ਪੁਲਿਸ ਨੇ ਗੁੰਮ ਹੋਈਆ ਦੋ ਨਬਾਲਗ ਭੈਣਾਂ ਕੁਝ ਹੀ ਘੰਟਿਆ ਅੰਦਰ ਲੱਭਕੇ ਕੀਤੀਆ ਮਾਪਿਆ ਦੇ ਹਵਾਲੇ

4759596
Total views : 5646464

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ 

ਥਾਣਾਂ ਮਜੀਠਾ ਰੋਡ ਦੇ ਐਸ.ਐਚ.ਓ ਇੰਸ: ਰਣਜੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਸ੍ਰੀ ਤਰਸੇਮ ਭੱਟੀ ਵਾਸੀ ਨਵੀ ਅਬਾਦੀ, ਅੰਮ੍ਰਿਤਸਰ ਨੇ ਇੰਚਾਰਜ ਚੌਕੀ ਫੈਜਪੁਰਾ ਅੰਮ੍ਰਿਤਸਰ ਨੂੰ ਦਰਖਾਸਤ ਦਿੱਤੀ ਕਿ ਉਸ ਦੀਆ ਦੋ ਬੇਟੀਆਂ ਉਮਰ 14 ਸਾਲ ਅਤੇ ਉਮਰ 16 ਸਾਲ ਹੈ ਜੋ ਕਿ ਕਿਸੇ ਨੂੰ ਬਿਨਾਂ ਦੱਸੇ ਪੁੱਛੇ ਘਰੋ ਚਲੀਆ ਗਈਆਂ ਹਨ।

ਜਿਸਤੇ ਤੁਰੰਤ ਕਾਰਵਾਈ ਕਰਦਿਆਂ ਹੋਇਆ  ਅਲੱਗ ਅੱਲਗ ਪੁਲਿਸ ਟੀਮਾਂ ਬਣਾ ਕੇ ਦੋਵਾ ਲੜਕੀਆਂ ਦੀ ਭਾਲ ਕਰਨੀ ਸੁਰੂ ਕਰ ਦਿੱਤੀ। ਜਿੰਨਾਂ ਦੀ ਭਾਲ ਕਰਨ ਵਿੱਚ ਸੀ.ਸੀ.ਟੀ.ਵੀ ਕੈਮਰੇ, ਟੈਕਨੀਕਲ ਸਾਧਨਾ ਅਤੇ ਖੂਫੀਆ ਸੋਰਸਾ ਦੀ ਵਰਤੋਂ ਕਰਕੇ ਘੁੰਮ ਦੋਨਾਂ ਲੜਕੀਆਂ ਨੂੰ ਕੁਝ ਹੀ ਘੰਟਿਆ ਵਿੱਚ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਮੁੱਖ ਅਫਸਰ ਥਾਣਾ ਮਜੀਠਾ ਰੋਡ ਅਤੇ ਏ.ਐਸ.ਆਈ ਅਮਰ ਸਿੰਘ ਇਚਾਰਜ ਚੌਕੀ ਫੈਜਪੁਰਾ ਸਮੇਤ ਟੀਮ ਨੇ ਬਹੁਤ ਹੀ ਮੇਹਨਤ ਅਤੇ ਮੁਸ਼ੱਦਤ ਨਾਲ ਭਾਲ ਕਰਕੇ ਦੋਨਾਂ ਲੜਕੀਆ ਨੂੰ ਉਹਨਾਂ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News