ਤਰਨ ਤਾਰਨ ਹਲਕੇ ਦੀ ਜਿਮਨੀ ਚੋਣ ‘ਚ ਜੇਕਰ ਕਾਂਗਰਸ ਨੇ ਟਿਕਟ ਦੇਕੇ ਚੋਣ ਮੈਦਾਨ ‘ਚ ਉਤਾਰਿਆ ਤਾਂ ਸ਼ਾਨ ਨਾਲ ਸੀਟ ਜਿੱਤਕੇ ਪਾਰਟੀ ਦੀ ਝੋਲੀ ਪਾਵਾਂਗਾ-ਮੱਲ੍ਹਾ ਸੋਹਲ

4878257
Total views : 5840610

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ, ਜਤਿੰਦਰ ਬੱਬਲਾ

ਹਲਕਾ ਤਰਨ ਤਾਰਨ ਦੇ ਮੌਜੂਦਾ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਤੋ ਬਾਅਦ ਖਾਲੀ ਘੋਸ਼ਿਤ ਕੀਤੀ ਗਈ ਇਸ ਸੀਟ ਦੀ ਚੋਣ ਸਬੰਧੀ ਭਾਂਵੇ ਅਜੇ ਐਲਾਨ ਨਹੀ ਹੋਇਆ ਪਰ ਵੱਖ ਵੱਖ ਪਾਰਟੀਆਂ ਤੋ ਟਿਕਟ ਦੇ ਚਾਹਵਾਨਾਂ ਵਲੋ ਟਿਕਟ ਹਾਸਿਲ ਕਰਨ ਲਈ ਜੋਰ ਅਜਾਇਸ਼ ਸ਼ੁਰੂ ਕਰ ਦਿੱਤੀ ਹੈ,ਇਸ ਸੰਦਰਭ ‘ਚ ਕਾਂਗਰਸ ਤੋ ਟਿਕਟ ਹਾਸਿਲ ਕਰਨ ਲਈ ਛੇ ਤੋ ਵੱਧ ਪਾਰਟੀ ਆਗੂਆਂ ਵਲੋ ਆਪਣੇ ਅਕਾਵਾਂ ਕੋਲ ਪਾਹੁੰਚ ਕੀਤੀ ਜਾ ਰਹੀ ਹੈ ।

ਹਲਕੇ ‘ਚੋ ਮਿਲ ਰਿਹੈ ਭਰਵਾਂ ਹੁੰਗਾਰਾ -ਮੱਲ੍ਹਾ ਸੋਹਲ

ਜਿੰਨਾ ਚੋ ਇਕ ਕਾਂਗਰਸ ਦੇ ਟਕਸਾਲੀ ਆਗੂ,ਸਾਬਕਾ ਡਾਇਰੈਕਟਰ ਅਤੇ ਕਾਂਗਰਸ ਦੇ ਕਈ ਅਹਿਮ ਅਹੁਦਿਆ ‘ਤੇ ਜੁਮੇਵਾਰੀ ਨਿਭਾਅ ਚੁੱਕੇ ਸ; ਹਰਸ਼ਰਨ ਸਿੰਘ ਮੱਲਾਂ ਸੋਹਲ ਨੇ ਬੀ.ਐਨ.ਈ ਨਾਲ ਗੱਲ ਕਰਦਿਆ ਆਪਣੇ ਆਪ ਟਿਕਟ ਲਈ ਮਜਬੂਤ ਦਾਅਵੇਦਾਰ ਦੱਸਦਿਆ ਕਿਹਾ ਕਿ ਜੇਕਰ ਪਾਰਟੀ ਨੇ ਉਨਾਂ ਵਲੋ ਹੁਣ ਤੱਕ ਨਿਭਾਈਆ ਸੇਵਾਵਾਂ ਦੀ ਕਦਰ ਕਰਦਿਆ ਟਿਕਟ ਦੇਕੇ ਚੋਣ ਮੈਦਾਨ ਉਤਾਰਿਆ ਤਾਂ ਉਹ ਇਹ ਸੀਟ ਸ਼ਾਨ ਨਾਲ ਜਿੱਤਕੇ ਪਾਰਟੀ ਦੀ ਝੋਲੀ ਪਾਉਣਗੇ। ਮੱਲਾ ਸੋਹਲ ਨੇ ਕਿਹਾ ਕਿ ਜਿਸ ਤਰਾਂ ਹਲਕੇ ਦੇ ਦੌਰੇ ਦੌਰਾਨ ਲੋਕਾਂ ਵਲੋ ਉਨਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਉਸ ਤੋ ਸਿੱਧ ਹੁੰਦਾ ਹੈ ਕਿ ਜੇਕਰ ਉਨਾਂ ਨੇ ਚੋਣ ਲੜੀ ਤਾਂ ਵਿਰਧੀ ਪਾਰਟੀਆਂ ਦੀ ਜਮਾਨਤਾਂ ਜਬਤ ਹੋਣਗੀਆਂ ।ਉਨਾਂ ਨੇ ਦੱਸਿਆ ਕਿ 21 ਜੁਲਾਈ ਨੂੰ ਆਪਣੇ ਸੈਕੜੇ ਸਾਥੀਆਂ ਨਾਲ ਚੰਡੀਗੜ੍ਹ ਵਿਖੇ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਾਈਕਮਾਂਡ ਕੋਲ ਟਿਕਟ ਦਾ ਦਾਅਵਾ ਪੇਸ਼ ਕਰਨ ਜਾ ਰਹੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News