ਨਸੇੜੀਆਂ ਦਾ ਸੈਂਟਰ ਬਣਿਆ ਆਮ ਆਦਮੀ ਪਾਰਟੀ ਦਾ ਮਹੱਲਾ ਕਲਿਨਕ ਚਵਿੰਡਾ ਦੇਵੀ

4759723
Total views : 5646648

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

-ਇਤਿਹਾਸਕ ਕਸਬਾ ਚਵਿੰਡਾ ਦੇਵੀ ਦਾ ਪੁਰਾਣਾ ਰੂਰਲ ਹਸਪਤਾਲ ਜਿਸ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਹ- ਵਾਹ ਖੱਟਣ ਲਈ ਹੁਣ ਆਮ ਆਦਮੀ ਪਾਰਟੀ ਦਾ ਮਹੱਲਾ ਕਲਿਨਕ ਬਣਾ ਦਿੱਤਾ ਸੀ। ਜਿਥੇ ਦਵਾਈਆਂ ਲੈਣ ਵਾਲੇ ਘੱਟ ਤੇ ਨਸ਼ਾ ਛੱਡਣ ਵਾਲੀਆਂ ਗੋਲੀਆਂ ਖਾਣ ਵਾਲੇ ਨੌਜਵਾਨਾਂ ਦੀਆਂ ਲਾਈਨਾਂ ਇਵੇਂ ਲੱਗੀਆਂ ਹੁੰਦੀਆਂ ਹਨ ਜਿਵੇਂ ਫੌਜ ਜਾਂ ਪੁਲਿਸ ਵਿੱਚ ਭਰਤੀ ਚੱਲ ਰਹੀ ਹੋਵੇ। ਹਸਪਤਾਲ ਹੁਣ ਮਰੀਜ਼ਾਂ ਦਾ ਸਰਕਾਰੀ ਦਵਾਈ ਲੈਣ ਵਾਲਾ ਸੈਂਟਰ ਘੱਟ ਪਰ ਨਸੇੜੀਆਂ ਦਾ ਵਪਾਰ ਸੈਂਟਰ ਬਣ ਗਿਆ ਹੈ।

ਮਰੀਜ ਘੱਟ ਤੇ ਨਸ਼ਾ ਛੱਡਣ ਲਈ ਮੁਫਤ ਮਿਲਦੀ ਜੀਬ ਹੇਠ ਰੱਖਣ ਵਾਲੀਆ ਗੋਲੀਆ ਲੈਣ ਆਂਉਦੇ ਨੇ ਵਧੇਰੇ ਗਿਣਤੀ ‘ਚ ਨਸ਼ੇੜੀ

ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਬਚਾਉਣ ਲਈ ਇਹ ਮੁਫ਼ਤ ਦਵਾਈ ਦੇਣੀ ਸ਼ੁਰੂ ਕੀਤੀ ਸੀ ਤਾਂ ਕਿ ਸੂਬੇ ਦੇ ਨੌਜਵਾਨ 2-3 ਮਹੀਨੇ ਦਵਾਈ ਖਾ ਕੇ ਨਸ਼ਾ ਛੱਡਣ ਦੇ ਨਾਲ ਨਾਲ ਹੌਲੀ-ਹੌਲੀ ਇਹ ਦਵਾਈ ਵੀਂ ਛੱਡ ਦੇਣਗੇ, ਪਰ ਸਰਕਾਰ ਵੱਲੋਂ ਨਸ਼ਾ ਛੱਡਣ ਵਾਲੀ ਦਵਾਈ ਦੇ ਫਾਇਦੇ ਦੀ ਜਗ੍ਹਾ ਨੁਕਸਾਨ ਜ਼ਿਆਦਾ ਹੋ ਰਿਹਾ ਹੈ, ਕਿਉਂਕਿ ਨਸ਼ੇ ਦਾ ਸੇਵਨ ਕਰਨ ਵਾਲੇ ਨੌਜਵਾਨ ਦਵਾਈ ਤੇ ਪੱਕੇ ਲੱਗ ਗਏ ਹਨ ਅਤੇ ਰੋਜ ਸਵੇਰੇ ਹਸਪਤਾਲ ਵਿੱਚ ਲੰਮੀਆਂ ਲਾਈਨਾਂ ਲਾ ਕਿ ਦਵਾਈ ਲੈਣ ਲਈ ਖਲੋ ਜਾਦੇ ਹਨ। ਪਿੰਡ ਦੇ ਕੁਝ ਮੋਹਤਬਰ ਬੰਦਿਆਂ ਨੇ ਗੱਲ ਕਰਦਿਆਂ ਦੱਸਿਆ ਕਿ ਸਰਕਾਰ ਇਹ ਸਾਬਿਤ ਕਰ ਦੇਵੇ ਕਿ ਦਵਾਈ ਨਾਲ ਕਿਸੇ ਇਕ ਵੀਂ ਨਸ਼ੇੜੀ ਠੀਕ ਹੋਇਆ ਹੋਵੇ ਤੇ ਇਹ ਦਵਾਈ ਛੱਡੀ ਹੋਵੇ ਨਹੀਂ ਸਗੋਂ ਆਪਣੀ ਡੋਜ਼ ਵਿੱਚ ਵਾਧਾ ਕੀਤਾ ਹੈ। ਇਹਨਾਂ ਸੈਂਟਰਾਂ ਦਾ ਨੁਕਸਾਨ ਏਹ ਹੋ ਰਿਹਾ ਹੈ ਕਿ ਚੰਗੇ ਘਰਾਂ ਦੀਆਂ ਔਰਤਾਂ ਜਾਂ ਮਰਦ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਜਾ ਮੁਹੱਲਾ ਕਲਿਨਕਾਂ ਵਿੱਚ ਆਉਣ ਤੇ ਸ਼ਰਮ ਮਹਿਸੂਸ ਕਰਦੇ ਨੇ ਕਿ ਆਮ ਲੋਕਾਂ ਨੇ ਸਮਝਣਾ ਏ ਕਿ ਇਹ ਵੀ ਨਸ਼ਾ ਛੁਡਾਉਣ ਵਾਲੀ ਦਵਾਈ ਲੈਣ ਹੀ ਆਏ ਹੋਣਗੇ।

