ਵਿਧਾਨ ਹਲਕਾ ਮਜੀਠਾ ਦੇ ਪਿੰਡ ਕੱਥੂਨੰਗਲ ਵਿਖੇ ‘ਆਪ ‘ ਦੇ ਹਲਕਾ ਇੰਚਾਰਜ ਤਲਬੀਰ ਗਿੱਲ ਦੀ ਅਗਵਾਈ ‘ਚ ਕੀਤੀ ਗਈ ਵਿਸ਼ਾਲ ਰੈਲੀ

4878764
Total views : 5841393

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਰਵਾਇਤੀ ਪਾਰਟੀਆਂ ਨੇ ਹਮੇਸ਼ਾਂ ਭਾਈ ਭਤੀਜਵਾਦ ਪਾਲਿਆ ਅਤੇ ਪਾਣੀ ਦੇ ਮੁੱਦਿਆਂ ਤੇ ਆਪਣੀ ਦੋਗਲੀ ਨੀਤੀ ਨਾਲ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕੀਤਾ : ਅਮਨ ਅਰੋੜਾ

ਚਵਿੰਡਾ ਦੇਵੀ/ਵਿੱਕੀ ਭੰਡਾਰੀ 

ਵਿਧਾਨ ਸਭਾ ਹਲਕਾ ਮਜੀਠਾ ਦੇ ਇਤਿਹਾਸਿਕ ਪਿੰਡ ਕੱਥੂਨੰਗਲ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ਼ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ ਦੀ ਰਹਿਨੁਮਾਈ ਹੇਠ ਇਕ ਵਿਸਾਲ ਰੈਲੀ ਕੀਤੀ ਗਈ ਜਿਸ ਵਿਚ ਹਲਕਾ ਮਜੀਠਾ ਤੋ ਅਕਾਲੀ ਦਲ ਤੇ ਕਾਂਗਰਸ ਦੀਆ ਪੰਚਾਇਤਾਂ ਸਮੇਤ ਸਰਪੰਚ, ਸਾਬਕਾ ਸਰਪੰਚਾਂ ਤੇ ਮੋਹਤਬਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਕੇ ਆਪਣੀ ਨਵੀ ਸਿਆਸੀ ਸਫਰ ਸੁਰੂ ਕੀਤਾ। ਰੈਲੀ ਦੌਰਾਨ ਭਰਵੇ ਇਕੱਠ ਨੂੰ ਸਬੰਧੋਨ ਕਰਦਿਆ ਪ੍ਰਧਾਨ ਅਮਨ ਅਰੋੜਾ ਨੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਰਗੜੇ ਲਾਉਦਿਆਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਹਮੇਸਾਂ ਭਾਈ ਭਤੀਜਵਾਦ ਪਾਲਿਆ ਅਤੇ ਪਾਣੀ ਦੇ ਮੁੱਦਿਆਂ ਤੇ ਆਪਣੀ ਦੋਗਲੀ ਨੀਤੀ ਨਾਲ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕੀਤਾ।  ਉਨਾਂ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੱਲੋ ਕੀਤੀ ਜਾ ਰਹੀ ਸਖਤ ਮਿਹਨਤ ਦੀ ਸਲਾਘਾ ਕਰਦਿਆ ਕਿਹਾ ਤੁਸੀ ਇਸ ਹਲਕੇ ਦੇ ਨਹੀ ਮਾਝੇ ਦੇ ਲੋਕਾਂ ਦੇ ਦਿਲਾ ਵਿਚ ਰਾਜ ਕਰਨ ਵਾਲੇ ਜਰਨੈਲ ਹੋ ਜਿਸ ਦੀ ਹਰਮਨ ਪਿਆਰਤਾ ਇਸ ਠਾਠਾ ਮਾਰਦੇ ਇਕੱਠ ਤੋ ਮਿਲਦੀ ਹੈ। ਉਨਾਂ ਤਲਬੀਰ ਗਿੱਲ ਦੀ ਹਲਕਾ ਮਜੀਠਾ ਤੋ ਮੁੜ ਸਿਆਸੀ ਸਫਰ ਦਾ ਜਿਕਰ ਕਰਦਿਆ ਕਿਹਾ ਕਿ ਹਲਕਾ ਇੰਚਾਰਜ ਲੱਗਣ ਉਪਰੰਤ ਜਿਸ ਸਰਗਰਮੀ ਨਾਲ ਉਨਾਂ ਸੁਰੂਆਤ ਕੀਤੀ ਉਸ ਨਾਲ ਅਕਾਲੀ ਦਲ ਅਤੇ ਕਾਂਗਰਸ ਦੇ ਸਰਪੰਚ ਅਤੇ ਸਾਬਕਾ ਸਰਪੰਚ ਆਪ ਚ ਸਾਮਲ ਹੋ ਗਏ ਜਿਸ ਤੋ ਉਨਾਂ ਦੀ ਕੰਮ ਕਰਵਾਉਣ ਦੀ ਕਾਰਜਸੈਲੀ ਅਤੇ ਜਮੀਨੀ ਪੱਧਰ ਤੇ ਲੋਕਾਂ ਨਾਲ ਵਿਚਰਨ ਦੀ ਕਲਾ ਦਾ ਪਤਾ ਲੱਗਦਾ ਹੈ।

