





Total views : 5914862







Total views : 5914862ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਗੁਰਦਾਸਪੁਰ/ਬਾਰਡਰ ਨਿਊਜ ਸਰਵਿਸ
ਕਹਿੰਦੇ ਹਨ ਕਿ ਕਤਲ ਕਿਤੇ ਛੁਪਿਆ ਨਹੀ ਰਹਿੰਦਾ ਤੇ ਅਜਿਹਾ ਹੀ ਜਿਲਾ ਗੁਰਦਾਸਪੁਰ ‘ਚ ਸਾਹਮਣੇ ਆਇਆ ਹੈ, ਜਿਥੇ ਇਕ ਕਲਯੁੱਗੀ ਮਾਂ ਨੇ ਆਪਣੇ ਆਸ਼ਿਕ ਨਾਲ ਮਿਲਕੇ 12 ਸਾਲ ਪਹਿਲਾਂ ਆਪਣੇ ਜਿਗਰ ਦੇ ਟੋਟੇ ਦਾ ਕਤਲ ਕਰਕੇ ਉਸ ਨੂੰ ਜਮੀਨ ਹੇਠ ਦੱਬ ਦਿੱਤਾ ਮਾਂ ਵਲੋ ਪੁੱਤ ਦਾ ਕਤਲ ਕਰਨ ਦੀ ਰੌਂਗਟੇ ਖੜੇ ਕਰਨ ਵਾਲੀ ਵਾਰਦਾਤ ਦਾ ਖੁਲਾਸਾ 12 ਸਾਲ ਬਾਅਦ ਹੋਇਆ ਹੈ । ਦੋਸ਼ੀ ਔਰਤ ਅਤੇ 12 ਸਾਲ ਪਹਿਲਾਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਉਸ ਦਾ ਸਾਥ ਦੇਣ ਵਾਲੇ ਉਸ ਦੇ ਆਸ਼ਿਕ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ ਕਰ ਲਿਆ ਹੈ।
ਪਿਛਲੇ 11 ਸਾਲ ਤੋ ਫ਼ਰਾਰ ਸਨ ਅਤੇ ਹੁਣ ਜਦ ਸਤਨਾਮ ਸਿੰਘ ਨੂੰ ਉਹਨਾਂ ਕਾਬੂ ਕੀਤਾ ਤਾਂ ਰਣਜੀਤ ਕੌਰ ਵੀ ਉਸ ਨਾਲ ਗ੍ਰਿਫਤਾਰ ਕੀਤਾ ਗਿਆ ਅਤੇ ਜਦ ਦੋਵਾਂ ਨੂੰ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਸੰਦੀਪ ਸਿੰਘ ਦੀ ਸਾਲ 2014 ਚ ਹੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਉਸ ਬੱਚੇ ਦੀ ਲਾਸ਼ ਰਣਜੀਤ ਕੌਰ ਦੇ ਘਰ ਦੇ ਵਿਹੜੇ ਚ ਹੀ ਦੱਬ ਦਿੱਤੀ ਸੀ ਅਤੇ ਖੁਦ ਦੋਵੇ ਪੰਜਾਬ ਤੋ ਫ਼ਰਾਰ ਹੋ ਆਗਰਾ ਚਲੇ ਗਏ ਅਤੇ ਪਹਿਲਾਂ ਤਾਂ ਕਈ ਸਾਲ ਸੂਬੇ ਤੋ ਬਾਹਰ ਰਹੇ ਅਤੇ ਹੁਣ ਕੁਝ ਸਮੇਂ ਤੋਂ ਜਲੰਧਰ ਇਕੱਠੇ ਰਹਿ ਰਹੇ ਸਨ।
ਹੁਣ ਪੁਲਿਸ ਵਲੋ ਇਸ ਅੰਨ੍ਹੇ ਕਤਲ ਦੀ ਵਾਰਦਾਤ ਦੀ ਗੁੱਥੀ ਸੁਲਝਾਇਆ ਗਿਆ ਹੈ ਅਤੇ ਪੁਲਿਸ ਵਲੋ ਦੋਸ਼ੀਆ ਨਾਲ ਉਸ ਥਾਂ ਦੀ ਵੀ ਸ਼ਨਾਖ਼ਤ ਕੀਤੀ ਗਈ ਜਿੱਥੇ ਮਾ ਨੇ ਆਪਣੇ ਪੁੱਤ ਨੂੰ ਕਤਲ ਕਰ ਦੱਬਿਆ ਸੀ ਅਤੇ ਪੁਲਿਸ ਵਲੋ ਮ੍ਰਿਤਕ ਦਾ ਪਿੰਜਰ ਕੱਢ ਕੇ ਅਗਲੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
