Total views : 5509772
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਅਕਾਲੀ ਉਮੀਦਵਾਰ ਸ੍ਰੀ ਅਨਿਲ ਜੋਸ਼ੀ ਦੀ ਹੱਕ ‘ਚ ਸਾਬਕਾ ਕੈਬਨਿਟ ਮੰਤਰੀ ਸ: ਗੁਲਜਾਰ ਸਿੰਘ ਰਣੀਕੇ ਦੇ ਜੱਦੀ ਪਿੰਡ ਰਣੀਕੇ ਵਿਖੇ ਸ: ਪੂਰਨ ਸਿੰਘ ਸੰਧੂ ਦੇ ਗ੍ਰਹਿ ਵਿਖੇ ਹੋਈ।ਜਿਥੇ ਪੁੱਜੇ ਸ੍ਰੀ ਜੋਸ਼ੀ ਨੇ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਮੰਗ ਕਰਦਿਆ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਸ੍ਰੌਮਣੀ ਅਕਾਲੀ ਦਲ ਜੋ ਕੰਮ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਕਰ ਸਕਦੀ ਹੈ, ਉਹ ਹੋਰ ਕਿਸੇ ਪਾਰਟੀ ਦੇ ਵੱਸ ਦੀ ਗੱਲ ਨਹੀ।
ਉਨਾਂ ਨੇ ਕਿਹਾ ਕਿ ਜੋ ਭਰਵਾਂ ਹੁੰਗਾਰਾ ਉਨਾਂ ਨੂੰ ਚੋਣ ਪ੍ਰਚਾਰ ਦੌਰਾਨ ਮਿਲ ਰਿਹਾ ਹੈ, ਉਸ ਤੋ ਇਹ ਗੱਲ ਯਕੀਨੀ ਹੈ ਕਿ ਇਸ ਹਲਕੇ ਤੋ ਸ੍ਰੋਮਣੀ ਅਕਾਲੀ ਦਲ ਦੀ ਜਿੱਤ ਹੀ ਹੋਵੇਗੀ।ਇਸ ਸਮੇ ਜ: ਗੁਲਜਾਰ ਸਿੰਘ ਰਣੀਕੇ ਨੇ ਲੋਕਾਂ ਨੂੰ ਸੰਬੋਧਨ ਕਰਦਿਆ ਅਕਾਲੀ ਸਰਕਾਰ ਵੇਲੇ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆ ਕਿਹਾ ਕਿ ਜੋ ਕੰਮ ਸ੍ਰੀ ਜੋਸ਼ੀ ਜਿੱਤ ਕੇ ਇਸ ਸਰਹੱਦੀ ਖੇਤਰ ਲਈ ਕਰ ਸਕਦੇ ਹਨ ਉਹ ਕਿਸੇ ਹੋਰ ਦੇ ਵੱਸ ਦੀ ਗੱਲ ਨਹੀ। ਇਸ ਸਮੇ ਪੂਰਨ ਸਿੰਘ ਸੰਧੂ ਨੇ ਉਨਾਂ ਨੂੰ ਇਸ ਖੇਤਰ ਤੋ ਰਿਕਾਰਡਤੋੜ ਵੋਟਾਂ ਨਾਲ ਜਿਤਾਉਣ ਦਾ ਵਿਸ਼ਵਾਸ ਦੁਆਇਆ।ਇਸ ਸਮੇ ਮੈਬਰ ਸ਼੍ਰੌਮਣੀ ਕਮੇਟੀ ਸ: ਮਗਵਿੰਦਰ ਸਿੰਘ ਖਾਪੜਖੇਤੀ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ,ਐਡਵੋਕੇਟ ਅਮਨਬੀਰ ਸਿੰਘ ਸਿਆਲੀ,ਕੁਲਵੰਤ ਸਿੰਘ ਲਖਨਾਊ ਵਾਲੇ, ਲੱਖਾ ਸਿੰਘ ਪਹਿਲਵਾਨ ਭੁਸੇ, ਨੰ: ਪ੍ਰਕਾਸ਼ ਸਿੰਘ ਨੇਸ਼ਟਾ. ਲਖਵਿੰਦਰ ਸਿੰਘ ਬਿੱਟੂ,ਦਿਲਬਾਗ ਸਿੰਘ ਰੋੜਾਂਵਾਲਾ ਆਦਿ ਦੇ ਨਾਮ ਪ੍ਰਮੁੱਖ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-