ਕਮਿਸ਼ਨਰ ਨਗਰ ਨਿਗਮ ਵਲੋਂ ਸਖ਼ਤ ਕਾਰਵਾਈ ! ਡਰਾਈਵਰ ਅਤੇ ਫਾਇਰਮੈਨ ਡਿਊਟੀ ਤੋ ਲਗਾਤਾਰ ਗੈਰ ਹਾਜਰ ਕਰਕੇ ਨੌਕਰੀ ਤੋ ਕੀਤੇ ਬਰਖਾਸਤ

4948556
Total views : 5949132

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਬਟਾਲਾ/ਬਾਰਡਰ ਨਿਊਜ ਸਰਵਿਸ

ਸ਼੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ, ਬਟਾਲਾ ਵੱਲੋ ਨਗਰ ਨਿਗਮ, ਬਟਾਲਾ ਦੇ 5 ਮਹੀਨਿਆਂ ਤੋ ਗੈਰ ਹਾਜਰ ਚਲੇ ਆ ਰਹੇ ਸ੍ਰੀ ਸਕੰਦਰ ਸਿੰਘ, ਡਰਾਈਵਰ ਪੁੱਤਰ ਸ਼੍ਰੀ ਸੁਰਤਾ ਸਿੰਘ ਅਤੇ ਸ਼੍ਰੀ ਨਵਨੀਤ ਸਿੰਘ, ਫਾਇਰਮੈਨ ਪੁੱਤਰ ਸ਼੍ਰੀ ਦਿਲਬਾਗ ਸਿੰਘ ਨੂੰ ਡਿਊਟੀ ਤੋ ਲਗਾਤਾਰ ਗੈਰ ਹਾਜਰ ਹੋਣ ਕਾਰਨ ਨੋਕਰੀ ਤੋ ਟਰਮੀਨੇਟ ਕੀਤਾ ਗਿਆ।

ਡਿਊਟੀ ਦੋਰਾਨ ਕਿਸੇ ਵੀ ਕਿਸਮ ਦੀ ਲਾਪਰਵਾਹੀ/ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਨਗਰ ਨਿਗਮ, ਬਟਾਲਾ ਵੱਲੋ ਸ਼ਹਿਰ ਵਾਸੀਆਂ ਨੂੰ ਵੱਖ-ਵੱਖ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਪਬਲਿਕ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਡਿਊਟੀ ਦੋਰਾਨ ਲਾਪਰਵਾਹੀ/ਅਨੁਸ਼ਾਸ਼ਨਹੀਨਤਾ ਕਰਨ ਵਾਲੇ ਕਿਸੇ ਵੀ ਕਰਮਚਾਰੀਆਂ ਖਿਲਾਫ ਬਣਦੀ ਸਖਤ ਪ੍ਰਸ਼ਾਸ਼ਨਿਕ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨਾਂ ਕਰਮਚਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਡਿਊਟੀ ਦੋਰਾਨ ਕਿਸੇ ਵੀ ਕਿਸਮ ਦੀ ਲਾਪਰਵਾਹੀ/ਅਣਗਹਿਲੀ ਨਾ ਵਰਤੀ ਜਾਵੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News