





Total views : 5841500







Total views : 5841500ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਦਇਆ ਸਿੰਘ
ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ਲਈ ਕਿਸੇ ਸਮੇ ਵੀ ਚੋਣ ਕਮਿਸ਼ਨ ਵਲੋ ਕਿਸੇ ਸਮੇ ਵੀ ਐਲਾਨ ਕੀਤੇ ਜਾਣ ਨੂੰ ਮੁੱਖ ਰਖਦਿਆ ਸਾਰੀਆਂ ਸਿਆਸੀ ਪਾਰਟੀਆਂ ਵਲੋ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਜਿੰਨਾ ਵਲੋ ਜਿਮਨੀ ਚੋਣ ਜਿੱਤਕੇ 2027 ਵਿੱਚ ਬਨਣ ਵਾਲੀ ਸਰਕਾਰ ਨੂੰ ਪਹਿਲ ਦਿੱਤੀ ਜਾ ਰਹੀ ਹੈ। ਜਿਥੇ ਆਪ ਨੇ ਹਰਮੀਤ ਸਿੰਘ ਸੰਧੂ ਨੂੰ ਹਲਕਾ ਇੰਚਾਰਜ ਐਲਾਨਿਆ ਹੈ।ਭਾਂਵੇ ਉਹ ਇਥੇ ਐਂਟੀ-ਡਰੋਨ ਪ੍ਰਣਾਲੀ ਦੇ ਰਸਮੀ ਉਦਘਾਟਨ ਲਈ ਪੁੱਜੇ ਸਨ ਪਰ ਉਨਾਂ ਦਾ ਇਹ ਦੌਰਾ ਅਸਿੱਧੇ ਰੂਪ ‘ਚ ਹਰਮੀਤ ਸਿੰਘ ਸੰਧੂ ਦੇ ਹੱਕ ‘ਚ ਸਮਝਿਆ ਜਾ ਰਿਹਾ ਹੈ।
ਸ: ਬਾਦਲ ਨੇ ਤਰਨਤਾਰਨ ਹਲਕੇ ਦੇ ਬੂਥ ਇੰਚਾਰਜ਼ਾਂ ਤੇ ਵਰਕਰਾਂ ਨਾਲ ਕੀਤੀ ਅਹਿਮ ਮੀਟਿੰਗ
ਸ੍ਰੌਮਣੀ ਅਕਾਲੀ ਦਲ ਵਲੋ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਤਰਨ ਤਾਰਨ ਸ਼ਹਿਰੀ ਤੇ ਦਿਹਾਤੀ ਆਗੂਆਂ ਅਤੇ ਬੂਥ ਇੰਚਾਰਜਾਂ ਨਾਲ ਇੰਚਾਰਜਾਂ ਨਾਲ ਜਿੱਥੇ ਮੀਟਿੰਗ ਕੀਤੀ। ਉਨਾਂ ਨੇ ਕਿਹਾ ਕਿ ਤਰਨਤਾਰਨ ਹਲਕੇ ਦੇ ਲੋਕ ਇਕ ਵਾਰ ਫਿਰ ਤੋਂ ਇਹ ਹਲਕਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣਗੇ ਅਤੇ 2027 ਵਿਚ ਅਕਾਲੀ ਦਲ ਦੀ ਸਰਕਾਰ ਦਾ ਮੁੱਢ ਬੰਨਣਗੇ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਜਿਤਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਨਬਜ ਟਟੋਲਣ ਲਈ ਅੱਜ ਪੁੱਜੇ ਰਾਜਾ ਵੜਿੰਗ
ਕਾਂਗਰਸ ਵਲੋ ਅਜੇ ਤੱਕ ਭਾਂਵੇ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀ ਕੀਤਾ ਗਿਆ ਪਰ ਟਿਕਟ ਪ੍ਰਾਪਤੀ ਦੀ ਦੌੜ ਵਿੱਚ ਲੱਗੇ ਅੱਧੀ ਦਰਜਨ ਤੋ ਵੱਧ ਚਾਹਵਾਨਾਂ ਨੇ ਆਪਣੀਆਂ ਸਰਗਰਮੀਆਂ ਜੋਰ ਸ਼ੋੋਰ ਨਾਲ ਆਰੰਭੀਆਂ ਹੋਈਆਂ ਹਨ। ਜਿੰਨਾ ਵਿੱਚੋ ਕਿਸੇ ਇਕ ਨਾਮ ਉਪਰ ਮੋਹਰ ਲਗਾਉਣ ਤੋ ਪਹਿਲਾਂ ਹੇਠਲੇ ਪੱਧਰ ‘ਤੇ ਆਪਣੇ ਵਰਕਰਾਂ ਦੀ ਨਬਜ ਟਟੋਲਣ ਲਈ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਹੋਰ ਸੀਨੀਅਰ ਆਗੂਆਂ ਨਾਲ ਤਰਨ ਤਾਰਨ ਵਿਖੇ ਪੁੱਜੇ ਇਸ ਜਿਮਨੀ ਚੋਣ ਵਿੱਚ ਕਾਂਗਰਸ ਨੂੰ ਜਿਮਨੀ ਚੋਣ ਵਿੱਚ ਜਿਤਾਅ ਕੇ ਸਾਲ 2027 ਵਿੱਚ ਕਾਂਗਰਸ ਦੀ ਸਰਕਾਰ ਬਨਾਉਣ ਲਈ ਵਰਕਰਾਂ ਵਿੱਚ ਜੋਸ਼ ਭਰਦਿਆ ਕਿਹਾ ਕਿ ਕੁਝ ਦਿਨਾ ‘ਚ ਜਿੱਤਣ ਦੇ ਸਮਰੱਥ ਹੀ ਉਮੀਦਵਾਰ ਐਲਾਨਿਆ ਜਾਏਗਾ ।ਜਿਥੇ ਉਨਾਂ ਨੇ ਹਾਜਰੀਨ ਤੋ ਇਹ ਵੀ ਵਾਅਦਾ ਲਿਆ ਕਿ ਜਿਸ ਨੂੰ ਹਾਈ ਕਮਾਂਡ ਟਿਕਟ ਦੇਵੇਗੀ ਉਸਦੀ ਡੱਟ ਕੁ ਮਦਦ ਕੀਤੀ ਜਾਏਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-



