ਬੈਗ ‘ਚ ਕਿਤਾਬਾਂ ਦੀ ਹੈਰੋਇਨ ! ਬੀ.ਏ ਦੇ ਦੂਜਾ ਸਾਲ ਦੇ ਵਿਦਿਆਰਥੀ ਨੂੰ ਪੁਲਿਸ ਨੇ 500 ਗ੍ਰਾਮ ਹੈਰਇਨ ਸਮੇਤ ਕੀਤਾ ਕਾਬੂ

4948614
Total views : 5949207

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


 ਬਠਿੰਡਾ /ਬੀ.ਐਨ .ਈ ਬਿਊਰੋ 

ਪੈਸੇ ਕਮਾਉਣ ਦੇ ਸ਼ਾਰਟਕੱਟ ਦੇ ਚੱਕਰ ‘ਚ ਨੌਜਵਾਨ ਪੀੜ੍ਹੀ ਹੁਣ ਨਸ਼ਾ ਤਸਕਰੀ ਦੀ ਦਲਦਲ ‘ਚ ਧਸਦੀ ਜਾ ਰਹੀ ਹੈ। ਅਜਿਹੇ ਹੀ ਇਕ ਮਾਮਲੇ ‘ਚ ਬਠਿੰਡਾ ਪੁਲਿਸ ਨੇ ਬੀਏ ਦੂਜੇ ਸਾਲ ਦੇ ਇਕ ਵਿਦਿਆਰਥੀ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਬਠਿੰਡਾ ਪੁਲਿਸ ਨੇ ਥਾਣਾ ਕਾਲੋਨੀ ਪੁਲਿਸ ਦੇ ਨਾਲ ਮਿਲ ਕੇ ਕੀਤੀ ਹੈ।

ਕਾਬਿਲੇਗ਼ੌਰ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਵਿਦਿਆਰਥੀਆਂ ਨੇ ਨਸ਼ਾ ਤਸਕਰੀ ‘ਚ ਸ਼ਾਮਲ ਹੋਣ ਦੀਆਂ ਖਬਰਾਂ ਮਿਲੀਆਂ ਹਨ। ਹਾਲਾਂਕਿ ਸਰਕਾਰ “ਨਸ਼ੇ ਦੇ ਖ਼ਿਲਾਫ਼ ਯੁੱਧ” ਮੁਹਿੰਮ ਤਹਿਤ ਦਾਅਵਾ ਕਰ ਰਹੀ ਹੈ ਕਿ ਉਸਨੇ ਨਸ਼ੇ ‘ਤੇ ਕਾਫੀ ਹੱਦ ਤਕ ਰੋਕ ਲਗਾ ਦਿੱਤੀ ਹੈ, ਪਰ ਇਸ ਤਰ੍ਹਾਂ ਦੇ ਵਿਦਿਆਰਥੀ ਤੋਂ ਨਸ਼ਾ ਮਿਲਣਾ ਆਪਣੇ ਆਪ ਵਿਚ ਇਕ ਵੱਡਾ ਸਵਾਲ ਖੜ੍ਹਾ ਕਰਦਾ ਹੈ।
ਬਠਿੰਡਾ ਪੁਲਿਸ ਨੇ ਬੀਏ ਦੀ ਪੜ੍ਹਾਈ ਕਰ ਰਹੇ ਇਕ ਨੌਜਵਾਨ ਨੂੰ ਅੱਧਾ ਕਿੱਲੋ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕਰ ਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗ੍ਰਿਫਤਾਰੀ ਨੇ ਖਾਸ ਤੌਰ ‘ਤੇ ਨੌਜਵਾਨਾਂ ‘ਚ ਨਸ਼ੇ ਦੀ ਸਮੱਸਿਆ ਦੀ ਗੰਭੀਰਤਾ ਨੂੰ ਹੋਰ ਵਧਾ ਦਿੱਤਾ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News