ਨਾਰੀ ਚੇਤਨਾ ਮੰਚ ਅਤੇ ਪੰਜਾਬ ਇਸਤਰੀ ਸਭਾ ਵੱਲੋਂ ਹੜ੍ਹ ਪੀੜਤਾਂ ਲਈ ਭੇਜਿਆ ਗਿਆ ਵਰਤੋਯੋਗ ਜਰੂਰੀ ਸ਼ਮਾਨ

4878802
Total views : 5841452

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ
 

ਭੈਣ ਜੀ ਇਕਬਾਲ ਕੌਰ  ਸੌਂਦ ਨੇ ਅਸ਼ੀਰਵਾਦ ਅਤੇ ਕੁਝ ਸਮਾਨ  ਦੇ ਕੇ ਪੰਜਾਬ ਇਸਤਰੀ ਸਭਾ  ਅਤੇਨਾਰੀ ਚੇਤਨਾ ਮੰਚ ਦੇ ਇਕ ਜਥੇ ਨੂੰ ਪੀੜਤਾਂ ਦੀ ਸਹਾਇਤਾ ਲਈ ਤੋਰਿਆ,ਜਿਹਨਾਂ ਨੇ ਸੁਲਤਾਨਪੁਰ ਲੋਧੀ ਪਹੁੰਚ  ਕੇ ਸਹਾਇਤਾ ਸੱਮਗਰੀ ਪਹੁੰਚਾਈ।ਨਾਰੀ ਚੇਤਨਾ ਮੰਚ  ਵੱਲੋ ਡਾਕਟਰ ਇੰਦਰਾ ਵਿਰਕ ਅਤੇ ਪੰਜਾਬ ਇਸਤਰੀ ਸਭਾ ਵੱਲੋਂ   ਸੂਬਾ ਪ੍ਰਧਾਨ ਰਜਿੰਦਰ ਪਾਲ ਕੌਰ ਅਤੇ ਜਨਰਲ ਸਕੱਤਰ ਨਰਿੰਦਰ ਸੋਹਲ  ਸਮਾਨ ਲੈ ਕੇ  ਪਹੁੰਚੇ ਅਤੇ ਫਾਈਵ ਰਿਵਰਜ਼ ਹਾਰਟ ਅਸੋਸੀਏਸ਼ਨ ਜਿਸਦੇ ਮੁਖੀ ਡਾਕਟਰ ਸਵੈਮਾਨ ਸਿੰਘ  ਹਨ ਨੂੰ ਲੋੜੀਂਦਾ ਸਮਾਨ ਪਹੁੰਚਾਇਆ, ਜਿਸ ਵਿੱਚ ਦਵਾਈਆਂ, ਚਾਦਰਾਂ ,ਜੁੱਤੀਆਂ ਅਤੇ ਲੋਕਾਂ ਕੋਲੋਂ ਇਕੱਠੇ ਕੀਤੇ ਗਏ ਸੀਤੇ ਹੋਏ ਵਧੀਆ ਹਾਲਤ ਵਿੱਚ ਸੂਟ ਸਨ।


