ਨਸ਼ਾ ਤਸਕਰ ਵਲੋ ਨਸ਼ੇ ਵੇਚ ਕੇ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਈ ਕੋਠੀ ਥਾਣਾਂ ਏਅਰ ਪੋਰਟ ਦੀ ਪੁਲਿਸ ਨੇ ਕੀਤੀ ਫਰੀਜ

4878591
Total views : 5841078

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ

ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ  ਦੀਆਂ ਹਦਾਇਤਾਂ ਤੇ ਨਸ਼ਾ ਵੇਚਣ ਵਾਲਿਆ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦਾਂ ਨੂੰ ਜਬਤ ਕਰਨ ਲਈ ਸ਼ਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸਦੇ ਤਹਿਤ ਸ੍ਰੀ ਰਵਿੰਦਰ ਪਾਲ ਸਿੰਘ, ਡੀ.ਸੀ.ਪੀ, ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਹਰਪਾਲ ਸਿੰਘ  , ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੱਕ ਡਰੱਗ ਸਮੱਗਲਰ ਕਰਨਬੀਰ ਸਿੰਘ ਪੁੱਤਰ ਦਵਿੰਦਰ ਸਿੰਘ ਦੀ ਲੱਖਾਂ ਦੀ ਪ੍ਰੋਪਰਟੀ ਫ੍ਰਿਜ ਕੀਤੀ ਗਈ।     

  ਸ੍ਰੀ ਯਾਦਵਿੰਦਰ ਸਿੰਘ. ਏ.ਸੀ.ਪੀ , ਏਅਰਪੋਰਟ ਅੰਮਿਤਸਰ ਸਮੇਤ ਸਬ ਇੰਸਪੈਕਟਰ ਕੁਲਜੀਤ ਕੌਰ ਮੁੱਖ ਅਫ਼ਸਰ ਥਾਣਾ ਏਅਰਪੋਰਟ, ਅੰਮ੍ਰਿਤਸਰ ਨੇ ਦੱਸਿਆ ਕਿ  ਇੱਕ ਡਰੱਗ ਸਮੱਗਲਰ ਕਰਨਬੀਰ ਸਿੰਘ ਪੁੱਤਰ ਦਵਿੰਦਰ ਸਿੰਘ ਦੀ ਲੱਖਾਂ ਦੀ ਪ੍ਰੋਪਰਟੀ ਫ੍ਰਿਜ ਕੀਤੀ ਗਈ।  ਇਸਦੇ ਖਿਲਾਫ਼ ਮੁਕੱਦਮਾਂ  ਐਨ.ਡੀ.ਪੀ.ਐਸ ਐਕਟ, ਥਾਣਾ ਏਅਰਪੋਰਟ,  ਅੰਮ੍ਰਿਤਸਰ ਵਿੱਚ ਕਮਰਸ਼ੀਅਲ ਮਾਤਰਾ ਵਿੱਚ ਹੈਰੋਇਨ ਬ੍ਰਾਮਦੀ ਕੀਤੀ ਗਈ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News