ਸ਼ੌ੍ਮਣੀ ਅਕਾਲੀ ਦਲ ਲਈ ਸੰਜੀਵਨੀ ਦਾ ਕੰਮ ਕਰੇਗੀ ਭਲਕੇ ਦਾਣਾ ਮੰਡੀ ਝਬਾਲ ‘ਚ ਹੋਣ ਵਾਲੀ ਰੈਲੀ

4878255
Total views : 5840608

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਪ੍ਰਿੰਸੀਪਲ ਸਲਵਿੰਦਰ ਕੌਰ ਰੰਧਾਵਾ ਦੀ ਅਗਵਾਈ ਸ਼ਾਮਿਲ ਹੋ ਰਹੇ ਅਜਾਦ ਗਰੁੱਪ ਨਾਲ ਦਲ ਨੂੰ ਮਿਲੇਗਾ ਭਾਰੀ ਬੱਲ

ਅੰਮ੍ਰਿਤਸਰ/ ਰਣਜੀਤ ਸਿੰਘ ਰਾਣਾਨੇਸ਼ਟਾ

ਜਿਲਾ ਤਰਨ ਤਾਰਨ ਦੇ ਇਤਿਹਾਸਕ ਕਸਬੇ ਝਬਾਲ ਦੀ ਦਾਣਾ ਮੰਡੀ ਝਬਾਲ ਵਿੱਚ ਹੋਣ ਵਾਲੀ ਰੈਲੀ ‘ਚ ਦਰਜਨਾਂ ਪੰਚਾਂ/ਸਰਪੰਚਾਂ , ਨਗਰ ਕੌਸਲ ਦੇ ਮੈਬਰਾਂ ਤੇ ਸਾਬਕਾ ਚੇਅਰਮੈਨਾਂ ਦੇ ਅਧਾਰਿਤ ਸਿਆਸੀ ਹਲਕਿਆ ‘ਚ ਅਹਿਮ ਪਹਿਚਾਣ ਬਣਾ ਚੁੱਕੇ 4 ਸਾਬਕਾ ਚੇਅਰਮੈਨਾਂ. 43 ਮੌਜੂਦਾ ਸਰਪੰਚਾਂ ਤੇ 8 ਕੌਸਲਰਾਂ ਤੇ ਹੋਰ ਸੀਨੀਅਰ ਨੇਤਾਵਾਂ ਦੇ ਅਧਾਰਿਤਅਜਾਦ ਗਰੁੱਪ ਵਲੋ ਆਪਣੇ ਆਗੂ ਸੇਵਾਮੁਕਤ ਪ੍ਰਿੰਸ਼ੀਪਲ ਬੀਬੀ ਸਲਵਿੰਦਰ ਕੌਰ ਰੰਧਾਵਾ ਦੀ ਅਗਵਾਈ ‘ਚ ਸ਼੍ਰੌਮਣੀ ਅਕਾਲੀ ਦਲ ‘ਚ ਸਮੂਲੀਅਤ ਕਰਨ ਦੇ ਐਲਾਨ ਤੋ ਬਾਅਦ ਸ਼ੌ੍ਰਮਣੀ ਅਕਾਲੀ ਦਲ ਨੂੰ ਭਾਰੀ ਬੱਲ ਮਿਲੇਗਾ। ਜਿੰਨਾ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਲਈ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਖੁਦ ਪੁੱਜ ਰਹੇ ਹਨ। ਜਦੋਕਿ ਕਿ ਪ੍ਰਬੰਧਕਾਂ ਵਲੋ ਇਸ ਰੈਲੀ ‘ਚ ਹਜਾਰਾਂ ਦੀ ਗਿਣਤੀ ਲੋਕਾਂ ਦੇ ਪੁੱਜਣ ਦਾ ਦਾਅਵਾ ਕੀਤਾ ਜਾ ਰਿਹਾ ਹੈ।ਕਿਉਕਿ ਸਮਝਿਆ ਜਾ ਰਿਹਾ ਹੈ ਕਿ ਸ: ਬਾਦਲ ਇਸ ਰੈਲੀ ‘ਚ ਜਿਥੇ ਤਰਨ ਤਾਰਨ ਹਲਕੇ ਦੀ ਜਿਮਨੀ ਚੋਣ ਵਿੱਚ ਉਮੀਦਵਾਰ ਦਾ ਐਲਾਨ ਕਰਕੇ ਇਥੋ ਚੋਣ ਮੁਹਿੰਮ ਦਾ ਅਗਾਜ ਕਰਨਗੇ।

ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਤੇ ਹੋਰ ਆਗੂਆਂ ਨੇ ਰੈਲੀ ਵਾਲੀ ਜਗ੍ਹਾ ਦਾ ਕੀਤਾ ਦੌਰਾ

ਇਸ ਰੈਲੀ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਤਰਨ ਤਾਰਨ ਦੇ ਕੋਆਡੀਨੇਟਰ ਤੇ ਸਾਬਕਾ ਮੰਤਰੀ ਸ; ਗੁਲਜਾਰ ਸਿੰਘ ਰਣੀਕੇ ਹੋਰ ਆਗੂਆਂ ਨਾਲ ਰੈਲੀ ‘ਚ ਪੁੱਜੇ ਲੋਕਾਂ ਦੇ ਬੈਠਣ ਤੇ ਲੰਗਰ ਸਬੰਧੀ ਪ੍ਰਬੰਧਕਾਂ ਤੋ ਜਾਣਕਾਰੀ ਲਈ। ਇਸ ਸਮੇ ਉਨਾਂ ਨਾਲ ਕੋਰ ਕਮੇਟੀ ਮੈਂਬਰ ਐਡਵੋਕੇਟ ਗੌਰਵਦੀਪ ਸਿੰਘ ਵਲਟੋਹਾ, ਜਿਲਾ ਅਕਾਲੀ ਦਲ ਦੇ ਪ੍ਰਧਾਨ ਸ: ਅਲਵਿੰਦਰਪਾਲ ਸਿੰਘ ਪੱਖੋਕੇ,ਦਲ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਦੀਪ ਸਿੰਘ ਸਿਆਲੀ ,ਪਰਮਜੀਤ ਸਿੰਘ ਗੱਗੋਬੂਹਾ,ਚੇਅਰਮੈਨ ਹਰਵੰਤ ਸਿੰਘ ਝਬਾਲ, ਸਰਪੰਚ ਸਤਨਾਮ ਸਿੰਘ ਮੀਆਂਪੁਰ, ਦਲਜੀਤ ਸਿੰਘ ਐਮਾਂ, ਰਾਮ ਸਿੰਘ ਨਾਮਧਾਰੀ,, ਅਜਮੇਰ ਸਿੰਘ ਸਾਬਕਾ ਸਰਪੰਚ ਛਾਪਾਂ, ਮਨਜਿੰਦਰ ਸਿੰਘ ਸਾਬਕਾ ਸਰਪੰਚ ਐਮਾਂ, ਸਾਬਕਾ ਸਰਪੰਚ ਵਰਿੰਦਰਜੀਤ ਸਿੰਘ ਹੀਰਪੁਰ,ਸਰਪੰਚ ਦੋਦੇ, ਸੋਨੂੰ ਬਰਾੜ, ਸਰਪੰਚ ਹਰਪਾਲ ਸਿੰਘ ਲਾਡੀ ਐਮਾਂ, ਸਾਬਕਾ ਸਰਪੰਚ ਜਗਤਾਰ ਸਿੰਘ ਸਾਵਰਗਾਪੁਰੀ, ਅਮਰਿੰਦਰ ਸਿੰਘ ਮਾਣਕ, ਪ੍ਰਭਜੋਤ ਸਿੰਘ ਕੋਟ, ਗੁਰਰਾਜ ਸਿੰਘ ਢਿੱਲੋਂ ਝਬਾਲ, ਸਾਬਕਾ ਚੇਅਰਮੈਨ ਤੇਗਾਂ ਸਿੰਘ ਸੋਹਲ, ਸਰਪੰਚ ਸੁਖਜਿੰਦਰ ਸਿੰਘ ਬਾਓ ਦਾਉਕੇ, ਹੈਪੀ ਸਾਵਰਗਾਪੁਰੀ, ਮੈਨੇਜਰ ਸਤਿਨਾਮ ਸਿੰਘ ਝਬਾਲ, ਐਡਵੋਕੇਟ ਰਾਜਨ ਭੋਜੀਆ,ਅਦੇਸਬੀਰ ਸਿੰਘ ਐਮਾਂ,,ਸਨੀ ਪੀ ਏ ਆਦਿ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News