਾ ਜੇਲ ‘ਚ ਬੰਦ ਭਾਈ ਸੰਦੀਪ ਸਿੰਘ ਸੰਨੀ ਨੂੰ ਆਪਣਾ ਉਮੀਦਵਾਰ ਬਣਾਇਆ ਜਾ ਸਕਦਾ ਹੈ।ਕਿਉਕਿ ਸੰਦੀਪ ਸਿੰਘ ਸੰਨੀ ਜੋ ਕਿ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਨੂੰ ਮਾਰਨ ਦੇ ਦੋਸ਼ ‘ਚ ਜੇਲ ‘ਚ ਬੰਦ ਹੈ, ਉਸ ਵਲੋ ਕਿਸੇ ਸਮੇ ਝਬਾਲ ਥਾਂਣੇ ਵਿੱਚ ਬਤੌਰ ਐਸ.ਐਚ.ਓ ਰਹੇ ਇੰਸ: ਸੂਬਾ ਸਿੰਘ ਜਿਸ ਨੇ ਜਿਥੇ ਝਬਾਲ ਇਲਾਕੇ ਕਈ ਨਹਿੱਥੇ ਨੌਜਵਾਨਾਂ ਉਪਰ ਤਸ਼ੱਦਦ ਢਾਹ ਕੇ ਮਾਰ ਮੁਕਾਇਆ ਸੀ ਤੇ ਸੈਕੜੇ ਪ੍ਰੀਵਾਰਾਂ ਨੂੰ ਉਸ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਸੀ, ਉਸ ਨੂੰ ਵੀ ਜੇਲ ਅੰਦਰ ਮਾਰਨ ਤੋ ਬਾਅਦ ਭਾਈ ਸੰਦੀਪ ਸਿੰਘ ਸੰਨੀ ਦਾ ਇਸ ਇਲਾਕੇ ਅਤੇ ਤਰਨ ਤਾਰਨ ਜਿਲੇ ‘ਚ ਕੱਦ ਹੋਰ ਵੀ ਉੱਚਾ ਹੋਇਆ ਹੈ।

ਜਿਸ ਕਰਕੇ ਸਾਰੀਆਂ ਪੰਥਕ ਵਿਚਾਰਧਾਰਾ ਵਾਲੀਆਂ ਧਿਰਾਂ ਵਲੋ ਉਨਾਂ ਨੂੰ ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਉਮੀਦਵਾਰ ਬਣਾਏ ਜਾਣਾ ਲਗਭਗ ਤੈਅ ਹੋ ਚੁੱਕਾ ਹੈ।
ਜਿਸ ਦੀ ਪੁਸ਼ਟੀ ਕਰਦਿਆਂ 2015 ਵਿੱਚ ਹੋੋਏ ਪੰਥਕ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਜਲਦੀ ਹੀ ਸਾਰੀਆਂ ਧਿਰਾਂ ਇੱਕਠੀਆਂ ਹੋ ਕੇ ਭਾਈ ਸੰਦੀਪ ਸਿੰਘ ਸੰਨੀ ਦੇ ਨਾਮ ਦਾ ਤਰਨ ਤਾਰਨ ਤੋ ਜਿਮਨੀ ਚੋਣ ਵਿੱਚ ਉਮੀਦਵਾਰ ਵਜੋ ਐਲਾਨ ਕਰਨਗੀਆਂ ਕਿਉਕ ਇਸ ਖੇਤਰ ਦੇ ਸੂਬਾ ਸਿੰਘ ਤੋ ਸਤਾਏ ਪ੍ਰੀਵਾਰ ਭਾਈ ਸੰਦੀਪ ਸਿੰਘ ਸੰਨੀ ਵਲੋ ਕੀਤੀ ਕੁਰਬਾਨੀ ਦਾ ਮੁੱਲ਼ ਦਾ ਉਨਾਂ ਨੂੰ ਵਿਧਾਨ ਸਭਾ ਵਿੱਚ ਭੇਜ ਕੇ ਮੋੜਨਾ ਚਾਹੁੰਦੇ ਹਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਾਂਗ ਭਾਈ ਸੰਦੀਪ ਸਿੰਘ ਸੰਨੀ ਇਹ ਚੋਣ ਸ਼ਾਨ ਨਾਲ ਜਿੱਤਣਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-