





Total views : 5841395







Total views : 5841395ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਪੰਜਾਬ ਵਿੱਚ ਕੁਦਰਤੀ ਆਈ ਆਫ਼ਤ ਨੇ ਇਸ ਕਦਰ ਤਬਾਹੀ ਮਚਾਈ ਹੋਈ ਹੈ। ਕਿ ਜਾਨੀ ਮਾਲੀ ਦਾ ਨੁਕਸਾਨ ਹੋ ਗਿਆ ਹੈ ਕਿ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਜਿਸ ਪਾਸੇ ਵੱਲ ਨਜ਼ਰ ਜਾਂਦੀ ਹੈ ਹੜ੍ਹ ਨਾਲ ਹੋਈ ਤਬਾਹੀ ਦਾ ਮੰਜ਼ਰ ਸਾਫ ਦਿਖਾਈ ਦੇ ਰਿਹਾ ਹੈ। ਹੜ੍ਹ ਪੀੜਤਾਂ ਦਾ ਦੁੱਖ ਵੰਡਾਉਣ ਲਈ ਪਿੰਡ ਜੋਧਾ ਨਗਰੀ ਦੀ ਸੰਗਤ ਵੱਲੋਂ ਪਿੰਡ ਵਿੱਚੋਂ ਅਗਰਾਹੀ ਕਰਕੇ ਲੰਗਰ ਪ੍ਰਸ਼ਾਦਿਆਂ ਦੀ ਸੇਵਾ ਤਿਆਰ ਕੀਤੀ ਗਈ। ਲੰਗਰ ਦੀ ਸੇਵਾ ਤਿਆਰ ਕਰਨ ਵਿਚ ਬੀਬੀਆਂ,ਭੈਣਾਂ,ਵੀਰਾਂ,ਬਜ਼ੁਰਗਾਂ,ਬੱਚਿਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਲੰਗਰ ਪਕਾਉਣ ਦੀ ਸੇਵਾ ਗੁਰਦੁਆਰਾ ਬਾਬਾ ਮਾਣਕ ਚੰਦ ਬਾਬਾ ਮਾਹੀ ਦਾਸ ਵਿਖੇ ਵੱਡੀ ਗਿਣਤੀ ਵਿੱਚ ਬੀਬੀਆਂ ਭੈਣਾਂ ਵੱਲੋਂ ਕੀਤੀ ਗਈ। ਦੱਸਣਯੋਗ ਹੈ ਕਿ ਹੜ੍ਹ ਪੀੜਤਾਂ ਵਾਸਤੇ ਅਗਰਾਹੀ ਕਰਨ ਉਪਰੰਤ ਪਿੰਡ ਜੋਧਾ ਨਗਰੀ ਵਿੱਚੋਂ ਬਹੁਤ ਸਹਿਯੋਗ ਮਿਲਿਆ।
ਲੰਗਰ ਪਾਣੀ ਤਿਆਰ ਕਰਕੇ ਲੋੜਵੰਦ ਪਰਿਵਾਰਾਂ ਵਾਸਤੇ ਪਿੰਡ ਜੋਧਾ ਨਗਰੀ ਦੇ ਪੂਰੇ ਨਗਰ ਵੱਲੋਂ 02 ਗੱਡੀਆਂ ਬਲੈਰੋ ਰਮਦਾਸ, ਅਜਨਾਲਾ, ਗੱਗੋਮਾਹਲ ਦੇ ਏਰੀਏ ਵੱਲ ਨੂੰ ਵੱਲ ਰਵਾਨਾ ਕੀਤੀਆਂ ਗਈਆਂ। ਪਿੰਡ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਸਾਡਾ ਨਗਰ ਕਦੇ ਵੀ ਪਿੱਛੇ ਨਹੀਂ ਹਟੇਗਾ। ਇਸ ਮੌਕੇ ਲੰਗਰ ਪਾਣੀ ਦੀ ਸੇਵਾ ਲੈ ਕੇ ਜਾਣ ਵਾਲਿਆਂ ਵਿੱਚ ਇਕਬਾਲ ਸਿੰਘ ਸਿੱਧੂ, ਜਸਬੀਰ ਸਿੰਘ ਜੱਸਾ ਸਾਬਕਾ ਪੰਚ,ਮੁਖਬੈਨ ਸਿੰਘ, ਪੱਤਰਕਾਰ ਕੰਵਲਜੀਤ ਸਿੰਘ ਜੋਧਾਨਗਰੀ, ਰਵਿੰਦਰ ਸਿੰਘ, ਤਲਵਿੰਦਰ ਸਿੰਘ, ਨਿਰਮਲ ਸਿੰਘ, ਗੁਰਦੇਵ ਸਿੰਘ ਸਿੱਧੂ,ਲਖਵਿੰਦਰ ਸਿੰਘ ਲੱਖਾ ਹਲਵਾਈ, ਗੁਰਤੇਜ ਸਿੰਘ, ਅਨਮੋਲਪ੍ਰੀਤ ਸਿੰਘ,ਪ੍ਰਿੰਸ ਔਜਲਾ, ਬਲਰਾਜ ਸਿੰਘ, ਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ,ਰਵੀ ਸਿੱਧੂ, ਸਿਮਰਨਜੀਤ ਸਿੰਘ, ਗੁਰਸ਼ਰਨ ਸਿੰਘ, ਸੋਨੂੰ ਜੋਸ਼ੀ ਆਦਿ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
