





Total views : 5841450







Total views : 5841450ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਪਿੰਡ ਤਿੰਮੋਵਾਲ ਵਿਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਨੌਂਜਵਾਨਾਂ ਵੱਲੋਂ ਪਿੰਡ ਤਿੰਮੋਵਾਲ ਦੀ ਸਰਪੰਚ ਹਰਵਿੰਦਰ ਕੌਰ ਦੇ ਪਤੀ ਸੁਖਦੇਵ ਸਿੰਘ ਉਰਫ ਝੰਡਾ ਨੂੰ ਗੋਲੀਆਂ ਮਾਰ ਕੇ ਗੰਭੀਰ ਜਖਮੀ ਕੀਤਾ।ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਿਕ ਪਿੰਡ ਏਕਲਗੱਡਾ ਵਾਲੇ ਪਾਸੇ ਤੋਂ ਬੁਲਿਟ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਵੱਲੋਂ ਸੁਖਦੇਵ ਸਿੰਘ ਉਰਫ ਝੰਡਾ ਉਪਰ ਗੋਲੀਆਂ ਚਲਾਈਆਂ ਗਈਆਂ ਜਿਸ ਵਿਚ ਦੋ ਗੋਲੀਆਂ ਸੁਖਦੇਵ ਸਿੰਘ ਦੇ ਲੱਗੀਆਂ ਅਤੇ ਦੋ ਤਿੰਨ ਗੋਲੀਆਂ ਸਾਹਮਣੇ ਵਾਲੀ ਦੁਕਾਨ ਦੇ ਸ਼ਟਰ ਵਿਚ ਵੀ ਲਗੀਆਂ ਹਮਲਾਵਾਰ ਟਾਂਗਰੇ ਵਾਲੇ ਪਾਸੇ ਵੱਲ ਫਰਾਰ ਹੋ ਗਏ।ਸੁਖਦੇਵ ਸਿੰਘ ਝੰਡਾ ਨੂੰ ਤੁਰੰਤ ਅੰਮ੍ਰਿਤਸਰ ਦੇ ਅਸਕਾਰਟ ਹਸਪਤਾਲ ਵਿਚ ਦਾਖਲ ਕਰਵਾ ਦਿਤਾ ਗਿਆ ਹੈ ਜਿਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ।
ਇਸ ਦੀ ਸੂਚਨਾ ਮਿਲਣ ਤੇ ਡੀ ਐਸ ਪੀ ਸ੍ਰੀ ਅਰੁਣ ਸ਼ਰਮਾਂ ਪੁਲੀਸ ਪਾਰਟੀ ਸਮੇਤ ਤੁਰੰਤ ਮੌਕੇ ਤੇ ਪਹੁੰਚੇ ਅਤੇ ਘਟਨਾ ਦਾ ਜਾਇਜਾ ਲਿਆ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਡੀ ਐਸ ਪੀ ਸ੍ਰੀ ਅਰੁਣ ਕੁਮਾਰ ਸ਼ਰਮਾ ਨੇ ਕਿਹਾ ਕਿ ਪੁਲੀਸ ਵੱਲੋਂ ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਦੀ ਬਹੁਤ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
