





Total views : 5949269







Total views : 5949269ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਰਣਜੀਤ ਸਿੰਘ ਰਾਣਾਨੇਸ਼ਟਾ
ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵੱਲੋਂ ਅਕਾਲ ਅਕੈਡਮੀ (ਬੜੂ ਸਾਹਿਬ) ਦੇ ਸਹਿਯੋਗ ਨਾਲ ਇਕ ਪਲੇਸਮੈਂਟ ਡਰਾਈਵ ਆਯੋਜਿਤ ਕੀਤੀ ਗਈ। ਅਕਾਲ ਅਕੈਡਮੀ, ਜੋ ਕਿ 129 ਸੀ. ਬੀ. ਐਸ. ਈ. ਸਕੂਲਾਂ ਦੀ ਇਕ ਪ੍ਰਸਿੱਧ ਚੇਨ ਹੈ, ਨੇ ਵਿਦਿਆਰਥੀਆਂ ਨੂੰ ਅਧਿਆਪਨ ਦੇ ਖੇਤਰ ’ਚ ਕੈਰੀਅਰ ਦੇ ਮੌਕੇ ਪ੍ਰਦਾਨ ਕੀਤੇ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪਲੇਸਮੈਂਟ ਸੈਲ ਦੀ ਸਮਰਪਿਤ ਮਿਹਨਤ ਅਤੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਭਰਤੀ ਮੁਹਿੰਮ ’ਚ ਵਿਗਿਆਨ, ਅੰਗੇ੍ਰਜੀ, ਹਿਊਮੇਨੇਟੀਜ, ਕਾਮਰਸ ਅਤੇ ਸਮਾਜਿਕ ਵਿਗਿਆਨ ਦੇ ਗੈ੍ਰਜੂਏਟ ਅਤੇ ਪੋਸਟ ਗ੍ਰੈਜ਼ੂਏਟ ਵਿਦਿਆਰਥੀਆਂ ਨੇ ਭਾਗ ਲਿਆ।ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਪੀ. ਜੀ. ਟੀ., ਟੀ. ਜੀ. ਟੀ. ਅਤੇ ਪ੍ਰਾਇਮਰੀ ਅਧਿਆਪਕ ਦੇ ਅਹੁੱਦਿਆਂ ਲਈ ਚੋਣ ਕੀਤੀ ਗਈ।
ਡਾ. ਰੰਧਾਵਾ ਨੇ ਕਿਹਾ ਕਿ ਗੰਭੀਰ ਚੋਣ ਪ੍ਰੀਕ੍ਰਿਆ ਤੋਂ ਬਾਅਦ 23 ਵਿਦਿਆਰਥੀਆਂ ਨੇ ਅਕਾਲ ਅਕੈਡਮੀ ਦੇ ਤਹਿਤ ਪ੍ਰਸਿੱਧ ਵਿਦਿਅਕ ਸੰਸਥਾਂਵਾਂ ’ਚ ਨੌਕਰੀ ਪ੍ਰਾਪਤ ਕੀਤੀ।ਇਸ ਮੌਕੇ ਕੰਪਿਊਟਰ ਸੈਂਟਰ ਦੇ ਡਾਇਰੈਕਟਰ ਅਤੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਇੰਚਾਰਜ ਡਾ. ਹਰਭਜਨ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ’ਚ ਵੀ ਉਨ੍ਹਾਂ ਲਈ ਅਜਿਹੇ ਪਲੇਸਮੈਂਟ ਦੇ ਮੌਕਿਆਂ ਦਾ ਜਾਰੀ ਰਹੇਗਾ।ਇਸ ਮੌਕੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਅਸਿਸਟੈਟ ਡਾਇਰੈਕਟਰ ਡਾ. ਅਨੂਰੀਤ ਕੌਰ ਨੇ ਕਿਹਾ ਕਿ ਪਲੇਸਮੈਂਟ ਸੈਲ ਸਮੇਂ ਸਮੇਂ ’ਤੇ ਵੱਖ—ਵੱਖ ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਦਾ ਹੈ ਜੋ ਵਿਦਿਆਰਥੀਆਂ ਨੂੰ ਆਉਣ ਵਾਲੀ ਇੰਟਰਵਿਊ ਦੀ ਤਿਆਰੀ ’ਚ ਮਦਦ ਕਰਦਾ ਹੈ। ਇਸ ਨਿਯੁਕਤੀ ਪ੍ਰੀਕ੍ਰਿਆ ’ਚ ਪਲੇਸਮੈਂਟ ਕੋਆਰਡੀਨੇਟਰ ਪੋ੍ਰ. ਸੋਨਾਲੀ ਤੁਲੀ. ਪੋ੍ਰ. ਹਰਿਆਲੀ ਢਿੱਲੋਂ, ਪੋ੍ਰ. ਰੋਹਿਤ ਕਾਕੜੀਆ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
