ਕੈਬਨਿਟ ਮੰਤਰੀ ਤਹਿਸੀਲ ਕੰਪਲੈਕਸ ਅਜਨਾਲਾ ‘ਚ ਅਚਨਚੇਤ ਮਾਰਿਆ ਛਾਪਾ :ਨਾਇਬ ਤਹਿਸੀਲਦਾਰ ਤੋਂ ਬਿਨਾਂ ਸਾਰਾ ਸਟਾਫ ਮਿਲਿਆ ਗੈਰ ਹਾਜ਼ਰ

4759540
Total views : 5646358

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਪੁਰੀ 

ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਵੇਰੇ ਅਜਨਾਲਾ ਤਹਿਸੀਲ ਵਿੱਚ ਅਚਨਚੇਤ ਛਾਪਾ ਮਾਰਿਆ। ਕਰੀਬ 9.30  ਵਜੇ ਮਾਰੇ ਗਏ ਇਸ ਛਾਪੇ ਵਿੱਚ ਕੇਵਲ ਨਾਇਬ ਤਹਿਸੀਲਤਰ ਹੀ ਹਾਜ਼ਰ ਮਿਲੇਬਾਕੀ ਹੋਰ ਵੀ ਕੋਈ ਸਟਾਫ ਅਜੇ ਤੱਕ ਦਫਤਰ ਨਹੀਂ ਸੀ ਪਹੁੰਚਿਆ। ਉਹਨਾਂ ਨੇ ਇਸ ਗੱਲ ਦਾ ਗੰਭੀਰ ਨੋਟਿਸ ਲੈਂਦੇ ਹੋਏ ਗੈਰ ਹਾਜ਼ਰ ਸਟਾਫ ਖਿਲਾਫ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਦੇ ਮਾਲ ਭਾਗ ਨੂੰ ਪੱਤਰ ਲਿਖ ਦਿੱਤਾ ਹੈ ।

ਇਸ ਬਾਰੇ ਗੱਲਬਾਤ ਕਰਦੇ ਸ ਧਾਲੀਵਾਲ ਨੇ ਦੱਸਿਆ ਕਿ ਮੈਨੂੰ ਕੱਲ ਹੀ ਲੋਕਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਕਿ ਤਹਿਸੀਲ ਦਫਤਰ ਵਿੱਚ ਸਵੇਰੇ 10 ਵਜੇ ਤੋਂ ਪਹਿਲਾਂ ਕੋਈ ਕਰਮਚਾਰੀ ਨਹੀਂ ਵੜਦਾਜਿਸ ਕਾਰਨ ਲੋਕਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ।

ਪੁਲਿਸ ਥਾਣੇ ਵਿੱਚੋਂ ਨਸ਼ੇ ਕਰਨ ਵਾਲਿਆਂ ਨੂੰ ਇਲਾਜ ਲਈ ਭੇਜਿਆ ਨਸ਼ਾ ਛੁਡਾਊ ਕੇਂਦਰ :, ਮਗਰਮੱਛਾਂ ਨੂੰ ਫੜਨ ਦੀ ਲੋੜ ਹੈਇਨ੍ਹਾਂ ਦਾ ਤਾਂ ਇਲਾਜ ਹੀ ਕਾਫੀ ਹੈ

ਉਹਨਾਂ ਦੱਸਿਆ ਕਿ ਅੱਜ ਉਕਤ ਰਿਪੋਰਟ ਦੇ ਆਧਾਰ ਉੱਤੇ ਮੈਂ ਸਵੇਰੇ 9:30 ਵਜੇ ਤਹਿਸੀਲ ਕੰਪਲੈਕਸ ਦੀ ਜਾਂਚ ਕੀਤੀ ਤਾਂ ਵਾਕਿਆ ਹੀ ਉੱਥੇ ਇੱਕ ਨਾਇਬ ਤਹਿਸੀਲਦਾਰ ਤੋਂ ਬਿਨਾਂ ਕੋਈ ਵੀ ਕਰਮਚਾਰੀ ਹਾਜ਼ਰ ਨਹੀਂ ਸੀ। ਇਸ ਗੈਰ ਹਾਜ਼ਰੀ ਦਾ ਸਖਤ ਨੋਟਿਸ ਲੈਂਦੇ ਹੋਏ ਕੈਬਨਿਟ ਮੰਤਰੀ ਨੇ ਗੈਰ ਹਾਜ਼ਰ ਸਟਾਫ ਖਿਲਾਫ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖ ਦਿੱਤਾ।

ਇਸੇ ਦੌਰਾਨ ਉਹਨਾਂ ਪੁਲਿਸ ਥਾਣਾ ਅਜਨਾਲਾ ਵਿਖੇ ਵੀ ਅਚਨਚੇਤ ਚੈਕਿੰਗ ਕੀਤੀ ਅਤੇ ਉੱਥੇ ਕੱਲ ਲੱਖੋਵਾਲ ਪਿੰਡ ਤੋਂ ਫੜੇ ਗਏ ਦੋ ਵਿਅਕਤੀ ਜੋ ਕਿ ਨਸ਼ਾ ਵੇਚਣ ਦੇ ਨਹੀਂ ਨਸ਼ਾ ਕਰਨ ਦੇ ਆਦੀ ਹਨਨੂੰ ਥਾਣੇ ਵਿੱਚੋਂ ਛਡਵਾ ਕੇ ਨਸ਼ਾ ਛਡਾਊ ਕੇਂਦਰ ਵਿੱਚ ਇਲਾਜ ਲਈ ਭੇਜਿਆ। ਉਨਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤੁਸੀਂ ਨਸ਼ੇ ਦੇ ਖਾਤਮੇ ਲਈ ਵੱਡੇ ਮਗਰ ਮੱਛੀਆਂ ਨੂੰ ਹੱਥ ਪਾਓ ਜਦਕਿ ਅਜਿਹੇ ਵਿਅਕਤੀ ਜੋ ਨਸ਼ਾ ਕਰਦੇ ਹਨ ਉਹਨਾਂ ਦਾ ਇਲਾਜ ਹੋ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News