





Total views : 5644619








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸ੍ਰੀ ਮੁਕਤਸਰ ਸਾਹਿਬ/ਬੀ.ਐਨ.ਈ ਬਿਊਰੋ
ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੀ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਲੋਂ ਅਚਨਚੇਤ ਕੀਤੀ ਚੈਕਿੰਗ ਉਪਰੰਤ ਅੱਜ ਉਨ੍ਹਾਂ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਸਰਕਾਰੀ ਹਸਪਤਾਲ ਦੇ 6 ਡਾਕਟਰਾਂ ਸਮੇਤ 29 ਮੁਲਾਜ਼ਮ ਗੈਰਹਾਜ਼ਰ ਪਾਏ ਗਏ ਸਨ। ਵੀ.ਓ. ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਵਲੋਂ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ 6 ਡਾਕਟਰਾਂ ਸਮੇਤ 29 ਮੁਲਾਜ਼ਮ ਗੈਰਹਾਜ਼ਰ ਪਾਏ ਗਏ।
ਸੀਨੀਅਰ ਮੈਡੀਕਲ ਅਫ਼ਸਰ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ
ਸਿਵਲ ਸਰਜਨ ਵਲੋਂ ਇਸ ਸਬੰਧੀ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿਤਾ ਗਿਆ ਹੈ। ਸਿਵਲ ਸਰਜਨ ਅਨੁਸਾਰ ਉਹ ਸਵੇਰੇ 8.15 ਤੋਂ ਲੈ ਕੇ 8.45 ਤਕ ਸਰਕਾਰੀ ਹਸਪਤਾਲ ਰਹੇ ਅਤੇ ਇਸ ਦਰਮਿਆਨ ਜੋ ਮੁਲਾਜ਼ਮ ਗੈਰਹਾਜ਼ਰ ਪਾਏ ਗਏ ਉਨ੍ਹਾਂ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਫਿਲਹਾਲ ਸਿਰਫ ਨੋਟਿਸ ਜਾਰੀ ਕਰ ਕਾਰਨ ਪੁੱਛਿਆ ਗਿਆ ਹੈ ਅਤੇ ਜੇਕਰ ਭਵਿੱਖ ਵਿਚ ਅਜਿਹੀ ਕੁਤਾਹੀ ਹੋਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਨੋਟਿਸ ਦਾ ਤਿੰਨ ਦਿਨ ’ਚ ਜਵਾਬ ਮੰਗਿਆ ਗਿਆ ਹੈ।