





Total views : 5839762







Total views : 5839762ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸਥਾਨਕ ਕਸਬੇ ਵਿਖੇ ਸੁੰਦਰ ਬੇਕਰੀ ਵਿਖੇ ਦੇਰ ਰਾਤ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵੰਤ ਰਾਏ ਸੁੰਦਰ ਪੁੱਤਰ ਲੇਖਰਾਜ ਦੀ ਸੁੰਦਰ ਬੇਕਰੀ ਉੱਪਰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਉਪਰੋਤਕ ਤਿੰਨੇ ਵਿਅਕਤੀ ਗੋਲੀਆਂ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਉਪਰੋਤਕ ਵਿਅਕਤੀਆਂ ਨੇ ਕੁੱਲ ਚਾਰ ਫਾਇਰ ਕੀਤੇ ਜੋ ਬੇਕਰੀ ਦੇ ਬਾਹਰਲੇ ਸ਼ੀਸ਼ੇ ਵਿਚ ਵੱਜੇ।
ਪਿੰਡ ‘ਚ ਦਹਿਸ਼ਤ ਦਾ ਮਾਹੌਲ
ਕੁਝ ਦਿਨ ਪਹਿਲਾਂ ਕੁਲਵੰਤ ਰਾਏ ਸੁੰਦਰ ਪੁੱਤਰ ਲੇਖ ਰਾਜ ਦੇ ਮੋਬਾਈਲ ‘ਤੇ ਧਮਕੀ ਆਈ ਸੀ ਕਿ 10 ਤਰੀਕ ਤੱਕ ਤੇਰੇ ਕੋਲ ਟਾਈਮ ਹੈਗਾ ਹੈ ਜੇ ਤੁਸਾਂ ਸਾਨੂੰ 40 ਲੱਖ ਰੁਪਏ ਨਾ ਦਿੱਤੇ ਤਾਂ ਤੇਰੇ ਪਰਿਵਾਰ ਦਾ ਨੁਕਸਾਨ ਕਰਾਂਗੇ ਜੋ ਉਨ੍ਹਾਂ ਇਹ ਗੋਲੀਆਂ ਚਲਾ ਕੇ ਇਹ ਕਾਰਾ ਕੀਤਾ। ਵਾਰਦਾਤ ਦੀ ਖਬਰ ਮਿਲਦਿਆਂ ਹੀ ਡੀਐਸਪੀ ਮਜੀਠਾ ਭਵਨ ਕੁਮਾਰ, ਐਸ. ਐਚ. ਓ. ਕੱਥੂਨੰਗਲ ਜਸਵਿੰਦਰ ਸਿੰਘ, ਚੌਂਕੀ ਇੰਚਾਰਜ ਚਵਿੰਡਾ ਦੇਵੀ ਰਜਿੰਦਰਪਾਲ ਸਿੰਘ ਮੌਕੇ ‘ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜਾ ਲਿਆ। ਪਰਿਵਾਰ ਨੇ ਮੁੱਖ ਮੰਤਰੀ ਪੰਜਾਬ, ਡੀ ਜੀ ਪੀ ਪੰਜਾਬ ਕੋਲ਼ੋਂ ਮੰਗ ਕੀਤੀ ਹੈ ਕਿ ਸਾਡੀ ਸੁਰੱਖਿਆ ਯਕੀਨੀ ਬਣਾਈ ਜਾਵੇ।ਇਸ ਹੋਈ ਘਟਨਾ ਤੋਂ ਬਾਅਦ ਅੱਜ ਆਮ ਪਾਰਟੀ ਹਲਕਾ ਮਜੀਠਾ ਦੇ ਸੀਨੀਅਰ ਆਪ ਆਗੂ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਪਰਿਵਾਰ ਨਾਲ ਹਮਦਰਦੀ ਕਰਨ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੁੰਦਰ ਪਰਿਵਾਰ ਨੂੰ ਪੰਜਾਬ ਵਿਚਲੀ ਆਮ ਪਾਰਟੀ ਦੀ ਸਰਕਾਰ ਵੱਲੋਂ ਹਰ ਮਦਦ ਕਰਨ ਦਾ ਭਰੋਸਾ ਦਿੱਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

