





Total views : 5948000







Total views : 5948000ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਵੱਖ-ਵੱਖ ਮੁਕੱਦਮਿਆ ਵਿੱਚ ਬ੍ਰਾਮਦ ਕੇਸ ਪ੍ਰਾਪਰਟੀ ਨੂੰ ਨਸ਼ਟ ਕਰਨ ਲਈ ਨਿਯੁਕਤ ਡਰੱਗ ਡਿਸਪੋਜ਼ਲ ਕਮੇਟੀ ਚੇਅਰਮੈਨ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ, ਮੈਬਰ ਸ੍ਰੀ ਜਗਬਿੰਦਰ ਸਿੰਘ, ਪੀ.ਪੀ.ਐਸ, ਏ.ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਅਤੇ ਮੈਬਰ ਹਰਮਿੰਦਰ ਸਿੰਘ ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਵੱਲੋਂ
ਅੱਜ ਖੰਨਾ ਪੇਪਰ ਮਿੱਲ,ਅੰਮ੍ਰਿਤਸਰ ਵਿੱਖੇ ਪੁੱਜ਼ ਕੇ ਆਪਣੀ ਦੇਖ-ਰੇਖ ਹੇਠ ਐਨ.ਡੀ.ਪੀ.ਐਸ ਐਕਟ ਅਧੀਨ 182 ਵੱਖ-ਵੱਖ ਮੁਕੱਦਿਆਂ ਵਿੱਚ ਬ੍ਰਾਮਦ ਕੇਸ ਪ੍ਰਾਪਰਟੀ ਨੂੰ ਪਾਰਦਰਸ਼ੀ ਤਰੀਕੇ ਨਾਲ ਜਾਬਤੇ ਅਨੁਸਾਰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ। ਨਸ਼ਟ ਕੀਤੀ ਗਈ ਕੇਸ ਪ੍ਰਾਪਰਟੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:- 1. ਹੈਰੋਇੰਨ 151 ਕਿਲੋਂ 514 ਗ੍ਰਾਮ ਤੇ 476 ਮਿਲੀ ਗ੍ਰਾਮ
2. ਨਸ਼ੀਲੇ ਕੈਪਸੂਲ 1,88,530
3. ਨਸ਼ੀਲੀਆਂ ਗੋਲੀਆਂ 19,870
4. ਨਸ਼ੀਲਾ ਪਾਊਡਰ 14 ਕਿਲੋਂ 468 ਗ੍ਰਾਮ
5 ਪਾਊਡਰ Methaclon 1 ਕਿਲੋਂ 480 ਗ੍ਰਾਮ
6. ਇੰਨਜ਼ੈਕਸ਼ਨ 1435
7. ਆਈਸ ਡਰੱਗ 1 ਕਿਲੋ 303 ਗ੍ਰਾਮ
8. ਗਾਂਜ਼ਾ 50 ਗ੍ਰਾਮ
9. ਖਾਲੀ ਕੈਪਸੂਲ 500