ਪਰਾਲੀ ਨੂੰ ਅੱਗ ਨਾ ਲਗਾਉ ਵਾਤਾਵਰਣ ਬਚਾਉ !ਕਿਸਾਨ ਵਾਤਾਵਰਣ ਬਚਾਉਣ ਲਈ ਆਪ ਮੁਹਾਰੇ ਅੱਗੇ ਆਉਣ – ਖੇਤੀ ਮਾਹਰ

4877668
Total views : 5839495

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਅਤੇ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਬਲਜਿੰਦਰ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫਸਰ ਡਾ ਗੁਰਮੀਤ ਸਿੰਘ ਰਿਆੜ ਦੀ ਯੋਗ ਅਗਵਾਈ ਹੇਠ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੋੰਡ ਕਲੇਰਬਾਲਾ ਪਾਈ ਵਿਖੇ ਕਿਸਾਨ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਖੇਤੀਬਾੜੀ ਅਫਸਰ ਤਰਸਿੱਕਾ ਡਾ. ਗੁਰਮੀਤ ਸਿੰਘ ਨੇ ਪਰਾਲੀ ਨੂੰ ਅੱਗ ਨਾ ਲਗਾਉ ਵਾਤਾਵਰਣ ਬਚਾਉ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਪਰਾਲੀ ਦਾ ਧੂੰਆਂ ਮਨੁੱਖ ਅਤੇ ਪਸ਼ੂਆਂ ਦੀ ਸਿਹਤ ਖਰਾਬ ਕਰਦਾ ਹੈ। ਡਾ. ਸੋਨਾਲੀ ਵੋਹਰਾ, ਸਟੇਟ ਪ੍ਰੋਜੈਕਟ ਕੋਆਰਡੀਨੇਟਰ ਪੰਜਾਬ, ਲੰਗਜ ਕੇਅਰ ਫਾਊਡੇਸ਼ਨ ਵੱਲੋਂ ਧੂਐ ਕਾਰਨ ਫੇਫੜਿਆਂ ਉੱਤੇ ਪੈਂਦੈ ਪ੍ਰਭਾਵਾਂ ਬਾਰੇ, ਹੋਣ ਵਾਲੀਆਂ ਕਈ ਤਰਾਂ ਦੀਆ ਸਾਹ ਦੀਆਂ ਬਿਮਾਰੀਆਂ, ਚਮੜੀ ਦੀ ਐਲਰਜੀ ਅਤੇ ਅੱਖਾ ਵਿੱਚ ਲਾਲਾਗੀ ਵਰਗੀਆਂ ਮੁਸ਼ਕਲਾਂ ਦਰਪੇਸ਼ ਆਉਂਣ ਬਾਰੇ ਦੱਸਿਆ ।

ਡਾ. ਹਰਉਪਿੰਦਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਸਬੰਧੀ ਤਕਨੀਕੀ ਨੁਕਤੇ ਅਤੇ ਪੀ. ਐਮ. ਕਿਸਾਨ ਸਨਮਾਨ ਨਿਧੀ ਸਕੀਮ ਬਾਰੇ ਕਿਸਾਨਾਂ ਨੂੰ ਦੱਸਿਆ। ਡਾ ਸਤਵਿੰਦਰਬੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਖੇਤੀਬਾੜੀ ਸੰਦਾ ਤੇ ਦਿੱਤੀ ਜਾ ਰਹੀ ਸਬਸਿਡੀ ਬਾਰੇ ਦੱਸਿਆ,ਅਤੇ ਕਿਹਾ ਕਿ ਇਹਨਾਂ ਸੰਦਾ ਦੀ ਸਹਾਇਤਾ ਨਾਲ ਅਸੀ ਆਪਣੇ ਖੇਤਾ ਵਿਚ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਖੇਤਾਂ ਵਿਚ ਹੀ ਵਾਹ ਕੇ ਸਾਂਭ ਸਕਦੇ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕਨੋਲਾ ਸਰੋ ਦੀ ਬਿਜਾਈ ਅਤੇ ਕਨੋਲਾ ਤੇਲ ਦੀ ਵਰਤੋ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ।ਡਾ. ਹਰਮਨਦੀਪ ਸਿੰਘ ਏਡੀ.ੳ ਨੇ ਫਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਅਤੇ ਸਟੇਜ ਸਕੱਤਰ ਦੀ ਅਹਿੰਮ ਜਿੰਮੇਵਾਰੀ ਬਾਖੂਬੀ ਨਿਭਾਈ ।ਇਸ ਮੌਕੇ ਵਿਭਾਗ ਵੱਲੋ ਹਰਕੀਰਤ ਸਿੰਘ ਏ.ਈ ਓ , ਰਵਿੰਦਰ ਸਿੰਘ ਫੀਲਡ ਵਰਕਰ, ਆਪ ਆਗੂ ਰਵਿੰਦਰ ਸਿੰਘ ਕਲੇਰ, ਕਿਸਾਨ ਵਿੰਗ ਜਿਲ੍ਹਾ ਪ੍ਰਧਾਨ ਬਲਬੀਰ ਸਿੰਘ ਬੋਪਾਰਾਏ, ਗੁਰਵਿੰਦਰ ਸਿੰਘ ਕਿਸਾਨ ਵਿੰਗ ਪ੍ਰਧਾਨ, ਹਰਦੀਪ ਸਿੰਘ ਕਲੇਰ,ਇੰਦਰਜੀਤ ਸਿੰਘ ਪੰਚ,ਗੁਲਜਾਰੀ ਲਾਲ ਸਰਪੰਚ, ਬੀਰ ਬਰਿੰਦਰ ਸਿੰਘ ਪੰਚ, ਕਰਨੈਲ ਸਿੰਘ ਪੰਚ, ਤਿਲਕਰਾਜ ਸਿੰਘ ਪੰਚ, ਬਲਵਿੰਦਰ ਸਿੰਘ ਸਰਪੰਚ, ਅਮਰਜੀਤ ਸਿੰਘ, ਪਰਮਜੀਤ ਸਿੰਘ, ਡਾ.ਨਿਸ਼ਾਨ ਸਿੰਘ, ਰਾਜ ਕੁਮਾਰ ਆਦਿ ਵੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News