ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਰੱਖ ਰਖਾਵ ਲਈ ਨੋਡਲ ਅਫਸਰਾਂ ਨਾਲ ਉਨਾਂ ਦੀ ਕਾਰਗੁਜਾਰੀ ਸਬੰਧੀ ਕੀਤੀ ਮਹੀਨਾਵਾਰ ਮੀਟਿੰਗ

4758699
Total views : 5644413

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ 

 ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਗੁਲਪ੍ਰੀਤ ਸਿੰਘ ਔਲਖ ਵਲੋਂ  ਅੱਜ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਰੱਖ-ਰੱਖਾਵ ਲਈ ਨਿਯੁਕਤ ਕੀਤੇ ਗਏ ਨੋਡਲ ਅਫਸਰਾਂ ਨਾਲ ਉਨਾਂ ਵਲੋਂ ਕੀਤੀ ਗਈ ਕਾਰਗੁਜਾਰੀ ਦੀ ਸਮੀਖਿਆਂ ਲਈ ਹਫਤਾਵਾਰ ਮੀਟਿੰਗ ਕੀਤੀ ਗਈ ਜਿਸ ਵਿੱਚ ਉਚੇਚੇ ਤੌਰ ਤੇ ਪੀ.ਡਬਲਯੂ ਡੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਅੱਜ ਦੀ ਇਸ ਮੀਟਿੰਗ ਵਿੱਚ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਕੀਤੇ ਜਾਣ ਵਾਲੇ ਵਿਕਾਸ ਕੰਮਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।

ਮੀਟਿੰਗ ਵਿੱਚ ਮੌਜੂਦ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਦਸਿਆ ਗਿਆ ਕਿ ਨਗਰ ਨਿਗਮ ਆਪਣੀ ਹਦੂਦ ਵਿੱਚ ਆਉਂਦੀਆਂ ਸਾਰੀਆਂ ਸੜਕਾਂ ਦਾ ਸਮੁਚੇ ਤੌਰ ਤੇ ਰੱਖ-ਰਖਾਵ ਕਰ ਰਿਹਾ ਹੈ ਪਰ ਜੋ  ਸੜਕਾਂ ਪੀ.ਡਬਲਯੂ ਡੀ ਵਿਭਾਗ ਅਧੀਨ ਆਉਂਦੀਆਂ ਹਨ ਉਹਨਾ ਦੇ ਵਿਕਾਸ ਵਿੱਚ ਮੁਸ਼ਕਿਲ ਆਉਂਦੀ ਹੈ ਜਿਸ ਤੇ ਕਮਿਸ਼ਨਰ ਵਲੋਂ ਮੀਟਿੰਗ ਵਿੱਚ ਮੌਜੂਦ ਪੀ.ਡਬਲਯੂ ਡੀ ਦੇ ਅਧਿਕਾਰੀ ਐਸ.ਡੀ.ਓ ਤਰਲੋਚਨ ਸਿੰਘ ਨੂੰ ਹਦਾਇਤ ਕੀਤੀ ਗਈ ਕਿ ਇਹਨਾ ਸੜਕਾਂ ਦੇ ਮੁੰਕਮਲ ਵਿੱਕਾਸ ਕਾਰਜ ਕੀਤੇ ਜਾਣ । ਇਸ ਮੀਟਿੰਗ ਵਿੱਚ ਵਧੀਕ ਕਮਿਸ਼ਨਰ ਸੁਰਿਦੰਰ ਸਿੰਘ ਤੋ ਇਲਾਵਾ, ਕਾਰਜਕਾਰੀ ਇੰਜੀਨਿਅਰ ਭਲਿੰਦਰ ਸਿੰਘ ,ਸੁਨੀਲ ਮਹਾਜਨ, ਮੰਨਜੀਤ ਸਿੰਘ, ਸਵਰਾਜਇੰਦਰ ਪਾਲ ਸਿੰਘ , ਸਿਹਤ ਅਫਸਰ ਡਾ. ਕਿਰਨ ,ਡਾ. ਯੋਗੈਸ਼ ਅਰੋੜਾ , ਏ.ਐਮ.ਓ.ਐਚ ਡਾ. ਰਮਾ ਐਸ.ਡੀ.ਓ ਗੁਰਪਾਲ ,  ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਸੁਪਰਡੰਟ ਰਾਜ ਕੁਮਾਰ ਹਾਜਰ ਸਨ ।

ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦਸਿਆ ਕਿ ਸ਼ਹਿਰ ਦੀ ਦਿਖ ਨੂੰ ਸਵਾਰਨ ਲਈ ਨਗਰ ਨਿਗਮ, ਅੰਮ੍ਰਿਤਸਰ ਵਲੋਂ ਹਰ ਸਭੰਵ ਉਪਰਾਲਾ ਕੀਤਾ ਜਾ ਰਿਹਾ ਹੈ ਵਿਭਾਗਾ ਦੇ ਅਧਿਕਾਰੀਆਂ ਵਲੋਂ ਉਹਨਾਂ ਨੂੰ ਸੋਂਪੇ ਗਏ ਕੰਮ ਬਾਖੁਬੀ ਕੀਤੇ ਜਾ ਰਹੇ ਹਨ । ਕਮਿਸ਼ਨਰ ਨੇ ਕਿਹਾ ਕਿ ਉਹ ਆਪ ਨਿਜੀ ਤੌਰ ਤੇ ਸ਼ਹਿਰ ਦੀਆਂ ਮੁਖ ਸੜਕਾ ਦਾ ਔਚਕ ਨਿਰੀਖਣ ਕਰ ਰਹੇ ਹਨ ।  ਉਹਨਾ ਕਿਹਾ ਕਿ ਅਧਿਕਾਰੀਆਂ ਵਲੋਂ ਉਹਨਾ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸ਼ਹਿਰ ਦੀਆਂ ਕੁਝ ਸੜਕਾਂ ਪੀ.ਡਬਲਯੂ ਡੀ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ ਜਿੰਨਾ ਦੇ ਸਾਰੇ ਵਿਕਾਸ ਦੇ  ਕੰਮ ਜਿਵੇ ਕੇ ਸੜਕਾਂ ਦੇ ਨਿਰਮਾਣ, ਟੋਏ, ਫੁਟਪਾਥ ਸੈਟਰਲ ਵਰਜ, ਸਟਰੀਟ ਲਾਈਟ ਆਦਿ ਦੇ ਕੰਮ ਇਸ ਵਿਭਾਗ ਵਲੋਂ ਹੀ ਨੇਪਰੇ ਚਾੜੇ ਜਾਣੇ ਹਨ । ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਨੂੰ ਬਣਾਏ ਰਖਣ ਲਈ ਇਹ ਜਰੂਰੀ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਵਿਭਾਗ ਮਿਲ ਕੇ ਕੰਮ ਕਰਨ ਅਤੇ ਇਸੇ ਕਰਕੇ ਉਹਨਾਂ ਵਲੋਂ ਅੱਜ ਦੀ ਮੀਟਿੰਗ ਵਿੱਚ ਪੀ.ਡਬਲਯੂ ਡੀ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਅਤੇ ਉਹਨਾਂ ਵਲੋਂ ਸਬੰਧਤ ਵਿਭਾਗ ਨੂੰ ਏਅਰਪੋਰਟ ਰੋਡ, ਤਰਨਤਾਰਨ ਰੋਡ, ਮਜੀਠਾ ਰੋਡ, ਫਤਿਹਗੜ ਚੂੜੀਆਂ ਰੋਡ ਅਤੇ ਇਸ ਤੋ ਇਲਾਵਾ ਬਾਕੀ ਸੜਕਾਂ ਦੇ ਸਾਰੇ ਕੰਮ ਕਰਨ ਲਈ ਕਿਹਾ ਗਿਆ ਹੈ ਅਤੇ ਉਹਨਾ ਨੂੰ ਆਸ ਹੈ ਕਿ ਨਗਰ ਨਿਗਮ, ਅੰਮ੍ਰਿਤਸਰ ਦੀ ਇਹ ਕੋਸ਼ਿਸ਼ ਕਾਮਯਾਬ ਹੋਵੇਗੀ ਅਤੇ ਸ਼ਹਿਰ ਹੋਰ ਵੀ ਸੁੰਦਰ ਬਣੇਗਾ ।   ਖਬਰ ਨੂੰ ਵੱਧ ਤੋ ਵੱਦ ਅੱਗੇ ਸ਼ੇਅਰ ਕਰੋ-

Share this News