ਪੁਲਿਸ ਨੇ ਦੋ ਦਰਜਨ ਤੋ ਵੱਧ ਚੋਰੀਸ਼ੁਦਾ ਮੋਟਰਸਾਈਕਲਾਂ ਤੇ ਸਕੂਟੀਆਂ ਸਮੇਤ ਦੋ ਵਾਹਨ ਚੋਰ ਕੀਤੇ ਕਾਬੂ

4878251
Total views : 5840603

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਮਿੱਕੀ ਗੁਮਟਾਲਾ

 ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵੀਨਿਊ ਤੇ ਹੋਰ ਇਲਾਕਿਆ ਵਿੱਚੋ ਦੋ ਵਾਹਨ ਚੋਰਾਂ ਨੂੰ ਕਾਬੂ ਕਰਕੇ ਉਨਾਂ ਪਾਸੋ 23 ਮੋੇਟਰਸਾਈਕਲ ਤੇ ਦੋ ਸਕੂਟੀਆਂ ਬ੍ਰਾਮਦ ਕੀਤੀਆ ਹਨ।ਸ੍ਰੀ ਆਲਮ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਹਿਚਾਣ 1. ਹਰਪ੍ਰੀਤ ਸਿੰਘ ਬਾਬਾ ਦੀਪ ਸਿੰਘ ਕਲੋਨੀ ਛੇਹਰਟਾ ਅੰਮ੍ਰਿਤਸਰ ਉਮਰ 32 ਸਾਲ ਅਤੇ 2. ਮਹਿੰਗਾ ਸਿੰਘ ਵਾਸੀ ਪਿੰਡ ਕਾਉਕੇ ਥਾਣਾ ਘਰਿੰਡਾ ਅੰਮ੍ਰਿਤਸਰ ਉਮਰ 32 ਸਾਲ ਵਜੋਂ ਹੋਈ ਹੈ। ਪੁਲਿਸ ਪਾਰਟੀ ਵੱਲੋਗਸ਼ਤ ਦੌਰਾਨ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਮਿਤੀ 10-07-2024 ਨੂੰ ਨੇੜੇ ਬੇਅੰਤ ਪਾਰਕ ਦੇ ਖੇਤਰ ਤੋਂ ਸਮੇਤ ਚੋਰੀ ਦੇ ਮੋਟਰਸਾਈਕਲ ਕਾਬੂ ਕੀਤਾ ।
ਸੁਰੁਅਤੀ ਪੁੱਛਗਿੱਛ ਦੌਰਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਆਪਣੇ ਇਕ ਹੋਰ ਸਾਥੀ ਮਹਿੰਗਾ ਸਿੰਘ ਨਾਲ ਮਿਲ ਕੇ ਰਣਜੀਤ ਐਵੀਨਿਊ ਖੇਤਰ ਤੇ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਥਾਵਾ ਤੋਂ ਮੋਟਰਸਾਈਕਲ ਚੌਰੀ ਕਰਦੇ ਹਨ।
ਜਿਸਤੇ ਪੁਲਿਸ ਪਾਰਟੀ ਵੱਲੋਂ ਇਸਦੇ ਦੂਸਰੇ ਸਾਥੀ ਮਹਿੰਗਾ ਸਿੰਘ ਨੂੰ ਮਿਤੀ 15-07-2025 ਨੂੰ ਗ੍ਰਿਫ਼ਤਾਰ ਕੀਤਾ ਤੇ ਇਹਨਾਂ ਦੋਨਾਂ ਮੁਲਜ਼ਮਾਂ ਪਾਸੋਂ 23 ਮੋਟਰਸਾਈਕਲ ਅਤੇ 02 ਐਕਟੀਵਾਸਕੂਟਰੀਅ ਸ਼ਹਿਰ ਦੇ ਵੱਖ-ਵੱਖ ਏਰੀਆ ਤੋਂ ਬ੍ਰਾਮਦ ਕੀਤੇ ਗਏ। ਇਸ ਸਮੇ  ਸ੍ਰੀਮਤੀ ਸਪਿੰਦਰ ਕੌਰ ਏ.ਸੀ.ਪੀ ਨੌਰਥ (ਵਾਧੂ ਚਾਰਜ਼), ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰੋਬਿੰਨ ਹੰਸ, ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ ਵੀ ਉਨਾਂ ਨਾਲ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News