





Total views : 5841602







Total views : 5841602ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਹਲਕਾ ਕੇਂਦਰੀ ਅਧੀਨ ਆਉਂਦੇ ਇਲਾਕੇ ਭਰਾੜੀਵਾਲ ਨੇੜੇ ਗੈਸ ਸਿਲੰਡਰ ਏਜੰਸੀ ਦੇ ਵਸਨੀਕ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦਾ ਹੈ ਉਸਦੀ ਪਤਨੀ ਮਨਪ੍ਰੀਤ ਕੌਰ 22ਸਾਲ 20 ਅਪ੍ਰੈਲ ਨੂੰ ਦੁਪਿਹਰ ਇੱਕ ਵਜੇ ਦੋ ਲੜਕੀਆਂ ਉਮਰ 6 ਸਾਲ ਅਤੇ 2 ਸਾਲ ਨੂੰ ਖਾਲਸਾ ਕਾਲਜ ਸਕੂਲ ਛੇਹਰਟਾ ਰੋਡ ਵਿਖੇ ਦਾਖਿਲ ਕਰਵਾਉਣ ਲਈ ਗਈ ਸੀ।
ਦਿਲਬਾਗ ਸਿੰਘ ਨੇ ਦੱਸਿਆ ਕਿ ਜਦੋਂ ਮੈ ਆਪਣੀ ਪਤਨੀ ਮਨਪ੍ਰੀਤ ਕੌਰ ਨੂੰ ਕੁਝ ਸਮੇਂ ਬਾਅਦ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆਇਆ ਦੇਰ ਰਾਤ ਤੱਕ ਮਨਪ੍ਰੀਤ ਕੌਰ ਨਾਲ ਸੰਪਰਕ ਨਹੀਂ ਹੋ ਸਕਿਆ । ਜਿਸ ਦੇ ਚਲਦਿਆਂ ਉਹਨਾਂ ਵਲੋ ਮਨਪ੍ਰੀਤ ਕੌਰ ਅਤੇ ਦੋਵੇਂ ਬੱਚੀਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਚੌਕੀ ਅੰਨਗੜ੍ਹ ਵਿਖੇ ਦਰਜ ਕਰਵਾਈ ਗਈ ਇਸ ਬਾਰੇ ਜਦੋਂ ਅੰਨਗੜ ਪੁਲਿਸ ਚੌਕੀ ਦੇ ਇੰਚਾਰਜ ਸ੍ਰੀ ਅਸ਼ਵਨੀ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੜਕੀ ਅਤੇ ਦੋਵਾਂ ਬੱਚੀਆ ਦੀ ਭਾਲ ਜਾਰੀ ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ-
