ਸੱਚਰ ਦੀ ਅਗਵਾਈ’ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਾਂਗਰਸ ਜਿੱਤੇਗੀ : ਹਰਮਨ ਟਾਹਲੀ ਸਾਹਿਬ

4878803
Total views : 5841453

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਵਿਸ਼ਾਲ ਮਲਹੋਤਰਾ

ਵਿਧਾਨ ਸਭਾ ਹਲਕਾ ਮਜੀਠਾ ਦੇ ਪ੍ਰਸਿੱਧ ਤੇ ਇਤਿਹਾਸਕ ਕਸਬੇ ਦੇ ਸੀਨੀਅਰ ਕਾਂਗਰਸੀ ਆਗੂ ਸ੍ਰ ਹਰਮਨ ਸਿੰਘ ਟਾਹਲੀ ਸਾਹਿਬ ਨੇ ਕਿਹਾ ਕਿ ਆਉਣ ਵਾਲੀਆਂ ਬਲਾਕ ਸੰਮਤੀ ਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਮਜੀਠੇ ਹਲਕੇ ਵਿੱਚੋਂ ਹਲਕੇ ਦੇ ਕਾਂਗਰਸ ਦੇ ਇੰਚਾਰਜ ਸ੍ਰ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਹੇਠ ਜਿੱਤ ਪ੍ਰਾਪਤ ਕਰੇਗੀ ,ਬੀਤੇ ਦਿਨੀ ਮੈਂਬਰ ਪੰਚਾਇਤ ਸ੍ਰ ਦਿਲਬਾਗ ਸਿੰਘ ਟਾਹਲੀ ਸਾਹਿਬ ਜੀ ਦੀ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ ਤਾਂ ਸ੍ਰ ਭਗਵੰਤ ਪਾਲ ਸਿੰਘ ਸੱਚਰ ਨੇ ਸਾਥੀਆਂ ਸਮੇਤ ਘਰ ਜਾਕੇ ਅਫਸੋਸ ਪ੍ਰਗਟ ਕੀਤਾ ,ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰ ਹਰਮਨ ਸਿੰਘ ਟਾਹਲੀ ਸਾਹਿਬ ਨੇ ਕਿਹਾ ਕਿ ਪੰਜਾਬ ਵਿੱਚਲੀ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਬੁਰੀ ਤਰਾਂ ਮੋਹ ਭੰਗ ਹੋ ਗਿਆ ਹੈ ।

ਜਿਹੜੇ ਵਾਅਦੇ ਕਰਕੇ ਸੱਤਾ ਵਿੱਚ ਆਏ ਸਨ ਪਰ ਉਹਨਾਂ ਵਿੱਚ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਤੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਤੇ ਦਿੱਲੀ ਵਿੱਚ ਲੋਕਾਂ ਨੇ ਬੁਰੀ ਤਰਾਂ ਹਰਾਕੇ ਬਦਲਾ ਲੈ ਲਿਆ ਹੈ ,ਹੋਰ ਤਾਂ ਹੋਰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ ਤੇ ਹੁਣ ਪੰਜਾਬ ਵਿੱਚ ਇਸਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ , ਇਸ ਲਈ ਲੰਮੇ ਸਮੇਂ ਤੋ ਹਲਕੇ ਤੇ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਲੋਕ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨਾਲ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ ਇਸ ਮੌਕੇ ਬਲਾਕ ਕਾਂਗਰਸ ਮਜੀਠਾ ਦੇ ਪ੍ਰਧਾਨ ਨਵਤੇਜ ਪਾਲ ਸਿੰਘ, ਕੌਂਸਲਰ ਨਵਦੀਪ ਸਿੰਘ ਸੋਨਾ ਮਜੀਠਾ , ਮੈਂਬਰ ਦਿਲਬਾਗ ਸਿੰਘ ਟਾਹਲੀ ਸਾਹਿਬ,ਸਰਪੰਚ ਸ਼ਮਸ਼ੇਰ ਸਿੰਘ ਬਾਬੋਵਾਲ ,ਸ਼ਾਬੀ ਰੂਪੋਵਾਲੀ ਬ੍ਰਹਮਣਾ, ਅਸ਼ੋਕ ਕੁਮਾਰ ਮੱਤੇਵਾਲ ,ਝਿਲਮਿਲ ਸਿੰਘ ਸਾਧਪੁਰ ,ਮੁਕੇਸ਼ ਕੁਮਾਰ ਭਨੋਟ , ਦਿਲਬਾਗ ਸਿੰਘ ਬਾਬੋਵਾਲ ਤੇ ਹੋਰ ਵੀ ਆਗੂ ਨਾਲ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News