





Total views : 5841477







Total views : 5841477ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਹਾਲ ਹੀ ਵਿੱਚ ਮੁਲਜ਼ਮ ਜਸ਼ਨਪ੍ਰੀਤ ਸਿੰਘ ਨਿਵਾਸੀ ਪਿੰਡ ਦਰਗਾਬਾਦ, ਥਾਣਾ ਕੋਟਲੀ ਸੂਰਤ ਮੱਲੀਆਂ, ਬਟਾਲਾ ਨੂੰ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਰਿਪੋਰਟ ਕੀਤੀਆਂ ਗਈਆਂ ਕਈ ਖਾਲਿਸਤਾਨ ਪੱਖੀ ਗ੍ਰੈਫਿਟੀ ਘਟਨਾਵਾਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਹ ਵਿਦੇਸ਼ਾਂ ਵਿੱਚ ਸਥਿਤ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰਦਾ ਪਾਇਆ ਗਿਆ।ਅੱਜ ਹੋਏ ਪੁਲਿਸ ਐਨਕਾਂਊਟਰ ਬਾਰੇ ਜਾਣਕਾਰੀ ਦੇਦਿਆ ਡੀ.ਸੀ.ਪੀ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ, ਨੇ ਦੱਸਿਆ ਕਿ ਅੱਜ ਪੁਲਿਸ ਪਾਰਟੀ ਨੇ ਮੁਲਜ਼ਮ ਜਸ਼ਨਪ੍ਰੀਤ ਸਿੰਘ ਨਿਵਾਸੀ ਪਿੰਡ ਦਰਗਾਬਾਦ ਥਾਣਾ ਕੋਟਲੀ ਸੂਰਤ ਮੱਲੀਆਂ, ਬਟਾਲਾ ਨੂੰ ਰੈਡੀਸਨ ਬਲੂ ਹੋਟਲ, ਏਅਰਪੋਰਟ ਰੋਡ ਅੰਮ੍ਰਿਤਸਰ ਨੇੜੇ ਇਕ ਨਾਲੇ ਤੋਂ ਉਸਦੇ ਖੁਲਾਸੇ ਅਨੁਸਾਰ ਇਕ ਗਲੋਕ 9 ਐਮ.ਐਮ ਪਿਸਤੌਲ ਬਰਾਮਦ ਕਰਨ ਲਈ ਗਏ ਤਾਂ ਰਿਕਵਰੀ ਪ੍ਰਕਿਰਿਆ ਦੌਰਾਨ ਮੁਲਜ਼ਮ ਨੇ ਬਰਾਮਦ ਕੀਤੇ ਹਥਿਆਰ ਨਾਲ ਪੁਲਿਸ ਪਾਰਟੀ ‘ਤੇ ਫਾਇਰ ਕੀਤਾ

ਤਾਂ ਇਸ ਦੌਰਾਨ ਐਸ.ਐਚ.ਓ ਥਾਣਾ ਛਾਉਣੀ, ਇੰਸਪੈਕਟਰ ਮੋਹਿਤ ਕੁਮਾਰ ਨੇ ਮੁਲਜ਼ਮ ਨੂੰ ਫਾਇਰ ਕਰਨ ਤੋਂ ਰੋਕਣ ਲਈ ਵਾਰਨਿੰਗ ਦਿੰਦੇ ਹੋਏ ਹਵਾਈ ਫਾਇਰ ਕੀਤਾ ਤੇ ਫਿਰ ਮੁਲਜ਼ਮ ਨੇ ਪੁਲਿਸ ਉਤੇ ਫਾਇਰ ਕੀਤਾ ਤਾਂ ਇੰਸਪੈਕਟਰ ਮੋਹਿਤ ਕੁਮਾਰ ਨੇ ਪੁਲਿਸ ਪਾਰਟੀ ਨੂੰ ਬਚਾਉਣ ਅਤੇ ਸਵੈ-ਰੱਖਿਆ ਲਈ ਫਾਇਰ ਕੀਤਾ, ਜੋ ਮੁਲਜ਼ਮ ਦੀ ਲੱਤ ‘ਤੇ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਤੇ ਇਸਨੂੰ ਤੁਰੰਤ ਡਾਕਟਰੀ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਹੁਣ ਮੁਕਦਮਾਂ ਨੰਬਰ 50 ਮਿਤੀ 09-08-2025 U/S 262, 221, 109, 132 BNS, 25/54/59 ਆਰਮਜ਼ ਐਕਟ, ਥਾਣਾ ਏਅਰਪੋਰਟ ਅੰਮ੍ਰਿਤਸਰ ਦਰਜ ਕੀਤਾ ਗਿਆ ਹੈ।ਇਸ ਸਮੇ ਸ਼੍ਰੀ ਹਰਪਾਲ ਸਿੰਘ, ਏਡੀਸੀਪੀ-2, ਸ਼੍ਰੀ ਸ਼ਿਵਦਰਸ਼ਨ ਸਿੰਘ, ਏਸੀਪੀ ਵੈਸਟ ਅਤੇ ਇੰਸਪੈਕਟਰ ਮੋਹਿਤ ਕੁਮਾਰ, ਐਸਐਚਓ ਪੀਐਸ ਛਾਉਣੀਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-