





Total views : 5839570







Total views : 5839570ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਐਡਵੋਕੇਟ ਉਪਿੰਦਰਜੀਤ ਸਿੰਘ
ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਦੁਆਰਾ ਦਿੱਤੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਬਲਜਿੰਦਰ ਸਿੰਘ, ਮਾਣਯੋਗ ਇੰਚਾਰਜ ਜ਼ਿਲਾ ਅਤੇ ਸੈਸ਼ਨਜ਼ ਜੱਜ-ਕਮ-ਇੰਚਾਰਜ ਚੈਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੇ ਮਾਰਗਦਰਸ਼ਨ ਅਤੇ ਹਦਾਇਤਾਂ ਅਨੁਸਾਰ, ਕੌਮੀ ਲੋਕ ਅਦਾਲਤ ਅੱਜ ਮਿਤੀ 13.09.2025 ਨੂੰ ਜ਼ਿਲ੍ਹਾ ਅਦਾਲਤਾਂ, ਅੰਮ੍ਰਿਤਸਰ ਅਤੇ ਤਹਿਸੀਲ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਲਗਾਈ ਗਈ।
ਇਸ ਸੰਦਰਭ ਵਿੱਚ, ਸ਼੍ਰੀ ਅਮਰਦੀਪ ਸਿੰਘ ਬੈਂਸ, ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਸਕੱਤਰ, ਡੀ.ਐਲ.ਐਸ.ਏ., ਅੰਮ੍ਰਿਤਸਰ ਨੇ ਜਨਤਾ ਨੂੰ ਸੁਨੇਹਾ ਦਿੱਤਾ ਕਿ ਇਸ ਕੌਮੀ ਲੋਕ ਅਦਾਲਤ ਵਿੱਚ ਘੱਟ ਗੰਭੀਰ ਕਿਸਮ ਦੇ ਫੌਜਦਾਰੀ ਮਾਮਲੇ, ਬੈਂਕ ਰਿਕਵਰੀ, ਚੈੱਕ ਸਬੰਧੀ ਮਾਮਲੇ, ਵਿਵਾਹਿਕ ਵਿਵਾਦ, ਬਿਜਲੀ ਅਤੇ ਪਾਣੀ ਦੇ ਬਿੱਲ, ਟੈਲੀਕਾਮ, ਸੜਕ ਦੁਰਘਟਨਾ ਮਾਮਲੇ, ਮਜ਼ਦੂਰੀ ਦੇ ਵਿਵਾਦ, ਟ੍ਰੈਫਿਕ ਚਲਾਨ ਆਦਿ ਵਰਗੇ ਮੁੱਦਿਆਂ ‘ਤੇ ਵਿਚਾਰ ਕੀਤਾ ਜਾਂਦਾ ਹੈ ਅਤੇ ਉਕਤ ਦੇ ਸਬੰਧ ਵਿੱਚ ਕੁੱਲ 33 ਬੈਂਚਾਂ ਦਾ ਗਠਨ ਕੀਤਾ ਗਿਆ; 24 ਬੈਂਚਾਂ ਅੰਮ੍ਰਿਤਸਰ ਜ਼ਿਲ੍ਹਾ ਅਦਾਲਤਾਂ ਵਿੱਚ, 1 ਬੈਂਚ ਅੰਮ੍ਰਿਤਸਰ ਦੇ ਉਦਯੋਗ ਟ੍ਰਿਬਿਊਨਲ (ਲੇਬਰ ਕੋਰਟ), ਇਸ ਤੋਂ ਇਲਾਵਾ ਤਹਿਸੀਲ ਅਜਨਾਲਾ ਵਿਖੇ 4 ਬੈਂਚਾਂ ਅਤੇ ਬਾਬਾ ਬਕਾਲਾ ਸਾਹਿਬ ਵਿਖੇ 3 ਬੈਂਚਾਂ ਦਾ ਗਠਨ ਕੀਤਾ ਗਿਆ।
ਇਸ ਤੋਂ ਇਲਾਵਾ, ਪਰਿਵਾਰਕ ਅਤੇ ਵਿਆਹ ਸਬੰਧੀ ਵਿਵਾਦਾਂ ਨੂੰ ਲੈ ਕੇ, ਪੁਲਿਸ ਵਿਭਾਗ ਦੇ ਮਹਿਲਾ ਵਿਰੁੱਧ ਅਪਰਾਧ ਦੇ ਕੌਸਲਿੰਗ ਸੈੱਲ ਵਿੱਚ ਸਬੰਧੀ ਬੈਂਚ ਕਾਇਮ ਕੀਤਾ ਗਿਆ। ਇਸ ਤੋਂ ਇਲਾਵਾ, ਹੋਰ ਕਈ ਵਿਭਾਗਾਂ ਨੇ ਕੌਮੀ ਲੋਕ ਅਦਾਲਤ ਵਿੱਚ ਪਹਿਲ ਕੀਤੀ ਅਤੇ ਆਪਣੇ ਅੱਗੇ ਰੁਕੇ ਹੋਏ ਕੇਸਾਂ/ਵਿਵਾਦਾਂ ਦਾ ਹੱਲ ਕੀਤਾ। ਇੰਚਾਰਜ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਇੰਚਾਰਜ ਚੇਅਰਮੈਨ, ਜਿਲਾ ਕਾਨੂੰਨੀ ਸੇਵਾ ਅਥਾਰਟੀ ਦੇ ਆਧਿਕਾਰ ਖੇਤਰ ਤਹਿਤ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾਂਦਾ ਹੈ, ਇਸਦਾ ਮਤਲਬ ਇਹ ਹੈ ਕਿ ਪ੍ਰੀ-ਲਿਟੀਗੇਟਿਵ ਅਤੇ ਮੁਕੱਦਮੇ ਜੋ ਅਦਾਲਤਾਂ ਵਿੱਚ ਲੰਬਿਤ ਪਏ ਹਨ, ਉਹ ਅਮਨ-ਚੈਨ ਦੇ ਆਧਾਰ ‘ਤੇ ਬਿਨਾਂ ਕਿਸੇ ਖਰਚ ਦੇ ਹੱਲ ਕੀਤੇ ਜਾਂਦੇ ਹਨ। ਪੈਸੇ ਦੀ ਵਸੂਲੀ ਦੇ ਕੇਸਾਂ ਵਿੱਚ ਦਾਅਵੇ ਵਿੱਚ ਲਗਾਈ ਗਈ ਅਦਾਲਤੀ ਫੀਸ ਵੀ ਕੌਮੀ ਲੋਕ ਅਦਾਲਤ ਵਿੱਚ ਕੇਸ ਦੇ ਨਿਪਟਾਰੇ ਦੇ ਸਮੇਂ ਵਾਪਿਸ ਕੀਤੀ ਜਾਂਦੀ ਹੈ। ਇਹ ਇੱਕ ਮੁਫਤ ਅਤੇ ਜਲਦੀ ਨਿਪਟਾਰਾ ਕਰਨ ਦਾ ਤਰੀਕਾ ਹੈ ਜਿਸ ਵਿੱਚ ਵਿਵਾਦਾਂ ਨੂੰ ਸਮਝੌਤੇ ਰਾਹੀਂ ਹੱਲ ਕਰਨ ਲਈ ਲਿਆਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਲੋਕ ਅਦਾਲਤਾਂ ਵਿੱਚ ਧਿਰਾਂ ਦੇ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਨੂੰ ਘਟਾਇਆ ਜਾਂਦਾ ਹੈ ਜਿਸ ਨਾਲ ਉਹ ਅਦਾਲਤ ਦੇ ਬੋਝ ਨੂੰ ਘਟਾਉਣ ਵਿੱਚ ਮਦਦਗਾਰ ਹਨ।
ਨੈਸ਼ਨਲ ਲੋਕ ਆਦਾਲਤ 13.09.2025 ਦੀ ਕਾਮਯਾਬੀ ਦੀ ਕਹਾਣੀ:
ਸਾਲ 2022 ਦੇ ਇੱਕ ਮਾਮਲੇ ਵਿੱਚ ਜੋ ਕਿ ਸ਼੍ਰੀ ਅਜੀਤਪਾਲ ਸਿੰਘ, ਮਾਣਯੋਗ ਵਧੀਕ ਪ੍ਰਿੰਸੀਪਲ ਜੱਜ, ਪਰਿਵਾਰਿਕ ਅਦਾਲਤ, ਅੰਮ੍ਰਿਤਸਰ ਦੇ ਸਾਹਮਣੇ ਲੰਬਿਤ ਸੀ, ਜਿਸ ਵਿੱਚ ਪਤੀ ਅਤੇ ਪਤਨੀ ਵਿਚਕਾਰ ਪਰਿਵਾਰਕ ਵਿਵਾਦ ਨੂੰ ਸੁਖਦਾਈ ਤਰੀਕੇ ਨਾਲ ਸੁਲਝਾਇਆ ਗਿਆ ਅਤੇ ਪਤਨੀ ਪੂਰੀ ਅਤੇ ਅੰਤਿਮ ਰਕਮ ₹16,50,000/- ਵਿੱਚ ਨਿਪਟਾਰਾ ਹੋਇਆ। ਇਸ ਤੋਂ ਇਲਾਵਾ ਮਿਸ. ਨੀਲਮ, ਮਾਣਯੋਗ ਜੇਐਮਆਈਸੀ, ਅੰਮ੍ਰਿਤਸਰ ਦੇ ਅਧੀਨ ਬੈਂਚ ਨੇ ਇੱਕ ਚੈੱਕ ਨਾਲ ਸਬੰਧਤ ਕੇਸ ‘ਕੋਟਕ ਮਹਿੰਦਰਾ ਬੈਂਕ ਲਿਮਟਿਡ ਬਨਾਮ ਅਮਰਬੀਰ ਸਿੰਘ‘ ਦੇ ਦਰਮਿਆਨੇ ਇੱਕ ਮਾਮਲਾ ਸੁਲਝਾਇਆ ਜਿਸ ਵਿੱਚ ਸ਼ਿਕਾਇਤਕਰਤਾ ਨੇ ₹2,96,96,000/- (ਦੋ ਕਰੋੜ ਛਿਆਨਵੇਂ ਲੱਖ ਅਤੇ ਛਿਆਨਵੇਂ ਹਜ਼ਾਰ) ਦੀ ਰਕਮ ਪ੍ਰਾਪਤ ਕਰਕੇ ਆਪਣੇ ਮਾਮਲੇ ਨੂੰ ਵਾਪਸ ਲੈਣ ਦੇ ਲਈ ਸਹਿਮਤ ਹੋਇਆ ਅਤੇ ਇਸ ਦੇ ਅਨੁਸਾਰ ਫੈਸਲਾ ਦਿੱਤਾ ਗਿਆ। ਦੂਸਰੇ ਮਾਮਲੇ ਵਿੱਚ ‘ਮੈਸ. ਉਤਕਰਸ਼ ਸਮਾਲ ਫਾਇਨੈਂਸ ਬੈਂਕ ਲਿਮਟਿਡ ਬਨਾਮ ਮੈਸ. ਮਾਲਤੀ ਇੰਡਸਟ੍ਰੀਜ਼ ਅਤੇ ਹੋਰ‘ ਵਿਚ, ਚੈਕ ਦੀ ਰਕਮ ₹1,36,95,301/-(ਇਕ ਕਰੋੜ ਛੱਤੀ ਲੱਖ, ਪਚਾਨਵੇ ਹਜਾਰ ਤਿੰਨ ਸੌ ਇੱਕ) ਨਾਲ ਸਬੰਧਤ ਮਾਮਲੇ ਨੂੰ ਪੱਖਾਂ ਵਿਚਕਾਰ ਅਦਾਲਤੀ ਦਖਲ ਦੇ ਜਰੀਏ ਸੁਲਝਾਇਆ ਗਿਆ। ਇਸ ਤੋਂ ਅਗੇ, ਇਸ ਬੈਂਚ ਨੇ ਤਿੰਨ ਮਾਮਲੇ ਜੋ ਕਿ ਤਿੰਨ ਸਾਲ ਪੁਰਾਣੇ ਮਾਮਲੇ ਸਨ ਵੀ ਨਿਪਟਾਏ।
ਇਸ ਤੋਂ ਇਲਾਵਾ, ਮਿਸ. ਵੈਸ਼ਨਵੀ ਸਿੱਕਾ, ਮਾਣਯੋਗ ਸਿਵਲ ਜੱਜ (ਜੂਨੀਅਰ ਡਵੀਜਨ), ਅਮ੍ਰਿਤਸਰ ਨੇ ਇੱਕ ਮਾਮਲਾ ਜਿਸਦਾ ਸਿਰਲੇਖ ‘ਰਾਜੇਸ਼ਵਰ ਮਾਲਹੋਤਰਾ ਬਨਾਮ ਰਾਜਿੰਦਰ ਕੁਮਾਰ’ ਜਿਸ ਵਿੱਚ ₹13,20,000/- ਰੁਪਏ ਦੀ ਵਸੂਲੀ ਜੋ ਕਿ ਹਾਲ ਵਿੱਚ ਹੀ ਅਗਸਤ 2025 ਵਿੱਚ ਮੰਗੀ ਗਈ ਸੀ, ਪਾਰਟੀਆ ਦੀ ਰਜਾਮੰਦੀ ਦੇ ਨਾਲ ਕੌਮੀ ਲੋਕ ਆਦਾਲਤ ਵਿੱਚ ਪੂਰੀ ਅਤੇ ਅੰਤਿਮ ਰਕਮ ₹12,75,000/- ਨਾਲ ਨਿਪਟਾਰਾ ਕੀਤਾ ਗਿਆ ਅਤੇ ਇਸ ਵਸੂਲੀ ਦੇ ਦੀਵਾਨੀ ਦਾਅਵੇ ਵਿੱਚ ਮੁੱਦਈ ਵੱਲੋਂ ਲਗਾਈ ਹੋਈ ਕੋਰਟ ਫੀਸ ਵਾਪਿਸ ਕਰਨ ਦਾ ਵੀ ਹੁਕਮ ਕੀਤਾ ਗਿਆ । ਸ੍ਰੀ ਅਮਰਜੀਤ ਸਿੰਘ ਸਿਵਲ ਜੱਜ (ਜੂਨੀਅਰ ਡਵੀਜਨ),ਅੰਮ੍ਰਿਤਸਰ ਦੇ ਬੈਂਚ ਨੇ ਮਕਾਨ ਮਾਲਕ ਅਤੇ ਕਿਰਾਏਦਾਰ ਦਾ ਝਗੜਾ ਸੁਲਝਾਇਆ ਅਤੇ ਕੇਸ ਦਾ ਕਿਰਾਏ ਦੀ ਰਕਮ ਦੀ ਅਦਾਇਗੀ ਤੋਂ ਬਾਅਦ ਨਿਪਟਾਰਾ ਕੀਤਾ ਗਿਆ।
ਇਸ ਕੌਮੀ ਲੋਕ ਆਦਾਲਤ ਦੌਰਾਨ 35931 ਮਾਮਲੇ ਲਏ ਗਏ ਅਤੇ 30460 ਮਾਮਲੇ ਸੁਲਝਾਏ ਅਤੇ ਨਿਪਟਾਏ ਗਏ ਅਤੇ ਕੌਮੀ ਲੋਕ ਆਦਾਲਤ ਦੇ ਬੈਂਚਾਂ ਦੁਆਰਾ ₹39,18,67,658/- ਦੀ ਰਕਮ ਦਾ ਫੈਸਲਾ ਸੁਣਾਇਆ ਗਿਆ।ਇਸ ਤਰੀਕੇ ਨਾਲ, ਇਹ ਕੌਮੀ ਲੋਕ ਆਦਾਲਤ ਇੱਕ ਕਾਮਯਾਬੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-