





Total views : 5949125







Total views : 5949125ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਉਪਿੰਦਰਜੀਤ ਸਿੰਘ
ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ ਵਿਖੇ 12 ਤੋਂ 18 ਅਗਸਤ 2025 ਤੱਕ ਸਹੁੰ ਚੁੱਕ ਸਮਾਗਮ ਨਾਲ਼ ਐਂਟੀ-ਰੈਗਿੰਗ ਹਫ਼ਤੇ ਦਾ ਉਦਘਾਟਨ ਕੀਤਾ ਗਿਆ । ਇਸ ਸਮੇਂ ਕਾਲਜ ਦੇ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਰੈਗਿੰਗ-ਮੁਕਤ ਵਾਤਾਵਰਣ ਬਣਾਈ ਰੱਖਣ ਅਤੇ ਹਰ ਤਰ੍ਹਾਂ ਦੀ ਸਮੱਸਿਆ ਵਿਰੁੱਧ ਇੱਕਜੁੱਟ ਹੋਣ ਦੀ ਆਪਣੀ ਵਚਨਬੱਧਤਾ ਦਾ ਵਾਅਦਾ ਕਰਨ ਲਈ ਇਕੱਠੇ ਹੋਏ ।
ਹਫ਼ਤੇ ਭਰ ਚੱਲਣ ਵਾਲ਼ੀ ਇਸ ਮੁਹਿੰਮ ਦਾ ਉਦੇਸ਼ ਵਿਦਿਆਰਥੀਆਂ ਅੰਦਰ ਸਤਿਕਾਰ ਦੀ ਭਾਵਨਾ, ਹਮਦਰਦੀ ਅਤੇ ਦੂਸਰਿਆਂ ਪ੍ਰਤੀ ਮਿੱਤਰਤਾ ਭਰੇ ਭਾਵਾਂ ਨੂੰ ਉਤਸ਼ਾਹਿਤ ਕਰਦੇ ਹੋਏ ਰੈਗਿੰਗ ਦੇ ਨੁਕਸਾਨਦੇਹ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਸੀ। ਇਸ ਮੌਕੇ ਰੈਗਿੰਗ ਰੋਕਥਾਮ ‘ਤੇ ਬਣੀ ਸ਼ਾਰਟ ਫਿਲਮ ਦੀ ਸਕ੍ਰੀਨਿੰਗ ਦੇ ਨਾਲ਼-ਨਾਲ਼ ਲੇਖ ਰਚਨਾ, ਪੋਸਟਰ-ਮੇਕਿੰਗ ਅਤੇ ਸਲੋਗਨ-ਲਿਖਣ ਮੁਕਾਬਲੇ ਕਰਵਾਏ ਗਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-