ਸੜਕ ਹਾਦਸੇ ‘ਚ ਬੰਡਾਲਾ ਵਾਸੀ ਨੌਜਵਾਨ ਦੀ ਮੌਤ, ਦਵਾਈ ਲੈ ਕੇ ਪਰਤ ਰਿਹਾ ਸੀ ਘਰ

4879201
Total views : 5842161

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ 

ਅੰਮ੍ਰਿਤਸਰ ਜਲੰਧਰ ਸੇਰ ਸਾਹ ਸੂਰੀ ਮਾਰਗ ਤੇ ਹੋਏ ਦਰਦਨਾਕ ਹਾਦਸੇ ‘ ਚ ਨੋਜਵਾਨ ਦੀ ਮੋਤ ਹੋਣ ਦੀ ਸੂਚਨਾ ਪ੍ਰਾਪਤ ਹਈ ਹੈ । ਮਿਲੀ ਜਾਣਕਾਰੀ ਦੇ ਅਨੁਸਾਰ ਕਸਬਾ ਬੰਡਾਲਾ ਵਾਸੀ ਹਰਵਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਮਾਨਾਵਾਲਾ ਹਸਪਤਾਲ ਤੋ ਦਵਾਈ ਲੈਕੇ ਆਪਣੀ ਅੇਕਟਿਵਾ ਨੰਬਰ PBO2E4 5957 ਤੇ ਆਪਣੇ ਪਿੰਡ ਬੰਡਾਲਾ ਨੂੰ ਆ ਰਿਹਾ ਸੀ ।

ਕਿ ਜੰਡਿਆਲਾ ਵੱਲੋ ਆ ਰਹੀ ਇੱਕ ਨਿਜੀ ਸਕੂਲ ਬਿਆਸ ਦੀ ਬੱਸ ਨਾਲ ਟੱਕਰ ਹੋ ਗਈ ਜਿਸ ਦੀ ਘਟਨਾ ਸਥਾਨ ਤੇ ਹੀ ਮੋਤ ਹੋ ਗਈ । ਮ੍ਰਿਤਕ ਨੋਜਵਾਨ ਆਪਣੇ ਪਿੱਛੇ ਵਿਧਵਾ ਤੇ ਦੋ ਪੁੱਤਰ ਛੱਡ ਗਿਆ ਹੈ । ਪੁਲਿਸ ਚੋਕੀ ਦੋਬੁਰਜੀ ਦੀ ਪੁਲਿਸ ਨੇ ਲਾਸ ਨੂੰ ਕਬਜੇ ਵਿੱਚ ਲੈਕੇ ਤਫਤੀਸ ਸੁਰੂ ਕਰ ਦਿੱਤੀ ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News