ਮੈਰਿਟ ਵਿਚ ਆਉਣ ਵਾਲੇ  ਵਿਦਿਆਰਥੀਆਂ ਦੇ ਸੁਪਨਿਆਂ ਨੂੰ ਜ਼ਿਲਾ ਪੁਲਿਸ ਮੁਖੀ ਅੰਮ੍ਰਿਤਸਰ ਰੂਰਲ ਨੇ ਲਗਾਏ ਖੰਭ

4759368
Total views : 5645782

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

12 ਵੀਂ ਜਮਾਤ ਦੇ ਨਤੀਜਿਆਂ ਵਿਚ ਮੈਰਿਟ ਵਿਚ ਆਉਣ ਵਾਲੇ ਤਿੰਨ ਵਿਦਿਆਰਥੀਆਂ  ਲਈ ਅੱਜ ਦਾ ਦਿਨ ਯਾਦਗਾਰੀ ਹੋ ਨਿਬੜਿਆ ਜਦ ਉਨ੍ਹਾਂ ਦੇ ਸੁਪਨਿਆਂ ਨੂੰ  ਐਸ.ਐਸ.ਪੀ. ਅੰਮ੍ਰਿਤਸਰ ਰੂਰਲ ਸ੍ਰੀ ਮਨਿੰਦਰ ਸਿੰਘ ਦੀ ਸੁਚੱਜੀ ਅਗਵਾਈ ਨੇ ਖੰਭ ਲਾ ਦਿੱਤੇ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹੇ ਵਿੱਚ ਤੈਨਾਤ ਆਈਪੀਐਸ ਅਧਿਕਾਰੀ ਸ੍ਰੀ ਅਦਿਤਿਆ ਵਾਰੀਅਰ ਅਤੇ ਜਸਰੂਪ ਬਾਠ ਵੀ ਹਾਜ਼ਰ ਸਨ।ਪੰਜਾਬ ਸਰਕਾਰ ਵਲੋਂ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਪ੍ਰੋਗਰਾਮ ਇਕ ਦਿਨ ਡੀ.ਸੀ. ਤੇ ਐਸ.ਐਸ.ਪੀ. ਸੰਗ’ ਪ੍ਰੋਗਰਾਮ ਤਹਿਤ ਜਿਲ੍ਹੇ ਦੇ 3 ਵਿਦਿਆਰਥੀਆਂ ਨੇ ਸਾਰਾ ਦਿਨ ਐਸ.ਐਸ.ਪੀ.  ਨਾਲ ਰਹਿਕੇ ਦਫਤਰੀ ਕੰਮਕਾਜ ਨੂੰ ਨੇੜੇ ਤੋਂ ਦੇਖਿਆ।

ਐਸ.ਐਸ.ਪੀ. ਨੇ ਬੱਚਿਆਂ ਸੰਗ ਗੁਜ਼ਾਰਿਆ ਸਾਰਾ ਦਿਨ-ਜਿੰਦਗੀ ਵਿਚ ਸਫਲਤਾ ਲਈ ਕੀਤੇ ਤਜ਼ਰਬੇ ਸਾਂਝੇ   

ਉਹ ਬੱਚੇ ਜੋ  ਆਪਣੇ ਘਰ ਤੋਂ ਕੇਵਲ ਸਕੂਲ ਤੱਕ ਦਾ ਹੀ ਰਾਸਤਾ ਜਾਣਦੇ ਸਨਨੂੰ ਐਸ.ਐਸ.ਪੀ. ਨਾਲ ਬੈਠਕੇ ਦਫਤਰ ਦੇ ਕੰਮਕਾਜ ਵੇਖਣਲੋਕਾਂ ਦੇ ਮਸਲੇ ਸੁਣਨ ਤੇ ਉਨ੍ਹਾਂ ਦੇ ਹੱਲ ਦੀ ਵਿਧੀ ਬਾਰੇ ਜਾਨਣ ਦਾ ਮੌਕਾ ਮਿਲਿਆ।  12 ਵੀਂ ਜਮਾਤ ਦੇ ਨਤੀਜਿਆਂ ਵਿਚ ਮੈਰਿਟ ਵਿਚ ਆਉਣ ਵਾਲੇ ਇਨਾਂ ਬੱਚਿਆਂ ਵਿੱਚ ਕੋਟ ਬਾਬਾ ਦੀਪ ਸਿੰਘ ਸਕੂਲ ਤੋਂ ਪਰੀਡੀਏਵੀ ਸੀਨੀਅਰ ਸੈਕੰਡਰੀ ਸਕੂਲ ਹਾਥੀ ਗੇਟ ਤੋਂ ਪ੍ਰਾਚੀ ਰਾਣਾ ਅਤੇ ਪੰਜਾਬ ਪਬਲਿਕ ਸਕੂਲ ਸੋਹੀਆਂ ਕਲਾ ਤੋਂ ਗੌਰਵੀ ਸ਼ਰਮਾ ਸ਼ਾਮਿਲ ਸਨਨੂੰ ਜ਼ਿਲਾ ਪੁਲਿਸ ਮੁਖੀ ਨੇ ਕਿਹਾ ਕਿ  ‘ ਇਸ ਪ੍ਰੋਗਰਾਮ ਦਾ ਮਕਸਦ ਲਾਇਕ ਬੱਚਿਆਂ ਨੂੰ ਉਨ੍ਹਾਂ ਦੇ ਸੁਪਨੇ ਦੀ ਪੂਰਤੀ ਲਈ ਅਗਵਾਈ ਦੇਣਾ ਹੈ

