





Total views : 5839498







Total views : 5839498ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ਼ਿਵ ਸੈਨਾ ਦੇ ਅਖੌਤੀ ਆਗੂ ਸੁਧੀਰ ਸੂਰੀ ਕਤਲ ਕਾਂਡ ਨਾਲ ਸਬੰਧਤ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਸੰਦੀਪ ਸਿੰਘ ਸੰਨੀ ਦੇ ਵੱਲੋਂ ਝੂਠੇ ਪੁਲਿਸ ਮੁਕਾਬਲੇ ਦੇ ਕਸੂਰਵਾਰ ਪੁਲਿਸ ਮੁਲਾਜ਼ਮਾ ਦੀ ਮਾਰਕੁਟਾਈ ਤੋਂ ਬਾਅਦ ਜੇਲ੍ਹ ਪ੍ਰਬੰਧਨ ਦੇ ਵੱਲੋਂ ਵਰਤਾਏ ਗਏ ਘਟੀਆ ਵਰਤਾਰੇ ਦੀ ਵਿਰੋਧਤਾ ਤੇ ਨਿੰਦਿਆ ਵਿਸ਼ਵ ਪੱਧਰ ਤੇ ਹੋ ਰਹੀ ਹੈ। ਜਿਸਦੇ ਚੱਲਦਿਆਂ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਆਪਣਾ ਪ੍ਰਤੀਕ੍ਰਮ ਜਾਹਿਰ ਕਰਦਿਆਂ ਪਟਿਆਲਾ ਜੇਲ੍ਹ ਪ੍ਰਸ਼ਾਸ਼ਨ ਦੀ ਸਖਤ ਨੁੱਕਤਾਚੀਨੀ ਕਰਦਿਆਂ ਇਸ ਸਮੁੱਚੇ ਮਾਮਲੇ ਦੀ ਜਾਂਚ ਨਿਰਪੱਖ ਤੌਰ ਤੇ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਜੇਲ੍ਹ ਪ੍ਰਸ਼ਾਸ਼ਨ ਪਟਿਆਲਾ ਦੀ ਨਾਕਸ ਤੇ ਘਟੀਆ ਕਾਰਜਸ਼ੈਲੀ ਆਈ ਸਾਹਮਣੇ

ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਇਸ ਸਮੁੱਚੇ ਘਟਨਾਕ੍ਰਮ ਤੋਂ ਬਾਅਦ ਪਟਿਆਲਾ ਜੇਲ੍ਹ ਪ੍ਰਸ਼ਾਸ਼ਨ ਦੇ ਵੱਲੋਂ ਬਿਨ੍ਹਾਂ ਕਿਸੇ ਜਾਂਚ ਦੇ ਕੌਮੀ ਨਾਇਕ ਭਾਈ ਸੰਦੀਪ ਸਿੰਘ ਸੰਨੀ ਦੀ ਮਾਰ ਕੁਟਾਈ ਕਰਕੇ ਉਸ ਨੂੰ ਗੰਭੀਰ ਰੂਪ ਵਿੱਖ ਜਖਮੀ ਕਰਨ ਦੇ ਨਾਲ-ਨਾਲ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਾ ਇੱਕ ਗਿਣੀ ਮਿੱਥੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਸ ਦਾ ਡਾਕਟਰੀ ਮੁਲਾਹਜਾ ਹੋਣਾ ਤੇ ਉਸ ਕੋਲੋਂ ਘਟਨਾਕ੍ਰ਼ਮ ਦੇ ਅਸਲ ਕਾਰਨਾ ਦੀ ਜਾਣਕਾਰੀ ਹਾਂਸਲ ਕਰਨਾ ਜੇਲ੍ਹ ਪ੍ਰਸ਼ਾਸ਼ਨ ਵਾਸਤੇ ਅਤਿਅੰਤ ਜ਼ਰੂਰੀ ਸੀ। ਪਰ ਝੂਠੇ ਪੁਲਿਸ ਮੁਕਾਬਲੇ ਦੇ ਕਸੂਰਵਾਰ ਆਪਣੇ ਪੁਰਾਣੇ ਸਾਥੀ ਪੁਲਿਸ ਮੁਲਾਜ਼ਮਾ ਨੂੰ ਬਚਾਉਣਾ ਤੇ ਉਨ੍ਹਾਂ ਦੀ ਹਮਾਇਤ ਅਤੇ ਸਮੱਰਥਨ ਕਰਨ ਜੇਲ੍ਹ ਪ੍ਰਸ਼ਾਸ਼ਨ ਦੀ ਕਾਰਜਸ਼ੈਲੀ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਣ ਦੇ ਨਾਲ^ਨਾਲ ਸਵਾਲਾਂ ਦੇ ਕਟਿਹਰੇ ਵਿੱਚ ਵੀ ਖੜਾ ਕਰਦਾ ਹੈ। ਭਾਈ ਸਖੀਰਾ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸ਼ਨ ਦੀ ਇੱਕ ਮਨ ਘੜਤ ਕਹਾਣੀ ਤੇ ਭਾਈ ਸੰਦੀਪ ਸਿੰਘ ਸੰਨੀ ਨੂੰ ਫਸਾਉਣ ਕੋਝੀ ਚਾਲ ਤੇ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਇਕੱਲਾ ਕੌਮੀ ਨਾਇਕ ਭਾਈ ਸੰਦੀਪ ਸਿੰਘ ਸੰਨੀ ਤੇ ਦੂਜੇ ਪਾਸੇ ਬਹੁ^ਗਿਣਤੀ ਝੂਠੇ ਪੁਲਿਸ ਮੁਕਾਬਲੇ ਦੇ ਕਸੂਰਵਾਰ ਮੁਲਾਜ਼ਮਾ ਦੇ ਹੱਥੋ ਪਾਈ ਦੀ ਫਰਜ਼ੀ ਕਹਾਣੀ ਦੀਆਂ ਪਰਤਾਂ ਖੁੱਲਣੀਆਂ ਸਮੇਂ ਦੀ ਲੋੜ ਅਤੇ ਮੰਗ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸ਼ਨ ਦੇ ਵੱਲੋਂ ਜਾਣ ਬੁੱਝ ਕੇ ਭਾਈ ਸੰਦੀਪ ਸਿੰਘ ਸੰਨੀ ਨੂੰ ਜਿਸਮਾਨੀ ਤੇ ਮਾਨਸਿਕ ਤੌਰ ਤੇ ਤੰਗ ਤੇ ਪਰੇਸ਼ਾਨ ਕੀਤਾ ਗਿਆ ਹੈ। ਜਦੋਂ ਕਿ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲਾਉਣ ਤੋਂ ਇੰਨਕਾਰ ਕਰਨਾ ਜੰਮਹੂਰੀ ਕਦਰਾਂ ਕੀਮਤਾਂ ਦਾ ਕਤਲ ਹੈ। ਜਿਸਦਾ ਸਿੱਖ ਕੌਮ ਤੇ ਪੰਥ ਦੇ ਵੱਲੋਂ ਵਿਰੋਧ ਜਾਰੀ ਹੈ ਤੇ ਰਹੇਗਾ। ਉਨ੍ਹਾਂ ਕਿਹਾ ਕਿ ਅਗਰ ਪੰਜਾਬ ਸਰਕਾਰ ਤੇ ਜੇਲ੍ਹ ਪ੍ਰਸ਼ਾਸ਼ਨ ਪਟਿਆਲਾ ਇੰਨ੍ਹਾਂ ਝੂਠੇ ਪੁਲਿਸ ਮੁਕਾਬਲੇ ਦੇ ਕਸੂਰਵਾਰ ਪੁਲਿਸ ਮੁਲਾਜ਼ਮਾ ਦਾ ਇੰਨ੍ਹਾਂ ਖੈਰ ਖਵਾਹ ਹੈ ਤਾਂ ਫਿਰ ਇੰਨ੍ਹਾਂ ਦੀ ਜੇਲ੍ਹ ਬਦਲਣ ਲਈ ਰਣਨੀਤੀ ਤੈਅ ਕੀਤੀ ਜਾਣੀ ਚਾਹੀਦੀ ਹੈ। ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਦੇ ਨਾਲ ਕਿਸੇ ਵੀ ਕਿਸਮ ਦੀ ਵਧੀਕੀ ਤੇ ਦਸ਼ੱਦਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਦੇ ਨਾਲ ਪਟਿਆਲਾ ਜੇਲ੍ਰ ਪ੍ਰਸ਼ਾਸ਼ਨ ਦੀ ਨਾਕਸ ਤੇ ਘਟੀਆ ਕਾਰਜਸ਼ੈਲੀ ਉਭਰ ਕੇ ਸਾਹਮਣੇ ਆਈ ਹੈ ਜਿਸਦੀ ਕਿਸੇ ਨਿਰਪੱਖ ਜਾਂਚ ਏਜੰਸੀ ਦੇ ਕੋਲੋਂ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇਸ ਮਾਮਲੇ ਤੇ ਸਮੁੱਚੀ ਕੌਮ ਤੇ ਪੰਥ ਨੂੰ ਇੱਕ ਮੁੱਠ ਤੇ ਇੱਕ ਜੁੁੱਟ ਹੋ ਕੇ ਇਸ ਮੰਹ ਤੋੜਵਾ ਜਵਾਬ ਦੇਣ ਦੀ ਅਪੀਲ ਕੀਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-