 ਉਥੇ ਸਿੱਧਾ ਸਮਾਨ ਨਹੀਂ ਸੀ ਵੰਡਿਆ ਜਾ ਸਕਦਾ ਕਿਉਂਕਿ ਪਤਾ ਨਹੀਂ ਲੱਗਦਾ ਸੀ ਕਿ ਕੌਣ ਪੀੜਤ ਹੈ ।ਇਸ ਕਰਕੇ ਅਸੀਂ ਡਾਕਟਰ ਸਵੈਮਾਨ ਦੀ ਟੀਮ ਨੂੰ ਇਹ ਸਮਾਨ ਦਿੱਤਾ ,ਕਿਉਂਕਿ ਉਹ ਬੇੜੀ ਰਾਹੀਂ ਪਾਣੀ ਵਿੱਚ ਘਿਰੇ ਹੋਏ ਪਿੰਡਾਂ ਵਿੱਚ ਜਾਂਦੇ ਹਨ ਅਤੇ ਘਰ ਘਰ ਜਾ ਕੇ ਸਮਾਨ ਦਿੰਦੇ ਹਨ ।ਜਦੋਂ ਸਮਾਨ ਰਾਹ ਵਿੱਚ ਵੰਡਿਆ ਜਾਂਦਾਂ ਹੈ ਤਾਂ ਉਹ ਲੋਕ ਵੀ ਫੜ ਕੇ ਲੈ ਜਾਂਦੇ ਹਨ ਜਿਨਾਂ ਨੂੰ  ਬਿਲਕੁਲ ਜਰੂਰਤ ਨਹੀਂ ਹੁੰਦੀ ।ਇਸ ਕਰਕੇ ਉਹਨਾਂ ਨੇ ਹੁਣ ਘਰ ਘਰ ਜਾ ਕੇ ਸਮਾਨ ਦੇਣਾ ਸ਼ੁਰੂ ਕੀਤਾ ਹੈ, ਜੋ ਕਿ ਸਾਡੀ ਟੀਮ ਵਾਸਤੇ ਸੰਭਵ ਨਹੀਂ ਸੀ ।ਦੂਜੀ ਗੱਲ ਕਿ ਸਾਨੂੰ ਇਸ ਟੀਮ ਤੇ ਬਹੁਤ ਭਰੋਸਾ ਹੈ ਕਿ ਇਹ ਬਿਲਕੁਲ ਸਹੀ ਥਾਵਾਂ ਤੇ ਸਮਾਨ ਪਹੁੰਚਾਵੇਗੀ।
 ਸੁਲਤਾਨਪੁਰ ਲੋਧੀ ਵਿਖੇ ਕਿਸਾਨ ਸੰਘਰਸ਼ ਵਰਗਾ ਦ੍ਰਿਸ਼ ਸੀ ਜਿੱਥੇ ਜਾਤਾਂ ਧਰਮਾਂ ਦਾ ਕੋਈ ਵਖਰੇਵਾਂ ਨਹੀਂ ਸੀ। ਵੱਖ ਵੱਖ ਧਰਮਾਂ ਦੇ ਲੋਕ ਆਪਣੀਆਂ ਟਰਾਲੀਆਂ ਲੈ ਕੇ ਉਥੇ ਪਹੁੰਚੇ ਸਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਅਤੇ ਦੂਜੇ ਸੂਬਿਆਂ ਤੋਂ ਵੀ ਸਮਾਨ ਉਥੇ ਪਹੁੰਚ ਰਿਹਾ ਸੀ ।ਬੇਸ਼ੱਕ ਕੁਦਰਤ ਦਾ ਬਹੁਤ ਵੱਡਾ ਕਹਿਰ ਹੈ ਪ੍ਰੰਤੂ ਤਸੱਲੀ ਇਸ ਗੱਲ ਦੀ ਹੈ ਕਿ ਪੀੜਤਾਂ ਨੂੰ ਸਹਾਇਤਾ ਪਹੁੰਚ ਰਹੀ ਹੈ ਤਾਂ ਕਿ ਉਹ ਜਿੰਦਾ ਰਹਿ ਸਕਣ। ਆਗੂਆਂ ਨੇ ਕਿਹਾ ਕਿ ਜਿਉਂ ਜਿਉਂ ਸਾਡੇ ਕੋਲ ਫੰਡ ਇਕੱਠਾ ਹੋਵੇਗਾ ਅਸੀਂ ਵੱਖ ਵੱਖ ਜਿਲਿਆਂ ਵਿੱਚ ਵੀ ਮਦਦ ਪਹੁੰਚਾਵਾਂਗੇ। ਬੇਸ਼ੱਕ ਅਸੀਂ ਆਪਣੇ ਕੋਲੋਂ ਵੀ ਖਰਚ ਕਰਾਂਗੇ ਪਰੰਤੂ ਜਿੰਨੀ ਜਿਆਦਾ ਮਦਦ ਦੀ ਲੋੜ ਹੈ ਉਹ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਸਕਦੀ ਹੈ।ਨਾਰੀ ਚੇਤਨਾ ਮੰਚ ਦੇ ਪ੍ਰਧਾਨ ਭੈਣ ਜੀ ਜਸਪਾਲ ਭਾਟੀਆ ਜੋ ਕਿ ਇਸ ਵੇਲੇ ਗੁਜਰਾਤ ਵਿੱਚ ਹਨ ਨੇ ਫੋਨ ਕਰਕੇ ਅਜਨਾਲਾ ਹਲਕੇ ਵਿੱਚ ਕੱਪੜੇ ਪਹੁੰਚਾਉਣ ਲਈ ਕਿਹਾ ਅਤੇ ਵਾਅਦਾ ਕੀਤਾ ਕਿ ਉਹ ਵਾਪਸ ਆ ਕੇ ਖੁਦ ਸਹਾਇਤਾ ਵਿੱਚ ਹਿੱਸਾ ਪਾਉਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News