





Total views : 5841452







Total views : 5841452ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਭਰ ‘ਚ ਆਏ ਹੜ੍ਹਾ ਕਾਰਨ ਲੋਕਾਂ ਦਾ ਕਰੋੜਾਂ ਰੁਪਏ ਦਾ ਜਾਨੀ ਮਾਲੀ ਨੁਕਸਾਨ ਹੋ ਚੁੱਕਾ ਹੈ। ਇਸ ਲਈ ਅਕਾਲੀ ਦਲ ਵਲੋਂ ਹੜ ਪੀੜਤ ਪਰਿਵਾਰਾਂ ਦੀ ਮਾਲੀ ਮਦਦ ਕੀਤੀ ਜਾ ਰਹੀ ਹੈ। ਜਿਸ ਤਹਿਤ ਹਲਕਾ ਮਜੀਠਾ ਦੇ ਜੁਝਾਰੂ ਅਕਾਲੀ ਆਗੂ ਤੇ ਵਰਕਰ ਹੜ੍ਹ ਪੀੜਤਾਂ ਦੀ ਹਰ ਪੱਖੋਂ ਮਦਦ ਕਰਨ ਲਈ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਹਲਕਾ ਮਜੀਠਾ ਨੂੰ ਤਿੰਨ ਸਰਕਲਾ ‘ਚ ਵੰਡ ਕੇ ਆਗੂਆਂ ਦੀਆਂ ਡਿਊਟੀਆਂ ਲਾ ਕੇ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਦੀ ਅਕਾਲੀ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਵਲੋਂ ਹਲਕੇ ਦੇ ਵਰਕਰਾਂ ਦੀ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੀ ਮੀਟਿੰਗ ਦੌਰਾਨ ਕੀਤਾ।
ਹਲਕੇ ਨੂੰ ਸਰਕਲਾ ‘ਚ ਵੰਡ ਕੇ ਵਰਕਰਾਂ ਨੂੰ ਜਿੰਮੇਵਾਰੀਆ ਸੌਂਪੀਆਂ
ਗਨੀਵ ਮਜੀਠੀਆ ਨੇ ਵਰਕਰਾਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਪਿੰਡਾਂ ਵਿਚੋਂ ਹੜ੍ਹ ਪੀੜਤਾਂ ਲਈ ਮਦਦ ਕਰਨ ਵਾਸਤੇ ਯੋਗਦਾਨ ਪਾਉਣ ਵਾਸਤੇ ਲੋਕਾਂ ਨੂੰ ਲਾਮਬੰਦ ਕਰਨ ਤਾਂ ਕਿ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਸਮੇਤ ਹੋਰ ਵਰਤੋਂ ਵਿੱਚ ਆਉਣ ਵਾਲੇ ਸਮਾਨ ਹਰੇਕ ਪਿੰਡ ਵਿਚ ਘਰ ਘਰ ਤੱਕ ਮੁਹੱਈਆ ਕਰਵਾਇਆ ਜਾ ਸਕੇ ਅਤੇ ਪਾਰਟੀ ਦੇ ਆਗੂ ਤੇ ਵਰਕਰ ਇਸ ਲਈ ਹੁਣ ਤੋਂ ਹੀ ਡੱਟ ਜਾਣ। ਮੀਟਿੰਗ ‘ਚ ਮੇਜਰ ਸਿਵਚਰਨ ਸਿੰਘ ਸਿਵੀ, ਲਖਬੀਰ ਸਿੰਘ ਗਿੱਲ, ਐਡਵੋਕੇਟ ਰਕੇਸ ਪ੍ਰਸਾਰ, ਗਗਨਦੀਪ ਸਿੰਘ ਭਕਨਾ, ਸਰਬਜੀਤ ਸਿੰਘ ਸੁਪਾਰੀਵਿੰਡ, ਸਰਪੰਚ ਗੁਰਭੇਜ ਸਿੰਘ ਸੋਨਾ, ਸਾਬਕਾ ਚੇਅਰਮੈਨ ਗੁਰਵੇਲ ਸਿੰਘ ਅਲਕੜੇ, ਮੱਖਣ ਸਿੰਘ ਹਰੀਆਂ, ਜਸਪਾਲ ਸਿੰਘ ਭੋਆ, ਸੁਖਦੀਪ ਸਿੰਘ ਸਰਪੰਚ ਦੀਪੀ, ਸੁਖਵਿੰਦਰ ਸਿੰਘ ਗੋਲਡੀ, ਵਿਪਨਪ੍ਰੀਤ ਸਿੰਘ ਮੱਖਣਵਿੰਡੀ, ਦੁਰਗਾ ਦਾਸ ਪਟਵਾਰੀ, ਸਾਬਕਾ ਸਰਪੰਚ ਨਿਰਮਲ ਸਿੰਘ, ਸਾਬਕਾ ਸਰਪੰਚ ਰਾਮ ਸਿੰਘ ਅਬਦਾਲ, ਸਰਪੰਚ ਗੁਰਬੀਰ ਸਿੰਘ ਸੰਧੂ, ਸਕੱਤਰ ਸਿੰਘ ਪਿੰਟੂ ਮਰੜੀ, ਚੰਦਰਮੋਹਨ ਕੁਮਾਰ ਭੰਗਾਲੀ, ਰੇਸ਼ਮ ਸਿੰਘ ਭੁੱਲਰ, ਮਨਪ੍ਰੀਤ ਸਿੰਘ ਡੱਡੀਆਂ, ਅਮਰੀਕ ਸਿੰਘ ਥਰੀਏਵਾਲ, ਨਵਜਿੰਦਰ ਸਿੰਘ ਗਾਂਧੀ ਨਿਬਰਵਿੰਡ, ਬਲਜੀਤ ਸਿੰਘ ਬਾਜਵਾ, ਸਾਬਕਾ ਚੇਅਰਮੈਨ ਬਲਬੀਰ ਸਿੰਘ ਚੰਦੀ, ਸਰਪੰਚ ਦਲਜੀਤ ਸਿੰਘ ਗੋਰਾ ਪ੍ਰਿੰਸ ਨਈਅਰ, ਅਜੇ ਚੋਪੜਾ, ਸੁਰਜੀਤ ਸਿੰਘ ਫੌਜੀ, ਦਿਲਬਾਗ ਸਿੰਘ ਸੋਨੂੰ ਬੋਪਾਰਾਏ, ਦਿਲਬਾਗ ਸਿੰਘ ਸਮੇਤ ਵੱਡੀ ਗਿਣਤੀ ‘ਚ ਅਕਾਲੀ ਵਰਕਰ ਸ਼ਾਮਿਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-