ਪੋਤਰੀ ਦੇ ਪਿੰਡ ‘ਚ ਪ੍ਰੇਮ ਵਿਆਹ ਕਰਾਉਣ ਤੋ ਨਰਾਜ ਦਾਦੀ ਨੇ ਜਹਿਰੀਲੀ ਚੀਜ ਨਿਗਲ ਕੇ ਕੀਤੀ ਖੁਦਕਸ਼ੀ

4878262
Total views : 5840619

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਰਾਮਾਂ ਮੰਡੀ /ਬਾਰਡਰ ਨਿਊਜ ਸਰਵਿਸ 

ਬਠਿੰਡਾ ਜ਼ਿਲ੍ਹੇ ਦੇ ਪਿੰਡ ਸ਼ੇਖੂ ਵਿੱਚ ਇਕ ਕੁੜੀ ਨੇ ਆਪਣੇ ਹੀ ਪਿੰਡ ਦੇ ਇੱਕ ਮੁੰਡੇ ਨਾਲ ਪ੍ਰੇਮ ਵਿਆਹ ਕਰਵਾ ਲਿਆ, ਜਿਸ ਤੋਂ ਦੁਖੀ ਹੋ ਕੇ ਕੁੜੀ ਦੀ ਦਾਦੀ ਨੇ ਜਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਕੁੜੀ ਦੀ ਮਾਤਾ ਦੇ ਬਿਆਨਾਂ ਦੇ ਆਧਰ ਤੇ ਸੁਖਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਵਾਸੀਆਨ ਪਿੰਡ ਸ਼ੇਖੂ ਖਿਲਾਫ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੇਖੂ ਦੀ ਸੁਖਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਨੇ ਘਰੋਂ ਭੱਜ ਕੇ ਦੋਵਾਂ ਪਰਿਵਾਰਾਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾ ਲਿਆ।ਹੁਣ ਦੋਵੇਂ ਪਤੀ ਪਤਨੀ ਵਜੋਂ ਪਿੰਡ ਤੋਂ ਬਾਹਰ ਕਿਧਰੇ ਰਹਿ ਰਹੇ ਹਨ। ਇਹ ਰਿਸ਼ਤਾ ਕੁੜੀ ਦੇ ਪਰਿਵਾਰ ਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਪਰਿਵਾਰ ਇਸ ਵਿੱਚ ਆਪਣੀ ਬਦਨਾਮੀ ਸਮਝਦਾ ਆ ਰਿਹਾ ਸੀ। ਪਤਾ ਲੱਗਾ ਹੈ ਕਿ ਨੌਜਵਾਨ ਲਵਪ੍ਰੀਤ ਸਿੰਘ ਬਠਿੰਡਾ ਵਿਖੇ ਕਿਸੇ ਸੰਸਥਾ ਵਿੱਚ ਬੀਏ ਦੀ ਪੜ੍ਹਾਈ ਕਰ ਰਿਹਾ ਸੀ, ਜਦੋਂ ਕਿ ਕੁੜੀ ਸੁਖਪ੍ਰੀਤ ਕੌਰ ਬਠਿੰਡਾ ਵਿਖੇ ਹੀ ਸੈਲੂਨ ਦਾ ਕੰਮ ਸਿੱਖਣਲਈ ਹਰ ਰੋਜ਼ ਆਉਂਦੀ ਸੀ।

 ਪਿੰਡ ਵਾਲਿਆਂ ਨੇ ਕੀਤੀ ਤੌਬਾ-ਤੌਬਾ

ਇਸ ਦੌਰਾਨ ਹੀ ਦੋਵਾਂ ਦੀ ਨੇੜਤਾ ਪੈਦਾ ਹੋ ਗਈ,ਜਿਹੜੀ ਕਿ ਪ੍ਰੇਮ ਸਬੰਧਾਂ ਵਿੱਚ ਬਦਲ ਗਈ।ਇਸ ਦੌਰਾਨ ਦੋਵਾਂ ਨੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ ਅਤੇ ਉਨ੍ਹਾਂਘਰੋਂ ਭੱਜ ਕੇ ਦੋਵਾਂ ਪਰਿਵਾਰਾਂ ਦੀ ਬਿਨਾਂ ਮਰਜ਼ੀ ਤੋਂ ਵਿਆਹ ਕਰਵਾ ਲਿਆ।ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕੁਲਵਿੰਦਰ ਕੌਰ ਵਾਸੀ ਪਿੰਡ ਸ਼ੇਖੂਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸੁਖਪ੍ਰੀਤ ਕੌਰ ਨੇ ਘਰਦਿਆਂ ਤੋਂ ਬਿਨਾਂ ਮਰਜ਼ੀ ਦੇ ਹੀ ਲਵਪ੍ਰੀਤ ਸਿੰਘ ਨਾਲ ਵਿਆਹ ਕਰਵਾ ਲਿਆ, ਜਿਸ ਤੋਂ ਦੁਖੀ ਹੋਕੇ ਕੁੜੀ ਦੀ ਦਾਦੀ ਜਸਮੇਲ ਕੌਰ 60 ਸਾਲ ਨੇ ਕੋਈ ਜਹਿਰੀਲੀ ਚੀਜ਼ ਨਿਗਲ ਲਈ, ਜਿਸ ਨਾਲ ਉਸਦੀ ਮੌਤ ਹੋ ਗਈ। ਥਾਣਾ ਰਾਮਾਂ ਮੰਡੀ ਦੀ ਰਿਫਾਇਨਰੀ ਪੁਲਿਸ ਚੌਂਕੀ ਨੇਸੁਖਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਖਿਲਾਫ ਕੇਸ ਦਰਜ ਕਰ ਲਿਆ। ਥਾਣਾ ਰਾਮਾਂ ਮੰਡੀ ਰਿਫਾਇਨਰੀ ਚੌਂਕੀ ਦੇ ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਿਤਕੁਲਵਿੰਦਰ ਕੌਰ ਦੇ ਬਿਆਨਾਂ ਦੇ ਅਧਾਰ ਤੇ ਦੋਵਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪਰ ਅਜੇ ਕਿਸੇ ਦੀ ਗ੍ਰਿਫਤਾਰੀ ਨਹੀ ਹੋਈ ਉਹਨਾਂ ਦੱਸਿਆ ਕਿ ਉਕਤ ਮੁਲਜ਼ਮ ਪਿੰਡ ਸ਼ੇਖੂ ਵਿੱਚ ਨਹੀਂ ਹਨ ਪੁਲਿਸ ਵੱਲੋਂ ਦੋਵਾਂ ਦੀ ਭਾਲ ਜਾਰੀ ਹੈ। ਭਰੋਸੇ ਯੋਗ ਸੂਤਰਾਂ ਅਨੁਸਾਰ ਪਿੰਡ ਸ਼ੇਖੂ ਵਿੱਚ ਇਹ ਸਿਲਸਲਾ ਨਾ ਰੁੱਕਿਆ ਤਾਂ ਪਰਿਵਾਰਾ ਦੀਆਂ ਮੌਤਾਂ ਦੇ ਅਜਿਹੇ ਮਾਮਲੇ ਹੋਰ ਵੀ ਹੋਰ ਵੀ ਅੱਗੇ ਆ ਸਕਦੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News