ਸੂਬਾ ਕਾਂਗਰਸ ਨੇ ਜਸਕਰਨ ਕਾਹਲੋ ਨੂੰ ਵਿਧਾਨ ਸਭਾ ਹਲਕਾ ਤਰਨ ਤਾਰਨ ਤੇ ਖਡੂਰ ਸਾਹਿਬ ਦਾ ਲਗਾਇਆ ਸਗੰੰਠਨ ਅਬਜਵਰ

4877862
Total views : 5839769

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ ਬੰਡਾਲਾ

ਪੰਜਾਬ ਪ੍ਰਦੇਸ਼ ਕਾਂਗਰਸ ਨੇ 2027 ਵਿੱਚ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ, ਜਿਸ ਕੜੀ ਤਾਹਿਤ ਹੀ ਸੁਬਾ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਨਿਯੁਕਤ ਕੀਤੇ ਗਏ 58 ਸੰਗਠਨ ਅਬਜਵਰਾਂ ‘ਚ ਸੀਨੀਅਰ ਕਾਂਗਰਸੀ ਆਗੂ ਜਸਕਰਨ ਸਿੰਘ ਕਾਹਲੋ ਨੂੰ ਵਿਧਾਨ ਸਭਾ ਹਲਕਾ ਤਰਨ ਤਾਰਨ ਤੇ ਖਾਡੂਰ ਸਾਹਿਬ ਦਾ ਸਗੰਠਨ ਅਬਜਵਰ ਲਗਾਇਆਂ ਹੈ।

ਕਾਹਲੋ ਦਾ ਤਰਨ ਤਾਰਨ ਹਲਕੇ ਵਿੱਚ ਆਉਣ ‘ਤੇ ਕਾਂਗਰਸੀ ਵਲੋ ਕੀਤਾ ਜਾਏਗਾ ਭਰਵਾਂ ਸਵਾਗਤ-ਮੱਲ੍ਹਾ ਸੋਹਲ

ਜਿਨਾਂ ਦੀ ਨਿਯੁਕਤੀ ਦਾ ਭਰਵਾਂ ਸਵਾਗਤ ਕਰਦਿਆ ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਟਿਕਟ ਦੇ ਦਾਅਵੇਦਾਰ ਤੇ ਸਾਬਕਾ ਡਾਇਰੈਕਟਰ ਸ:ਹਰਸ਼ਰਨ ਸਿੰਘ ਮੱਲ੍ਹਾ ਤੇ ਸੀਨੀਅਰ ਕਾਂਗਰਸੀ ਆਗੂ ਮਿਲਖਾ ਸਿੰਘ ਮੱਜੂਪੁਰ ਨੇ ਕਿਹਾ ਕਿ ਸ: ਕਾਹਲੋ ਇਕ ਸੁਲਝੇ ਹੋਏ ਆਗੂ ਹਨ ਤੇ ਤਰਨ ਤਾਰਨ ਦੀ ਜਿਮਨੀ ਚੋਣ ਵਿੱਚ ਵੀ ਉਨਾਂ ਦੀ ਅਹਿਮ ਭੂਮਿਕਾ ਹੋਵੇਗੀ ਜਿੰਨਾ ਦਾ ਹਲਕੇ ਵਿੱਚ ਆਉਣ ‘ਤੇ ਪੁਰਜੋਸ਼ ਸਵਾਗਤ ਕੀਤਾ ਜਾਏਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News