ਕੱਥੂਨੰਗਲ ਰੈਲੀ ਚ ਹਲਕਾ ਮਜੀਠਾ ਚ ਵੱਡੀ ਗਿਣਤੀ ਚ ਸਰਪੰਚਾਂ- ਮੋਹਤਬਰਾਂ ਨੇ ਆਪ ਦਾ ਫੜਿਆ ਪੱਲਾ

ਇਸ ਮੌਕੇ ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਆਪ ਚ ਸਾਮਲ ਹੋਣ ਵਾਲਿਆ ਵਿਚ ਸਰਪੰਚ ਜਤਿੰਦਰ ਸਿੰਘ ਤਲਵੰਡੀ ਦੌਸੰਧਾ ਸਿੰਘ, ਸਰਪੰਚ ਕੁਲਵੰਤ ਕੌਰ ਦੁਧਾਲਾ, ਸਰਪੰਚ ਹਰਜਿੰਦਰ ਸਿੰਘ ਰੂਪੋਵਾਲੀ ਖੁਰਦ, ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸਰਪੰਚ ਸਵਿੰਦਰ ਸਿੰਘ ਸਿੰਦਾ ਚਾਟੀਵਿੰਡ, ਸਰਪੰਚ ਰਵਿੰਦਰਪਾਲ ਸਿੰਘ ਗਿੱਲ ਹਦਾਇਤਪੁਰਾ , ਸਰਪੰਚ ਅਮਨਦੀਪ ਸਿੰਘ ਕੋਟਲਾ ਖੁਰਦ, , ਸਰਪੰਚ ਜਸਪਾਲ ਪਤਾਲਪੁਰੀ, ਸਰਪੰਚ ਜਸਪਾਲ ਸਿੰਘ ਬੱਠੂਚੱਕ, ਸਰਪੰਚ ਗੁਰਨੂਪ ਸਿੰਘ ਪੰਧੇਰ ਖੁਰਦ, ਸਰਪੰਚ ਨੱਥਾ ਸਿੰਘ ਪੰਨਵਾ, ਸਰਪੰਚ ਰਜਵਿੰਦਰ ਕੌਰ ਸਹਿਣੇਵਾਲੀ, ਸਰਪੰਚ ਧਰਮ ਸਿੰਘ ਬੁਰਜ ਨੋ ਬਾਦ, ਸਰਪੰਚ ਸੁਖਵਿੰਦਰ ਕੌਰ ਕਲੇਰ ਮਾਂਗਟ, ਸਰਪੰਚ ਬੀਬੀ ਅਮਨਦੀਪ ਕੋਰ, ਸਰਪੰਚ ਹਰਭਜਨ ਸਿੰਘ ਸਰਹਾਲਾ, ਸਰਪੰਚ ਬੀਬੀ ਮਨਜੀਤ ਕੋਰ ਝੰਡੇ, ਸਰਪੰਚ ਸਰਬਜੀਤ ਸਿੰਘ ਸਾਧਪੁਰ, ਸਰਪੰਚ ਲਖਵਿੰਦਰ ਸਿੰਘ ਮਰੜੀ ਖੁਰਦ, ਸਰਪੰਚ ਸੁਖਦੇਵ ਸਿੰਘ ਪੰਧੇਰ ਕਲਾ, ਸਰਪੰਚ ਨਿਰਮਲਾ ਗਾਲੋਵਾਲੀ ਕਲੋਨੀ, ਸਰਪੰਚ ਗੁਰਪ੍ਰੀਤ ਸਿੰਘ ਮੰਨਾ ਮਹੱਦੀਪੁਰ, ਸਰਪੰਚ ਮਨਜੀਤ ਸਿੰਘ ਬੁੱਢਾਥੇਹ, ਸਰਪੰਚ ਬਲਰਾਜ ਸਿੰਘ ਸਰਾਂ, ਸਰਪੰਚ ਸਮਸੇਰ ਸਿੰਘ ਗੌਸਲ ਨਹਿਰਾ ਵਾਲਾ, ਸਾਬਕਾ ਸਰਪੰਚ ਜਗਵੰਤ ਸਿੰਘ ਦੁਧਾਲਾ, ਸਾਬਕਾ ਸਰਪੰਚ ਗੁਰਜੰਟ ਸਿੰਘ ਉੱਦੋਕੇ ਖੁਰਦ, ਸਾਬਕਾ ਸਰਪੰਚ ਇੰਦਰ ਸਿੰਘ ਉਦੋਕੇ ਕਲਾ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਸਰਵਣ ਸਿੰਘ ਧੁੰਨ, ਮੇਅਰ ਜਤਿੰਦਰ ਸਿੰਘ ਭਾਟੀਆ, ਕਰਮਜੀਤ ਸਿੰਘ ਰਿੰਟੂ ਚੇਅਰਮੈਨ ਇੰਪਰੂਵਮੈਟ ਟਰੱਸਟ, ਚੇਅਰਮੈਨ ਗੁਰਪ੍ਰਤਾਪ ਸਿੰਘ, ਦਿਲਬਾਗ ਸਿੰਘ ਵਡਾਲੀ, ਏ ਪੀ ਚਵਿੰਡਾ ਦੇਵੀ, ਸਿੱਖਿਆ ਕੋਆਰਡੀਨੇਟਰ ਸਰਪੰਚ ਪਰਮਿੰਦਰ ਸਿੰਘ ਉੱਪਲ, ਸਰਪੰਚ ਰਾਜ ਕੁਮਾਰ ਲੁੱਧੜ, ਸਰਪੰਚ ਚੰਨਪ੍ਰੀਤ ਸਿੰਘ ਅਜਾਇਬਵਾਲੀ, ਸਰਪੰਚ ਸੁਬੇਗ ਸਿੰਘ ਅਬਦਾਲ, ਸਰਪੰਚ ਰਵਿੰਦਰਪਾਲ ਸਿੰਘ ਹਦਾਇਤਪੁਰ, ਸਾਬਕਾ ਸਰਪੰਚ ਪ੍ਰੇਮ ਸਿੰਘ ਕੱਥੂਨੰਗਲ, ਸ਼ਿਵਰਾਜ ਭੀਲੋਵਾਲ, ਸਾਬਕਾ ਸਰਪੰਚ ਰਵਿੰਦਰ ਸਿੰਘ ਚਾਟੀਵਿੰਡ ਲੇਹਲ , ਸੀਨੀਅਰ ਆਗੂ ਮਨਪ੍ਰੀਤ ਸਿੰਘ ਵਰਿਆਮ ਨੰਗਲ, ਸਵਰਨਜੀਤ ਸਿੰਘ ਚਵਿੰਡਾ ਦੇਵੀ, ਕਿਰਪਾਲ ਸਿੰਘ ਸੰਗਠਨ ਇੰਚਾਰਜ, ਸਰਪੰਚ ਲਵਪ੍ਰੀਤ ਸਿੰਘ ਕੋਟਹਿਰਦੇਰਾਮ, ਸਰਪੰਚ ਲਵਪ੍ਰੀਤ, ਸਰਬਜੀਤ ਸਿੰਘ ਹਾਂਸ, ਮਨਦੀਪ ਸਿੰਘ, ਬਲਜੀਤ ਸਿੰਘ ਜਿਜੇਆਣੀ, ਹਰਭਿੰਦਰ ਸਿੰਘ ਭਿੰਦਾ, ਪ੍ਧਾਨ ਸੁਖਚੈਨ ਸਿੰਘ ਤਲਵੰਡੀ ਖੁੰਮਣ, ਹਰਭਿੰਦਰ ਸਿੰਘ ਵਰਿਆਮ ਨੰਗਲ, ਮਲਕੀਤ ਸਿੰਘ ਵਰਿਆਮਨੰਗਲ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਮਾਗਾਸਰਾਏ, ਡਾ ਪਾਲ ਕੱਥੂਨੰਗਲ ਸਮੇਤ ਵੱਡੀ ਗਿਣਤੀ ਚ ਆਪ ਵਰਕਰ ਸਾਮਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News