





Total views : 5841394







Total views : 5841394ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ, ਦਇਆ ਸਿੰਘ
ਅੰਮ੍ਰਿਤਸਰ ਦੇ ਅਜਨਾਲਾ ਏਰੀਏ ਵਿੱਚ ਹੜਾਂ ਨਾਲ ਜੂਝ ਰਹੇ ਲੋਕਾਂ ਦੀਆਂ ਜਰੂਰਤਾਂ ਬਾਰੇ ਡਾਟਾ ਇਕੱਠਾ ਕਰਨ ਲਈ ਐਨਸੀਸੀ ਕੈਡਟਾਂ ਦੀ ਡਿਊਟੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸ਼ਾਹਨੀ ਦੁਵਾਰਾ ਲਗਾਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਰਨਲ ਪੀਡੀਐਸ ਬੱਲ ਨੇ ਦੱਸਿਆ ਕਿ ਅਜਨਾਲਾ ਏਰੀਏ ਦੇ ਰਾਵੀ ਦਰਿਆ ਦੇ ਕੰਢੇ ਦੇ ਪਿੰਡਾਂ ਵਿੱਚ ਅਚਾਨਕ ਆਏ ਹੜਾਂ ਕਾਰਨ ਪਿੰਡਾਂ ਵਿੱਚ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਕੰਮ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਾਰੇ ਵਿਭਾਗਾਂ ਨੂੰ ਡਾਟਾ ਇਕੱਠਾ ਕਰਨ ਲਈ ਕਿਹਾ ਗਿਆ ਹੈ।
ਇਸੇ ਪ੍ਰਕਾਰ ਐਨਸੀਸੀ ਕੈਡਿਟਾਂ ਨੂੰ ਇੰਨਾ ਪਿੰਡਾਂ ਵਿੱਚ ਪ੍ਰਭਾਵਿਤ ਲੋਕਾਂ ਦੀਆਂ ਜਰੂਰਤਾਂ ਦਾ ਡਾਟਾ ਇਕੱਠਾ ਕਰਨ ਲਈ ਕਿਹਾ ਗਿਆ ਹੈ। ਜਿਸ ਨਾਲ ਮੋਬਾਈਲ ਨੰਬਰ ਵੀ ਦਿੱਤਾ ਗਿਆ ਹੈ। ਕੈਡਿਟ ਸੰਬੰਧਿਤ ਵਿਅਕਤੀ ਨੂੰ ਫੋਨ ਕਰਕੇ ਉਸ ਨੂੰ ਲੋੜੀਂਦੀਆਂ ਸਹੂਲਤਾਂ ਬਾਰੇ ਡਾਟਾ ਇਕੱਠਾ ਕਰੇਗਾ। ਇਸ ਦੀ ਸੂਚਨਾ ਦਫਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਿਖੇ ਦਿੱਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਉਹਨਾਂ ਲੋੜਵੰਦ ਵਿਅਕਤੀਆਂ ਨੂੰ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। ਐਨਸੀਸੀ ਅਫਸਰ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ ਨੇ ਦੱਸਿਆ ਐਨਸੀਸੀ ਕੈਡਿਟ ਕਿਸੇ ਵੀ ਮੁਸ਼ਕਿਲ ਸਮੇਂ ਵਿੱਚ ਲੋਕਾਂ ਦੀ ਮਦਦ ਕਰਨ ਲਈ ਤੱਤਪਰ ਰਹਿੰਦੇ ਹਨ ਭਾਵੇਂ ਕਿ ਹੜਾਂ ਦਾ ਸਮਾਂ ਹੋਵੇ,ਭਾਵੇਂ ਭੁਚਾਲ ਦਾ ਜਾਂ ਹੋਰ ਕੋਈ ਕੁਦਰਤੀ ਆਫਤ । ਇਸ ਤੋਂ ਇਲਾਵਾ ਲੜਾਈ ਦੇ ਦਿਨਾਂ ਵਿੱਚ ਵੀ ਐਨਸੀਸੀ ਨੇ ਲੋਕਾਂ ਨੂੰ ਜਾਗਰੂਕ ਕੀਤਾ ਸੀ। ਉਹਨਾਂ ਦੱਸਿਆ ਕਿ ਐਨਸੀਸੀ ਜਿਲਾ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰੇਗੀ। ਇਸ ਮੌਕੇ ਤੇ ਸ਼੍ਰੀਮਤੀ ਅਮਨਦੀਪ ਕੌਰ ਏਡੀਸੀ ਯੂਡੀ, ਸੂਬੇਦਾਰ ਗੁਰਦੇਵ ਸਿੰਘ ਤੋ ਇਲਾਵਾ ਜਿਲਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਅਤੇ ਐਨਸੀਸੀ ਕੈਡਿਟ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-