





Total views : 5841309







Total views : 5841309ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਹਰਸਾ ਛੀਨਾ/ਕੜਿਆਲ
ਜ਼ਿਲ਼੍ਹਾ ਸਿੱਖਿਆ ਦਫਤਰ ਅੰਮ੍ਰਿਤਸਰ (ਐ.ਸਿੱ) ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸ. ਕੰਵਲਜੀਤ ਸਿੰਘ ਦੀ ਅਗਵਾਈ ਹੇਠ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜਰ ਵਿਿਦਆਰਥੀਆਂ, ਬੱਚਿਆਂ ਤੇ ਉਨਾਂ੍ਹ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਸ. ਕੰਵਲਜੀਤ ਸਿੰਘ ਸੰਧੂ ਨੇ ਜ਼ਿਲ੍ਹੇ ਦੇ ਅਧਿਆਪਕਾਂ ਵਲੋਂ ਸਰਹੱਦੀ ਖੇਤਰ ਵਿੱਚ ਆਏ ਹੋਏ ਹੜਾਂ ਕਾਰਨ ਦਿਨ ਰਾਤ ਅਧਿਆਪਕ ਵਰਗ ਵਲੋਂ ਨਿਭਾਈ ਜਾ ਰਹੀ ਡਿਊਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕ ਪੇਸ਼ਾ ਇਕ ਅਹਿਜਾ ਪੇਸ਼ਾ ਹੈ ਜਿਸ ਵਲੋਂ ਸੂਬੇ ਵਿੱਚ ਆਈ ਹਰ ਆਫਤ ਦਾ ਡਟਵਾਂ ਸਾਹਮਣਾ ਕਰਦਿਆਂ ਆਪਣੀ ਡਿਊਟੀ ਤੇ ਤਨਦੇਹੀ ਨਾਲ ਨਿਭਾਇਆ ਜਾਂਦਾ ਹੈ। ਅੱਜ ਵੀ ਭਾਰਤ ਤੋਂ ਇਲਾਵਾ ਸਮੁੱਚੇ ਵਿਸ਼ਵ ਵਿੱਚ ਅਧਿਆਪਕ ਦਾ ਪੂਰਾ ਮਾਣ ਸਨਮਾਨ ਕੀਤਾ ਜਾਂਦਾ ਹੈ।
ਡਾ. ਸ਼ਰਵਪੱਲ਼ੀ ਰਾਧਾਕ੍ਰਿਸ਼ਨਨ ਦੀ ਫੋਟਿਿ ਤੇ ਫੁੱਲ ਮਾਲਾ ਭੇਟ ਕਰਕੇ ਕੀਤੀ ਸਰਧਾਂਜਲੀ ਭੇਟ
ਇਸ ਮੌਕੇ ਉਨ੍ਹਾਂ ਭਾਰਤ ਦੇ ਦੂਸਰੇ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨ ਸਰਵਪੱਲੀ ਜੀ ਦੇ ਜਨਮ ਦਿਨ ਮੌਕੇ ਮਨਾਏ ਜਾਂਦੇ ਰਾਸ਼ਟਰੀ ਅੀਧਆਪਕ ਦਿਵਸ ਮੌਕੇ ਦੀਆਂ ਸਮੂਹ ਅੀਧਆਪਕ ਜਗਤ ਨੂੰ ਵਧਾਈਆਂ ਦਿਤੀਆਂ। ਸ. ਸੰਧੂ ਨੇ ਕਿਹਾ ਕਿ ਅਧਿਆਪਕ ਇਕ ਅਜਿਹਾ ਸਮਾਜ ਸੇਵਾ ਦਾ ਪਵਿੱਰ ਕਾਰਜ ਹੈ ਜਿਸ ਦੁਆਰਾ ਅਧਿਆਪਕ ਛੋਟੇ ਬੱਚਿਆਂ ਦੀ ਜਿੰਦਗੀ ਸਵਾਰਨ ਅਤੇ ਉਸਨੂੰ ਇਕ ਮੁਕਾਮ ਤੱਕ ਪਹੁੰਚਾਉਣ ਦੀ ਜਿੰਮੇਂਵਾਰੀ ਨਿਭਾਉਂਦਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਪਰਡੈਂਟ ਅਨਿਲ ਕੁਮਾਰ, ਅਮਨ ਮਹਿਲਾਂਵਾਲਾ, ਪ੍ਰਿੰਸ ਜ਼ਿਲ੍ਹਾ ਲੀਗਲ ਸਹਾਇਕ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇੇਟਰ, ਕਰਨਦੀਪ ਸਿੰਘ ਜ਼ਿਲ੍ਹਾ ਐਮ.ਆਈ.ਐਸ. ਕੋਆਰਡੀਨੇਟਰ, ਹਰਪ੍ਰੀਤ ਸਿੰਘ, ਰੁਪਿੰਦਰ ਸਿੰਘ ਏ.ਪੀ.ਸੀ. ਜਨਰਲ, ਨਵਦੀਪ ਕੌੌਰ ਜ਼ਿਲਾ ਸਹਾਇਕ ਕੋਆਰਡੀਨੇਟਰ, ਮੈਡਮ ਲਕਸ਼ਮੀ ਮੈਡਮ ਸ਼ਿਵਾਨੀ ਜ਼ਿਲ੍ਹਾ ਜੂਨੀਅਰ ਇੰਜੀਨੀਅਰ, ਜਗਦੀਪ ਕੌਰ ਵੇਰਕਾ, ਪਰਮਿੰਦਰ ਕੌਰ ਜ਼ਿਲ੍ਹਾ ਸਟੈਨੋ, ਮੈਡਮ ਕੰਵਲਜੀਤ ਕੌਰ ਤਰਨਤਾਰ, ਮੈਡਮ ਸੰਜਨਾ,ਅਮਰਪ੍ਰੀਤ ਸਿੰਘ, ਰੋਸ਼ਨ ਲਾਲ ਸਮੇਤ ਹੋਰ ਸਕੂਲ ਅੀਧਆਪਕ ਤੇ ਦਫਤਰੀ ਸਟਾਫ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-