





Total views : 5915069







Total views : 5915069ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਕਾਰਵਾਈ ਕਰਦਿਆ ਥਾਣਾਂ ਸੁਲਤਾਨ ਵਿੰਡ ਦੀ ਪੁਲਿਸ ਨੇ ਪ੍ਰਰਾਰਟੀ ਡੀਲਰ ਦਾ ਕੰਮ ਕਰਦੇ ਇਕ ਵਿਆਕਤੀ ਗਗਨਦੀਪ ਸਿੰਘ ਵਾਸੀ ਨਿਊ ਸਹੀਦ ਉਧਮ ਸਿੰਘ ਨਗਰ, ਅੰਮ੍ਰਿਤਸਰ ਹਾਲ ਗੁਰੂ ਨਾਨਕ ਐਵੀਨਿਉ, ਭਾਈ ਮੰਝ ਰੋਡ, ਕੋਟ ਮਿੱਤ ਸਿੰਘ, ਸੁਲਤਾਨਵਿੰਡ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆਂ ਏ.ਡੀ.ਸੀ,ਪੀ-1 ਸ: ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਨੇ ਏ.ਐਸ.ਆਈ ਵਿਕਰਮਜੀਤ ਸਿੰਘ ਸਮੇਤ ਸਾਥੀ ਕਰਮਚਾਰੀਆ ਵੱਲੋਂ ਨਜ਼ਾਇਜ਼ ਸ਼ਰਾਬ ਤੇ ਪਾਬੰਧੀਸੁੱਦਾ ਚਾਈਨਜ਼ ਗੱਟੂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਪੁਲਿਸ ਪਾਰਟੀ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਯੋਜ਼ਨਾਬੱਧ ਤਰੀਕੇ ਨਾਲ ਮੁਲਜ਼ਮ ਗਗਨਦੀਪ ਸਿੰਘ ਦੀ ਰਿਹਾਇਸ਼ ਕੋਟ ਮਿੱਤ ਸਿੰਘ, ਸੁਲਤਾਨਵਿੰਡ, ਅੰਮ੍ਰਿਤਸਰ ਦੇ ਮਕਾਨ ਵਿੱਚੋਂ 27 ਬੋਤਲਾ ਰੋਇਲ ਸਟੈਗ, 15 ਬੋਤਲਾ ਮੈਕਡਵਲ, 06 ਬੋਤਲਾ ਆਫੀਸਰ ਚੋਆਈਸ, 07 ਬੋਤਲਾ 100 ਪਾਈਪਰ, 07 ਬੋਤਲਾ ਮੈਜਿਕਮੁਮੈਟ, 07 ਬੋਤਲਾ ਰੋਇਲ ਚੈਲਜ਼, 09 ਬੋਤਲਾ ਸ਼ਰਾਬ ਸੰਤਰਾ (ਕੁੱਲ 78 ਬੋਤਲਾਂ) ਅਤੇ 54 ਗੱਟੂ ਚਾਈਨਾ ਡੋਰ (ਮਾਰਕਾ ਮੋਨੋਫਿਲ) ਬ੍ਰਾਮਦ ਕੀਤੇ ਗਏ। ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਸਮੇ ਪ੍ਰਵੇਸ਼ ਚੋਪੜਾ, ਏ.ਸੀ.ਪੀ ਸਾਊਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਜਿੰਦਰ ਸਿੰਘ ਮੁੱਖ ਅਫ਼ਸਰ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
।