





Total views : 5915225







Total views : 5915225ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਮਾਤਾ ਸ੍ਰੀ ਵੈਸ਼ਣੋ ਦੇਵੀ ਦੇ ਰਸਤੇ ਵਿੱਚ ਜ਼ਮੀਨ ਖਿਸਕਣ ਨਾਲ ਜੋਂ ਪਿਛਲੇ ਦਿਨੀਂ 50 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਉਨ੍ਹਾਂ ਵਿਚੋਂ ਤਿੰਨ ਜੀਅ ਮਜੀਠਾ ਹਲਕੇ ਵਿੱਚ ਪੈਂਦੇ ਪਿੰਡ ਪਤਾਲਪੁਰੀ ਦੇ ਸਨ। ਅੱਜ ਮ੍ਰਿਤਕ ਪਰਿਵਾਰ ਦੇ ਗ੍ਰਹਿ ਵਿਖੇ ਆਮ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਮੂਹ ਪਰਿਵਾਰ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਗੁਰੂ ਚਰਨਾਂ ‘ਚ ਅਰਦਾਸ ਕੀਤੀ ਵਿਛੜੀ ਰੂਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਅਤੇ ਨਾਲ ਹੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਪਰਿਵਾਰ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ।
ਮੋਜੂਦਾ ਪੰਜਾਬ ਸਰਕਾਰ ਪਰਿਵਾਰ ਦੀ ਹਰ ਮਦਦ ਕਰੇਗੀ- ਤਲਬੀਰ
ਇਸ ਮੌਕੇ ਬੇਟਾ ਕ੍ਰਿਸ਼ਨ ਕੁਮਾਰ, ਸਰਪੰਚ ਜਸਪਾਲ, ਮੈਂਬਰ ਪ੍ਰਦੀਪ ਕੁਮਾਰ, ਅਜੇ ਕੁਮਾਰ, ਸੁਨੀਲ ਕੁਮਾਰ, ਰਮੇਸ਼ ਕੁਮਾਰ, ਹਰਦੀਪ ਕੁਮਾਰ, ਯੋਗੀ, ਸੰਜੇ ਕੁਮਾਰ ਜਾਗਰਣ ਵਾਲੇ, ਬੇਅੰਤ ਫੋਜ਼ੀ, ਆਦਿਤਿਆ ਕੁਮਾਰ, ਸੁਖਦੇਵ ਕੁਮਾਰ, ਭੈਣਾਂ- ਨੱਥੋ ਦੇਵੀ, ਨੀਲਮ ਦੇਵੀ, ਸਿਮਾ ਦੇਵੀ, ਰੁਕੋ ਦੇਵੀ, ਸੀਤਾ ਦੇਵੀ, ਦਰਸਨੋ ਦੇਵੀ, ਸੁਮਨ ਦੇਵੀ ਆਦਿ ਇਸ ਦੁੱਖ ਦੀ ਘੜੀ ਵਿੱਚ ਪਿੰਡ ਪਤਾਲਪੁਰੀ ਦੇ ਵਾਸੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-