





Total views : 5895674







Total views : 5895674ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ਗੰਡੀ ਵਿੰਡ
ਪੰਜਾਬ ਸਰਕਾਰ ਦੇ ਸਮੁੱਚੇ ਪ੍ਰਸ਼ਾਸਨਕ ਅਮਲੇ ਤੋਂ ਇਲਾਵਾ ਕੁੱਝ ਹੋਰਨਾ ਸਮਾਜ ਸੇਵੀ ਸੰਸਥਾਵਾਂ ਵਲੋਂ ਤਨਦੇਹੀ ਨਾਲ ਹੜਾਂ ਦੀ ਮਾਰ ਚੱਲ ਰਹੇ ਅਭਾਗੇ ਲੋਕਾਂ ਦੀ ਬਾਂਹ ਫੜਨ ਲਈ ਵਿੱਢੇ ਯਤਨ ਸ਼ਲਾਘਾਯੋਗ ਗਿਣੇ ਜਾ ਰਹੇ ਹਨ ਪਰੰਤੂ ਭਾਰਤ ਪਾਕਿਸਤਾਨ ਕੌਮਾਂਤਾਰੀ ਸਰਹੱਦ ਨੇੜਿਓਂ ਸੱਪ ਦੀ ਚਾਲ ਵਾਂਗ ਵਲੇਵੇ ਖਾਂਦੇ ਰਾਵੀ ਦਰਿਆ ਦੇ ਬੇਕਾਬੂ ਹੋਏ ਛੂਕਦੇ ਪਾਣੀਆਂ ਦੇ ਉਬਾਲ ਵਿਚ ਘਿਰੇ ਬੇਵਸ ਲੋਕਾਂ ਦੀ ਮਦਦ ਕਰਨ ਲਈ ਪਿਛਲੇ ਕੁੱਝ ਦਿਨਾਂ ਤੋਂ
ਅਪਣੀ ਟੀਮ ਨਾਲ ਜੁਟੀ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਅਤੇ ਅੰਮ੍ਰਿਤਸਰ (ਦਿਹਾਤੀ) ਦੇ ਐਸ.ਐਸ.ਪੀ. ਮਨਿੰਦਰ ਸਿੰਘ ਵਲੋਂ ਅਪਣੇ ਸਰਕਾਰੀ ਰੁਤਬੇ ਦੀ ਠਾਠ ਬਾਠ ਛੱਡ ਕੇ ਵਰਦੇ ਮੀਂਹ ਅਤੇ ਬਦਬੂਦਾਰ ਪਾਣੀ ਵਿਚ ਆਮ ਲੋਕਾਂ ਨਾਲ ਟਰੈਕਟਰ ਟਰਾਲੀਆਂ ’ਤੇ ਸਵਾਰ ਹੋ ਕੇ ਡੂੰਘੇ ਪਾਣੀਆਂ ਵਿਚ ਘਿਰੇ ਲੋਕਾਂ ਦੀ ਸਾਰ ਲੈਣ ਲਈ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਦਾ ਜ਼ਿਕਰ ਖੁੰਢ ਚਰਚਾ ਵਿਚ ਸੁਣਨ ਨੂੰ ਮਿਲਦਾ ਹੈ ਤੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈਆਂ ਅਜਿਹੀਆਂ ਕੁਦਰਤੀ ਆਫ਼ਤਾਂ ਮਗਰੋਂ ਕੁੱਝ ਕੁ ਅਧਿਕਾਰੀਆਂ ਵਲੋਂ ਉਪਰੋਂ ਆਏ ਆਰਡਰਾਂ ਨੂੰ ਹੇਠਾਂ ‘ਫਾਰਵਡ’ ਕਰਨ ਤੀਕ ਨਿਭਾਈ ਜਾਂਦੀ ਸੀਮਤ ਜ਼ਿੰਮੇਵਾਰੀ ਵਾਲਾ ਵਰਤਾਰਾ ਕਿਸੇ ਤੋਂ ਗੁੱਝਾ ਨਹੀਂ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-


