





Total views : 5841452







Total views : 5841452ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੇ ਜਿੱਥੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਈਏਐਸ ਸਾਕਸ਼ੀ ਸਾਹਨੀ ਲੋਕਾਂ ਲਈ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆਈ ਹੈ।
2014 ਬੈਚ ਦੀ ਆਈਏਐਸ ਅਧਿਕਾਰੀ ਹਨ ਅਤੇ ਅੰਮ੍ਰਿਤਸਰ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੌਰਾਨ ਡੀ.ਸੀ ਬਣਕੇ ਨਹੀ ਸਗੋ ਆਮ ਲੋਕਾਂ ਵਾਂਗ ਇਕ ਸੇਵਾਦਾਰ ਬਣਕੇ ਗੋਡੇ ਗੋਡੇ ਪਾਣੀ ਵਿੱਚ ਵਰਦੇ ਮੀਹ ਦੌਰਾਨ ਸਾਰੀ ਸਥਿਤੀ ਦਾ ਜਾਇਜਾ ਲੈਦਿਆਂ ਲੋਕਾਂ ਵਲੋ ਮਿਲੇ ਮੋਹ ਪਿਆਰ ਕਾਰਨ ਚਰਚਾ ਵਿੱਚ ਆਏ ਸ੍ਰੀਮਤੀ ਸ਼ਾਕਸੀ ਸਾਹਨੀ ਪੰਜਾਬ ਦੇ ਜੰਮਪਲ ਅਤੇ 2014 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ।
ਜਿੰਨਾ ਦੇ ਪਿਤਾ ਜੀ ਇੱਕ ਸੇਵਾਮੁਕਤ ਆਈਆਰਐਸ ਅਧਿਕਾਰੀ ਹਨ ਅਤੇ ਮਾਂ ਇੱਕ ਸਕੂਲ ਪ੍ਰਿੰਸੀਪਲ ਹਨ।ਉਨ੍ਹਾਂ ਨੇ ਹੈਦਰਾਬਾਦ ਦੀ ਨਾਲਸਰ ਯੂਨੀਵਰਸਿਟੀ ਆਫ਼ ਲਾਅ ਤੋਂ ਬੀਏ ਐਲਐਲਬੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਪੜ੍ਹਾਈ ਵਿੱਚ ਅੱਠ ਸੋਨੇ ਦੇ ਤਮਗੇ ਜਿੱਤੇ।
ਸ਼ੁਰੂਆਤ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ, ਉਨ੍ਹਾਂ ਨੇ ਲੋਕਾਂ ਦੀ ਸੇਵਾ ਕਰਨ ਲਈ ਸਿਵਲ ਸੇਵਾਵਾਂ ਵਿੱਚ ਆਉਣ ਦਾ ਫੈਸਲਾ ਕੀਤਾ।ਹੜ੍ਹਾਂ ਦੌਰਾਨ, ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਨਾ ਸਿਰਫ਼ ਰਾਹਤ ਅਤੇ ਬਚਾਅ ਕਾਰਜਾਂ ਨੂੰ ਤਰਜੀਹ ਦਿੱਤੀ, ਬਲਕਿ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਸਲਾ ਵੀ ਵਧਾਇਆ।
ਜਿੰਨਾ ਨੇ ਹੜ੍ਹਾ ਦੌਰਾਨ ਪ੍ਰਭਾਵਿਤ ਖੇਤਰਾਂ ਵਿੱਚ ਬਿਨਾ ਕਿਸੇ ਪ੍ਰਵਾਹ ਤੇ ਵਿਚਰਕੇ ਵੱਡਿਆ ਤੋ ਧੀ ਤੇ ਨੌਜਵਾਨਾਂ ਤੋ ਭੈਣ ਦਾ ਖਿਤਾਬ ਹਾਸਿਲ ਕੀਤਾ ਜੋ ਹੋਰ ਵੀ ਅਧਿਕਾਰੀਆ ਵਲੋ ਪ੍ਰੇਰਨਾ ਸਰੋਤ ਬਣੇ ਜਿੰਨਾ ਨੇ ਆਪਣੀ ਤਾਰੀਫ ਸੁਣਦਿਆ ਧੰਨਵਾਦ ਕਰਨ ਦੇ ਨਾਲ ਨਾਲ ਇਹ ਕਹਿ ਕੇ ਲੋਕਾਂ ਦਾ ਮਨ ਜਿੱਤ ਲਿਆ ਕਿ ਇਹ ਉਨਾਂ ਦੀ ਡਿਊਟੀ ਸੀ ਜਿਸ ਨੂੰ ਉਹ ਨਿਭਾਅ ਰਹੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-


