‘ਆਪ’ ਦੇ ਵਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਦੇ ਹੱਕ ‘ਚ ਕੀਤਾ ਟਵੀਟ

4925884
Total views : 5915142

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

‘ਆਪ’ ਦੇ ਵਧਾਇਕ ਕੰਵਰਵਿਜੈਪ੍ਰਤਾਪ ਸਿੰਘ ਨੇ ਵਿਜੀਲੈਸ ਵਲੋ ਅੱਜ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮਸਿੰਘ ਮਜੀਠੀਆਂ ਦੇ ਹੱਕ ਵਿੱਚ ਟਵੀਟ ਕਰਦਿਆ ਆਪਣੀ ਸਰਕਾਰ ‘ਤੇ ਤਿੱਖੇ ਵਿਅੰਗ ਕੱਸੇ ਹਨ।ਉਨਾਂ ਨੇ ਕਿਹਾ ਕਿ ਜਦੋ ਬਿਕਰਮ ਸਿੰਘ ਮਜੀਠੀਆ ਜੇਲ ਵਿੱਚ ਸਨ ਤਾਂ ਉਨਾਂ ਪਾਸੋ ਪੁਛਗਿੱਛ ਕਰਨ ਦੀ ਥਾਂ ਮਾਨ ਸਰਕਾਰ ਨੇ ਆਪ ਹੀ ਜਮਾਨਤ ਕਰਵਾ ਦਿੱਤੀ।ਉਨਾਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨਾਲ ਉਨਾਂ ਦੇ ਵਿਚਾਰਕ ਮਤਭੇਦ ਹਨ ਅਤੇ ਅੱਗੇ ਵੀ ਰਹਿਣਗੇ ਪਰ ਕਿਸੇ ਦੇ ਘਰ ਤੜਕਸਾਰ ਰੇਡ ਮਾਰਨਾ ਨੀਤੀ ਦੇ ਖਿਲਾਫ ਹੈ ਕਿਉਕਿ ਇੱਜਤ ਸਾਰਿਆਂ ਦੀ ਸਾਝੀ ਹੁੰਦੀ ਹੈ ਚਾਹੇ ਉਹ ਗਰੀਬ ਜਾਂ ਅਮੀਰ ਹੋਵੇ, ਜਾਂ ਫਿਰ ਦੋਸਤ ਜਾਂ ਦੁਸ਼ਮਣ ਹੋਵੇ। ਹੋਰਨਾਂ ਵਿਰੋਧੀ ਧਿਰਾਂ ਨਾਲੋ ਪਹਿਲਾਂ ਹਾਕਮ ਧਿਰ ਦੇ ਇਸ ਵਧਾਇਕ ਵਲੋ ਆਏ ਟਵੀਟ ਨੇ ਸਿਆਸੀ ਸਰਗਰਮੀ ਵਧਾ ਦਿੱਤੀ ਹੈ, ਜਿੰਨਾ ਨੇ ਆਪਣੀ ਹੀ ਸਰਕਾਰ ਨੂੰ ਆੜੇ ਹੱਥੀ ਲਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

 

Share this News