ਵਿਦਿਆਰਥੀਆਂ ਨੇ  ਐਸ.ਐਸ.ਪੀ. ਕੋਲੋਂ ਇਸ ਮੁਕਾਮ ਤੱਕ ਪੁੱਜਣ ਦੇ ਰਾਸਤੇ ਵਿਚ ਆਈਆਂ ਔਕੜਾਂ ਬਾਰੇ ਸਵਾਲ ਕੀਤੇ ਤੇ ਅਧਿਕਾਰੀ ਵਲੋਂ ਵਿਸਥਾਰ ਵਿਚ ਆਪਣਾ ਤਜ਼ਰਬਾ ਸਾਂਝਾ ਕੀਤਾ ਗਿਆ। ਉਨਾਂ ਨੇ ਆਪਣਾ ਯੂ.ਪੀ.ਐਸ.ਸੀ. ਟੈਸਟ ਪਾਸ ਕਰਨ ਦਾ ਸਫਰ ਸਾਂਝਾ ਕਰਦਿਆਂ ਬੱਚਿਆਂ ਨੂੰ ਕਰੜੀ ਮਿਹਨਤ ਕਰਨ ਤੇ ਕਦੇ ਵੀ ਹਾਰ ਨਾ ਮੰਨਣ ਦਾ ਗੁਰ ਮੰਤਰ ਦਿੱਤਾ।

ਐਸ.ਐਸ.ਪੀ. ਨੇ ਬੱਚਿਆਂ ਨਾਲ ਆਪਣਾ ਆਈ.ਪੀ.ਐਸ. ਬਣਨ ਬਾਰੇ ਦੱਸਿਆ ਕਿ ਕਿਵੇਂ ਉਹ ਆਈ.ਆਈ.ਟੀ. ਤੋਂ ਪੜ੍ਹਾਈ ਕਰਕੇ ਆਈ.ਪੀ.ਐਸ. ਬਣੇ । ਐਸ.ਐਸ.ਪੀ. ਦਫਤਰ ਵਿਖੇ ਵਿਦਿਆਰਥਣਾਂ ਸਾਰਾ ਦਿਨ ਦਫਤਰੀ ਕੰਮਕਾਜ ਨੂੰ ਨੇੜਿਓਂ ਵੇਖਿਆ। ਐਸ.ਐਸ.ਪੀ . ਵਲੋਂ ਵਿਦਿਆਰਥੀਆਂ ਨੂੰ ਆਪਣੀ ਸਰਕਾਰੀ ਰਿਹਾਇਸ਼ ਵਿਖੇ ਦੁਪਹਿਰ ਦਾ ਖਾਣਾ ਵੀ ਖੁਆਇਆ ਗਿਆ ਤੇ ਸ਼ਾਮ ਨੂੰ ਉਨ੍ਹਾਂ ਕੋਲ਼ੋਂ  ਦਿਨ ਭਰ ਹੋਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ।

ਵਿਦਿਆਰਥੀਆਂ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਜਿੰਦਗੀ ਦਾ ਇਹ ਸੁਨਹਿਰਾ ਦਿਨ ਹੈ।  ਉਨਾਂ ਨੂੰ ਅੱਜ ਸਾਰਾ ਦਿਨ ਜਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਰਹਿਕੇ ਇਹ ਮਹਿਸੂਸ ਹੋਇਆ ਹੈ ਕਿ ਕਿਸੇ ਵੀ ਮੁਕਾਮ ਤੇ ਪਹੁੰਚਣ ਲਈ ਬਹੁਤ ਮਿਹਨਤ ਦੀ ਲੋੜ ਹੈ।  ਉਸਨੇ ਕਿਹਾ ਕਿ ਉਸਦੇ ਸੁਪਨੇ ਨੂੰ ਉਡਾਨ ਮਿਲੀ ਹੈ ਤੇ ਉਹ ਹਰ ਚੁਣੌਤੀ ਨੂੰ ਪਾਰ ਕਰਨਗੇ। ਇਸ ਮੌਕੇ ਬੱਚਿਆਂ ਨਾਲ ਉਹਨਾਂ ਦੇ ਅਧਿਆਪਕ ਸੁਖਪਾਲ ਸਿੰਘਹਰਸਿਮਰਨਜੀਤ ਸਿੰਘਸ੍ਰੀ ਰਕੇਸ਼ ਰਾਣਾ ਅਤੇ ਰਜਨੀ ਕੁਮਾਰੀ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News