ਆਮ ਦੇਖਿਆ ਕਿ ਇਸ ਦਵਾਈ ਦਾ ਕੁਝ ਲੋਕਾਂ ਨੇ ਵਪਾਰ ਬਣਾਇਆ ਹੋਇਆ ਹੈ ਅਤੇ ਆਪਣੇ ਕਾਰਡ ਬਣਾ ਕਿ ਦਵਾਈ ਖਾਂਦੇ ਨਹੀਂ ਕਾਰਡ ਅਤੇ ਇਹ ਗੋਲੀਆਂ ਬਾਹਰ ਉਸੇ ਵੇਲੇ 100 ਤੋਂ 150 ਰੁਪਏ ਵਿੱਚ ਇੱਕ ਗੋਲੀ ਦੇ ਹਿਸਾਬ ਨਾਲ਼ ਵੇਚ ਦਿੰਦੇ ਹਨ। ਕੁਝ ਲੋਕਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਵਾਈ ਲੈਣ ਵਾਲੇ ਨਸੇੜੀਆ ਦੀ ਗਿਣਤੀ ਏਨੀ ਹੋ ਜਾਦੀ ਹੈ ਜਿੰਨ੍ਹਾਂ ਨੂੰ ਕੰਟਰੋਲ ਕਰਨ ਲਈ ਪੁਲਿਸ ਮੁਲਾਜ਼ਮਾਂ ਨੂੰ ਆਉਣਾ ਪੈਂਦਾ ਹੈ । ਕਈ ਸੁਲਝੇ ਸਿਆਣੇ ਲੋਕਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੀ ਫੂਕ ਨਿਕਲ ਗਈ ਹੈ ਕਿ ਜੇ ਸੈਟਰਾ ਵਿੱਚੋਂ ਗੋਲੀਆਂ ਖਾ ਕਿ ਨਸੇੜੀ ਨਸ਼ਾ ਛੱਡ ਨਹੀਂ ਸਕੇ ਤਾਂ ਪੰਜਾਬ ਵਿਚੋਂ ਨਸ਼ਾ ਕਿਵੇ ਬੰਦ ਹੋਵੇਗਾ ਅਤੇ ਸਭ ਤੋਂ ਵੱਧ ਉਹ ਡਿਲਵਰੀ ਵਾਲੀ ਔਰਤਾਂ ਅਤੇ ਆਮ ਦਵਾਈ ਲੈਣ ਵਾਲੇ ਲੋਕ ਦੁਖੀ ਹਨ। ਆਮ ਲੋਕ ਜੋ ਹਸਪਤਾਲ ਵਿਖੇ ਦਾਖਲ ਹੁੰਦਿਆਂ ਨਸੇੜੀਆ ਦੀਆਂ ਲਾਇਨਾ ਲੱਗੀਆਂ ਵੇਖ ਕੇ ਹੀ ਵਾਪਸ ਮੁੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਰੇਕ ਹਸਪਤਾਲ ਦੇ ਬਾਹਰ ਇਹ ਬੋਰਡ ਲਗਵਾ ਦੇਣੇ ਚਾਹੀਦੇ ਹਨ ਕਿ ਆਧਾਰ ਕਾਰਡ ਲਿਆਓ, ਨਸ਼ਾ ਨਾਂ ਛੱਡਣ ਗੋਲੀ ਖਾਉ ‘ਮਾਨ ਸਰਕਾਰ’ ਦੇ ਗੁਣ ਗਾਓ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News