





Total views : 5841158







Total views : 5841158ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪਿੰਡ ਮੱਤੇਵਾਲ ਵਿਖੇ ਹਲਕਾ ਇੰਚਾਰਜ ਅਤੇ ਨਿਧੜਕ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਪਹੁੰਚੇ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਤਲਬੀਰ ਨੇ ਕਿਹਾ ਕਿ ਪਿੰਡਾਂ ਵਿੱਚ ਵੱਡੀ ਪੱਧਰ ਤੇ ਪਿੰਡਾਂ ਦੇ ਲੋਕਾਂ ਨੂੰ ਪੰਜਾਬ ਵਿਚੋਂ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਨਸ਼ਾਂ ਤਸਕਰਾਂ ਨੂੰ ਫੜਾਉਣ ਅਤੇ ਨਸ਼ਾ ਨਾ ਕਰਨ ਦੀਆਂ ਕਸਮਾਂ ਖਵਾਈਆ ਜਾ ਰਹੀਆਂ ਹਨ। ਤਲਬੀਰ ਗਿੱਲ ਨੇ ਕਿਹਾ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਦਿਨ ਰਾਤ ਇੱਕ ਕਰ ਦੇਵੇਗੀ।
ਅੱਜ ਨਸ਼ਿਆਂ ਵਿਰੁੱਧ ਪਿੰਡ ਮੱਤੇਵਾਲ ਵਿਖੇ ਸੱਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ ਜਿਸ ਵੱਡੀ ਪੱਧਰ ਤੇ ਇਲਾਕੇ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਲਾਘਾ ਕੀਤੀ। ਇਸ ਮੌਕੇ ਸਵਰਨਜੀਤ ਸਿੰਘ ਕੁਰਾਲੀਆ, ਸਰਪੰਚ ਹਰਪਾਲ ਸਿੰਘ, ਪਰਮਜੀਤ ਸਿੰਘ ਬਾਠ, ਗੁਰਸੇਵਕ ਸਿੰਘ ਮੈਂਬਰ, ਹਰਦੇਵ ਸਿੰਘ, ਤਰਸੇਮ ਸਿੰਘ ਗਾਡ, ਪੀ ਬੀ ਐਸ ਸੋਅਰੂਮ ਦੇ ਮਾਲਕ ਬਲਕਾਰ ਸਿੰਘ ਮੱਤੇਵਾਲ, ਕਾਲਾ ਮੱਤੇਵਾਲ, ਲਵਪ੍ਰੀਤ ਸਿੰਘ ਕੋਟ ਹਿਰਦੇਰਾਮ, ਏ ਪੀ ਚਵਿੰਡਾ ਦੇਵੀ, ਗੁਰਬੀਰ ਸਿੰਘ ਮੱਲ੍ਹੀ, ਸੁਲੱਖਣ ਸਿੰਘ ਬੱਬਰ, ਡਾਕਟਰ ਬਲਵਿੰਦਰ ਸਿੰਘ, ਹਰਦੇਵ ਸਿੰਘ ਮੈਂਬਰ, ਬਲਦੇਵ ਸਿੰਘ ਮੈਂਬਰ, ਬੀਰੋ, ਜਸਪਾਲ ਸਿੰਘ ਮੈਂਬਰ, ਫੁੱਮਣ ਸਿੰਘ ਮੈਂਬਰ, ਰਾਣਾ ਚੋਧਰੀ ਮੱਤੇਵਾਲ, ਹਰਜੀਤ ਸਿੰਘ ਰਾਣਾ, ਡਾਕਟਰ ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਅਨੂਪ ਸਿੰਘ, ਰਸ਼ਪਾਲ ਸ਼ਰਮਾਂ, ਕੇਵਲ ਸੰਧੂ, ਕੁਲਬੀਰ ਸਿੰਘ, ਹਰਪ੍ਰੀਤ ਸਿੰਘ, ਬਿੱਟੂ ਠੇਕੇਦਾਰ, ਜੱਸ ਚੰਨਣਕੇ, ਮਨਜੀਤ ਸਿੰਘ, ਗੁਰਬੀਰ ਮੱਲ੍ਹੀ ਆਦਿ ਆਮ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-